ਕਨਵਰ ਗਰੇਵਾਲ ਤੇ ਦੀਪ ਜੰਡੂ ਨੇ ਆਪਣੇ ਗੀਤ ਦੇ ਜਰੀਏ ਵਿਖਾਈ ਸਮਾਜ ਵਿੱਚ ਚੱਲ ਰਹੀਆਂ ਬੁਰਾਈਆਂ ਦੀ ਤਸਵੀਰ
ਸੂਫੀ ਗਾਇਕੀ ਦੇ ਜ਼ਰੀਏ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਆਪਣੀ ਵੱਖਰੀ ਪਹਿਚਾਣ ਬਣਾ ਚੁੱਕੇ ਪੰਜਾਬੀ ਗਾਇਕ ” ਕਨਵਰ ਗਰੇਵਾਲ ” ਤੇ ” ਦੀਪ ਜੰਡੂ ” ਦਾ ਗੀਤ ‘ਵਾਜ ਫਕੀਰਾਂ ਦੀ’ ਰਿਲੀਜ਼ ਹੋ ਚੁੱਕਾ ਹੈ | ਇਸ ਗੀਤ ਨੂੰ punjabi song ” ਕਨਵਰ ਗਰੇਵਾਲ ” ਤੇ ” ਦੀਪ ਜੰਡੂ ” ਨੇ ਆਪਣੀ ਆਵਾਜ਼ ਦਿੱਤੀ ਹੈ ਅਤੇ ਇਸ ਗੀਤ ਨੂੰ ਮਿਊਜ਼ਿਕ ਵੀ ਦੀਪ ਜੰਡੂ ਨੇ ਹੀ ਦਿੱਤਾ ਹੈ |

ਇਸ ਗੀਤ ਦੇ ਵਿੱਚ ਦੀਪ ਜੰਡੂ ਨੇ ਆਪਣੀ ਰੈਪ ਦੇ ਜਰੀਏ ਉਸ ਸਮਾਜ ਦੀ ਤਸਵੀਰ ਵਿਖਾਈ ਹੈ ਜਿਸ ਵਿੱਚ ਅੱਜ ਰਿਸ਼ਤਿਆਂ ਦੀ ਕੋਈ ਕਦਰ ਨਹੀਂ ਹੈ ਅਤੇ ਭਰਾ ਭਰਾ ਨੂੰ ਹੀ ਮਾਰ ਰਿਹਾ ਹੈ | ਸੱਚੇ ਪਿਆਰ ਦੀ ਕੋਈ ਕਦਰ ਨਹੀਂ ਹੈ | ਕਨਵਰ ਗਰੇਵਾਲ ਤੇ ਦੀਪ ਜੰਡੂ ਨੇ ਆਪਣੇ ਇਸ ਗੀਤ ਦੇ ਜਰੀਏ ਬਹੁਤ ਹੀ ਸ਼ਾਨਦਾਰ ਢੰਗ ਨਾਲ ਸਮਾਜ ਵਿੱਚ ਚੱਲ ਰਹੀਆਂ ਬੁਰਾਈਆਂ ਨੂੰ ਦਰਸਾਇਆ ਹੈ |

ਇਸ ਗੀਤ ਦੀ ਵੀਡੀਓ ਨੂੰ ਦੀਪ ਜੰਡੂ ਨੇ ਆਪਣੇ ਇੰਸਟਾਗ੍ਰਾਮ ਤੇ ਵੀ ਸਾਂਝਾ ਕੀਤਾ ਹੈ | ਇਸ ਗੀਤ ਦੀ ਵੀਡੀਓ ਨੂੰ ਦੀਪ ਜੰਡੂ ਨੇ 2 ਘੰਟੇ ਪਹਿਲਾ ਹੀ ਇੰਸਟਾਗ੍ਰਾਮ ਤੇ ਸਾਂਝਾ ਕੀਤਾ ਹੈ ਜਿਸ ਨੂੰ ਕਿ ਹੁਣ ਤੱਕ ਹਜਾਰਾਂ ਦੀ ਗਿਣਤੀ ਵਿੱਚ ਵੇਖਿਆ ਜਾ ਚੁੱਕਾ ਹੈ ਅਤੇ ਬਹੁਤ ਹੀ ਵਧੀਆ ਕਾਮੈਂਟ ਵੀ ਕੀਤੇ ਹਨ | ਦੀਪ ਜੰਡੂ ਤੇ ਕਨਵਰ ਗਰੇਵਾਲ ਦੇ ਇਸ ਗਾਣੇ ਨੂੰ ਲੈ ਕੇ ਉਹਨਾਂ ਦੇ ਪ੍ਰਸ਼ੰਸਕਾਂ ਵਿੱਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਕਿਉਂਕਿ ਇਸ ਗੀਤ ਦੋਹਾਂ ਨੇ ਨਵਾਂ ਤਜ਼ਰਬਾ ਕੀਤਾ ਹੈ ।