ਡਾਲਰਾਂ ਦੇ ਢੇਰ ਲਾਉਣ ਦੀ ਗੱਲ ਕਰ ਰਹੇ ਹਨ ਗਾਇਕ ਦੀਪ ਢਿੱਲੋਂ ਆਪਣੇ ਨਵੇਂ ਗੀਤ ” ਡਾਲਰ ” ‘ਚ
ਮਸ਼ਹੂਰ ਪੰਜਾਬੀ ਗਾਇਕ ” ਦੀਪ ਢਿੱਲੋਂ ” ਮੁੜ ਤੋਂ ਹਾਜ਼ਰੀ ਲਗਵਾਉਣ ਜਾ ਰਹੇ ਹਨ punjabi singer ਆਪਣੇ ਨਵੇਂ ਗੀਤ ” ਡਾਲਰ ” ਨਾਲ | ਜੀ ਹਾਂ ਉਹਨਾਂ ਦਾ ਨਵਾਂ ਗੀਤ ” ਡਾਲਰ ” ਰਿਲੀਜ਼ ਹੋ ਚੁੱਕਾ ਹੈ | ਇਸ ਗੀਤ ਦੇ ਬੋਲ ” ਜੋਰਾ ਲਾਸਾਰਾ ” ਨੇ ਲਿਖੇ ਹਨ ਅਤੇ ਇਸ ਗੀਤ ਨੂੰ ਮਿਊਜ਼ਿਕ ” ਮਿਊਜ਼ਿਕ ਐਮਪਾਇਰ ” ਦੁਆਰਾ ਦਿੱਤਾ ਗਿਆ ਹੈ | ਇਸ ਗੀਤ ਵਿੱਚ ਉਹ ਕਹਿ ਰਹੇ ਹਨ ਕਿ ਜਿਸਨੂੰ ਲੋਕ ਨਿੱਕਮਾ ਕਹਿੰਦੇ ਸਨ ਅਤੇ ਉਸਦੀ ਪ੍ਰੇਮਿਕਾ ਵੀ ਉਸ ਨੂੰ ਛੱਡ ਗਈ ਸੀ ਅੱਜ ਉਸਨੇ ਦਿਨ ਰਾਤ ਮਿਹਨਤ ਕਰਕੇ ਸਭ ਦੇ ਮੂਹ ਬੰਦ ਕਰ ਦਿੱਤੇ ਹਨ ਅਤੇ ਇਹ ਸਾਬਿਤ ਕਰ ਦਿੱਤਾ ਕਿ ਉਹ ਨਿੱਕਮਾ ਨਹੀਂ ਹੈ |

ਇਸ ਗੀਤ ਨੂੰ ਟੀ ਸੀਰੀਜ਼ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ | ” ਦੀਪ ਢਿੱਲੋਂ ” ਨੇਂ ਇਸ ਤੋਂ ਪਹਿਲਾ ਵੀ ਬਹੁਤ ਸਾਰੇ ਗੀਤ ਪੰਜਾਬੀ ਇੰਡਸਟਰੀ ਦੀ ਝੋਲੀ ਪਾਏ ਹਨ ਜਿਵੇਂ ਕਿ ” ਹਾਜ਼ਰੀ , ਫੋਰਡ 3600 , ਤੇਰਾ ਨਾਮ , ਦਿਲ ਤੇ ਜਾਨ ” ਆਦਿ | ਇਹਨਾਂ ਗੀਤਾਂ ਨੂੰ ਲੋਕਾਂ ਨੇਂ ਬਹੁਤ ਹੀ ਪਸੰਦ ਕੀਤਾ | ਕੁਝ ਮਹੀਨੇ ਪਹਿਲਾ ਇਹਨਾਂ ਦਾ ਇਕ ਡਿਊਟ ਗੀਤ ਰਿਲੀਜ਼ ਹੋਇਆ ਸੀ ਜਿਸਦਾ ਨਾਮ ਹੈ ” ਸੁਰਮਾਂ ” |

ਇਸ ਗੀਤ ਨੂੰ ” ਦੀਪ ਢਿੱਲੋਂ ਅਤੇ ਜੈਸਮੀਨ ਜੱਸੀ ” ਨੇ ਆਪਣੀ ਅਵਾਜ ਨਾਲ ਸ਼ਿੰਗਾਰਿਆ ਹੈ | ਇਸ ਗੀਤ ਦੇ ਬੋਲ ” ਗੁਰੀ ਹਕੂਮਤਵਾਲੀਆ ” ਦੁਆਰਾ ਲਿਖੇ ਗਏ ਹਨ ਅਤੇ ਇਸ ਗੀਤ ਨੂੰ ਮਿਊਜ਼ਿਕ ” ਗਾਗ ਸਟੂਡੀਓਜ਼ ” ਦੁਆਰਾ ਦਿੱਤਾ ਗਿਆ | ਦੀਪ ਢਿੱਲੋਂ ਆਪਣੇ ਨਵੇਂ ਗੀਤ “ਡਾਲਰ” ਨੂੰ ਲੈਕੇ ਕਾਫੀ ਉਤਸਾਹਿਤ ਹਨ ਅਤੇ ਉਹਨਾਂ ਨੂੰ ਉਮੀਦ ਹੈ ਕਿ ਸਰੋਤਿਆਂ ਦੁਆਰਾ ਇਸ ਗੀਤ ਵੀ ਉਹਨਾਂ ਹੀ ਪਿਆਰ ਮਿਲਗੇ ਜਿੰਨ੍ਹਾਂ ਕਿ ਇਹਨਾਂ ਦੇ ਗੀਤਾਂ ਨੂੰ ਮਿਲਦਾ ਆਇਆ ਹੈ |