
ਮਸ਼ਹੂਰ ਭਲਵਾਨ ਅਤੇ ਬਾਲੀਵੁੱਡ ਅਦਾਕਾਰ ਮਰਹੂਮ ਦਾਰਾ ਸਿੰਘ ਦੇ ਜਨਮ ਦਿਹਾੜੇ ‘ਤੇ ਮੋਹਾਲੀ ਵਿੱਚ ਉਹਨਾਂ ਦਾ ਬੁੱਤ ਸਥਾਪਿਤ ਕੀਤਾ ਗਿਆ ਹੈ ।ਇਹ ਬੁੱਤ ਮੁਹਾਲੀ ਦੇ ਦਾਰਾ ਸਟੂਡੀਓ ਚੌਂਕ ਵਿੱਚ ਸਥਾਪਿਤ ਕੀਤਾ ਗਿਆ ਹੈ । ਇਸ ਮੌਕੇ ‘ਤੇ ਦਾਰਾ ਸਿੰਘ ਦੇ ਬੇਟੇ ਵਿੰਦੂ ਦਾਰਾ ਸਿੰਘ ਵੀ ਮੌਜੂਦ ਰਹੇ । ਇਸ ਦੌਰਾਨ ਦਾਰਾ ਸਿੰਘ ਦੇ ਜੀਵਨ ਨਾਲ ਸਬੰਧਿਤ ਇੱਕ ਕੋਮਿਕਸ ਵੀ ਰਿਲੀਜ਼ ਕੀਤੀ ਗਈ ਜਿਸ ਨੂੰ ਪੜ੍ਹ ਕੇ ਨਵੀਂ ਪੀੜੀ ਖੇਡਾਂ ਵੱਲ ਲੱਗੇਗੀ ।
ਹੋਰ ਵੇਖੋ :” ਜੱਸੀ ਗਿੱਲ ” ਅਤੇ ” ਕੰਗਨਾ ਰਣੌਤ ” ਲੈਕੇ ਆ ਰਹੇ ਹਨ ਇੱਕ ਹੋਰ ਬਾਲੀਵੁੱਡ ਫ਼ਿਲਮ, ਵੇਖੋ ਵੀਡੀਓ
ਦਾਰਾ ਸਿੰਘ ਦੇ ਮੁੱਢਲੇ ਜੀਵਨ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਜਨਮ 19 ਨਵੰਬਰ 1928 ਨੂੰ ਪੰਜਾਬ ਦੇ ਪਿੰਡ ਧਰਮੂਚਕ ‘ਚ ਹੋਇਆ ਸੀ । ਉਹ ਆਪਣੇ ਸਮੇਂ ਦੇ ਵੱਡੇ ਭਲਵਾਨਾਂ ਵਿੱਚ ਗਿਣੇ ਜਾਂਦੇ ਸਨ । ਉਹਨਾਂ ਦਾ ਪੂਰਾ ਨਾਮ ਦਾਰਾ ਸਿੰਘ ਰੰਧਾਵਾ ਸੀ। 12 ਜੁਲਾਈ 2012 ਨੂੰ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ ਸੀ। ਮਜਬੂਤ ਸਰੀਰ ਤੇ ਉੱਚੇ ਕੱਦ ਵਾਲੇ ਦਾਰਾ ਸਿੰਘ ਨੂੰ ਬਚਪਨ ਤੋਂ ਹੀ ਕੁਸ਼ਤੀ ਦਾ ਬਹੁਤ ਸ਼ੌਕ ਸੀ। ਕੁਸ਼ਤੀ ਦੇ ਖੇਤਰ ਵਿੱਚ ਦਾਰਾ ਸਿੰਘ ਨੇ ਉਹ ਮੁਕਾਮ ਹਾਸਲ ਕੀਤਾ ਜਿਹੜਾ ਕਿ ਹੁਣ ਤੱਕ ਕੋਈ ਵੀ ਪਹਿਲਵਾਨ ਹਾਸਲ ਨਹੀਂ ਕਰ ਸਕਿਆ ।
On his 90th birthday we shall be inaugurating a statue in his honour at #DaraStudioChowk #mohali for #DaraSinghBirthday along with a Comic book that will inspire kids to learn about a real SUPERHERO pic.twitter.com/hkmGumSqX9
— Vindu Dara Singh (@RealVinduSingh) November 18, 2018
ਦਾਰਾ ਸਿੰਘ ਨੇ ਇੱਕ ਵਾਰ ਕਿਹਾ ਸੀ ਕਿ ਕੁਸ਼ਤੀ ਨੇ ਉਨ੍ਹਾਂ ਨੂੰ ਪਛਾਣ ਦਿੱਤੀ ਹੈ ਤੇ ਦੌਲਤ ਉਨ੍ਹਾਂ ਨੂੰ ਫਿਲਮਾਂ ਤੋਂ ਮਿਲੀ ਹੈ। ਸ਼ੁਰੂ ਦੇ ਦਿਨਾਂ ਵਿੱਚ ਦਾਰਾ ਸਿੰਘ ਆਪਣੀ ਕਲਾ ਦਾ ਪ੍ਰਦਰਸ਼ਨ ਕਸਬਿਆਂ ਅਤੇ ਸ਼ਹਿਰਾਂ ‘ਚ ਹੀ ਕਰਦੇ ਰਹੇ ਤੇ ਬਾਅਦ ਵਿੱਚ ਉਹਨਾਂ ਨੇ ਕੌਮਾਂਤਰੀ ਪੱਧਰ ਦੇ ਪਹਿਲਾਵਨਾਂ ਨਾਲ ਮੁਕਾਬਲਾ ਕੀਤਾ।
