ਅਲੇਕ ਮਿਨਾਸਿਆਨ ਦੇ ਥੋੜ੍ਹੇ ਸਮੇਂ ਲਈ ਕੈਨੇਡੀਅਨ ਫੌਜ ਦਾ ਮੈਂਬਰ ਹੋਣ ਬਾਰੇ ਰੱਖਿਆ ਮੰਤਰੀ ਵੱਲੋਂ ਪੁਸ਼ਟੀ

author-image
ptcnetcanada
New Update
ਅਲੇਕ ਮਿਨਾਸਿਆਨ ਦੇ ਥੋੜ੍ਹੇ ਸਮੇਂ ਲਈ ਕੈਨੇਡੀਅਨ ਫੌਜ ਦਾ ਮੈਂਬਰ ਹੋਣ ਬਾਰੇ ਰੱਖਿਆ ਮੰਤਰੀ ਵੱਲੋਂ ਪੁਸ਼ਟੀ

ਅਲੇਕ ਮਿਨਾਸਿਆਨ ਦੇ ਥੋੜ੍ਹੇ ਸਮੇਂ ਲਈ ਕੈਨੇਡੀਅਨ ਫੌਜ ਦਾ ਮੈਂਬਰ ਹੋਣ ਬਾਰੇ ਰੱਖਿਆ ਮੰਤਰੀ ਵੱਲੋਂ ਪੁਸ਼ਟੀ

ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸੱਜਣ ਨੇ ਪੁਸ਼ਟੀ ਕੀਤੀ ਕਿ ਟੋਰਾਂਟੋ ਵੈਨ ਦੇ ਹਮਲੇ ਦਾ ਸ਼ੱਕੀ ਅਲੇਕ ਮਿਨਾਸਿਆਨ 2017 ਵਿੱਚ ਇੱਕ ਸੰਖੇਪ ਸਮੇਂ ਲਈ ਕੈਨੇਡੀਅਨ ਆਰਮਡ ਫੋਰਸਿਜ਼ ਦਾ ਮੈਂਬਰ ਸੀ ਅਤੇ 16 ਦਿਨਾਂ ਦੀ ਨੌਕਰੀ ਦੀ ਸਿਖਲਾਈ ਤੋਂ ਬਾਅਦ ਉਸਨੂੰ ਸਵੈ-ਇੱਛਾ ਨਾਲ ਇਸ ਨੂੰ ਛੱਡਣ ਲਈ ਕਿਹਾ ਗਿਆ ਸੀ।

ਰੱਖਿਆ ਮੰਤਰੀ ਹਰਜੀਤ ਸੱਜਣ ਨੇ ਕਿਹਾ ਕਿ ਕੈਨੇਡੀਅਨ ਫੌਜ ਵਿੱਚ ਭਰਤੀ ਹੋਣ ਤੋਂ ਪਹਿਲਾਂ ਮਿਨਾਸਿਆਨ ਸਖ਼ਤ ਜਾਂਚ ਰਾਹੀਂ ਲੰਘਿਆ ਪਰ ਉਸ ਦੀ ਮਾਨਸਿਕ ਸਿਹਤ ਬਾਰੇ ਕੋਈ ਮੁੱਦੇ ਨਹੀਂ ਉੱਠੇ ਸਨ।

ਹਮਲੇ ਤੋਂ ਕੁਝ ਮਿੰਟ ਬਾਅਦ ਹੀ ਗ੍ਰਿਫਤਾਰ ਕੀਤੇ ਅਲੇਕ ਮਿਨਾਸਿਆਨ ਨੂੰ ਪਹਿਲਾਂ ਦਰਜਾ ਕਤਲ ਦੇ 10 ਮਾਮਲੇ ਅਤੇ ਕਤਲ ਕਰਨ ਦੀ ਕੋਸ਼ਿਸ਼ ਦੇ 13 ਦੋਸ਼ ਲੱਗੇ ਹਨ।

2017 ਦੇ ਅੰਤ ਵਿੱਚ 2 ਮਹੀਨਿਆਂ ਲਈ ਮਿਨਾਸਿਆਨ ਕੈਨੇਡੀਅਨ ਆਰਮਡ ਫੋਰਸਿਜ਼ ਦਾ ਮੈਂਬਰ ਸੀ। ਕੈਨੇਡੀਅਨ ਫੌਜੀ ਅਨੁਸਾਰ, ਉਸਨੇ 23 ਅਗਸਤ ਤੋਂ 25 ਅਕਤੂਬਰ ਤੱਕ ਨੌਕਰੀ ਕੀਤੀ। ਉਸਨੇ ਆਪਣੀ ਭਰਤੀ ਦੀ ਸਿਖਲਾਈ ਪੂਰੀ ਨਹੀਂ ਕੀਤੀ।

Advertisment

ਸੱਜਣ ਨੇ ਕਿਹਾ ਕਿ ਭਰਤੀ ਦੀ ਪ੍ਰਕਿਰਿਆ ਦੌਰਾਨ ਮਿਨਾਸਿਆਨ ਦੀ ਮਾਨਸਿਕ ਸਿਹਤ ਬਾਰੇ ਕੁਝ ਵੀ ਚਿੰਤਾਜਨਕ ਸਾਹਮਣੇ ਨਹੀਂ ਆਇਆ ਸੀ। ਉਹਨਾਂ ਪੱਤਰਕਾਰਾਂ ਨੂੰ ਦੱਸਿਆ ਕਿ ਸਾਰੇ ਰੰਗਰੂਟ ਇੱਕ ਚੰਗੀ ਸਕ੍ਰੀਨਿੰਗ ਪ੍ਰਕਿਰਿਆ ਵਿੱਚੋਂ ਲੰਘਦੇ ਹਨ। "ਇਸ ਕੇਸ ਵਿਚ ਵੀ ਅਜਿਹਾ ਕੀਤਾ ਗਿਆ ਸੀ," ਸੱਜਣ ਨੇ ਕਿਹਾ।

ਨੈਸ਼ਨਲ ਡਿਫੈਂਸ ਵਿਭਾਗ ਦੇ ਇੱਕ ਬੁਲਾਰੇ ਨੇ ਕਿਹਾ ਕਿ ਮਿਨਾਸਿਆਨ ਨੇ ਸਤੰਬਰ 2017 ਵਿੱਚ ਕਿਊਬੈਕ ਦੇ ਸੇਂਟ-ਜੈਨ-ਸੁਰ-ਰਿਸ਼ਲੂਉ ਦੀ ਫੌਜੀ ਕੇਂਦਰ 'ਤੇ ਆਪਣੀ ਮੁਢਲੀ ਸਿਖਲਾਈ ਦੀ ਸ਼ੁਰੂਆਤ ਕੀਤੀ। ਜਦੋਂ ਉਸਨੂੰ ਫਾਰਗ ਕੀਤਾ ਗਿਆ, ਉਸ ਸਮੇਂ ਤੱਕ ਉਹ ਹਥਿਆਰਾਂ ਦੀ ਸਿਖਲਾਈ ਤੱਕ ਨਹੀਂ ਵਧਿਆ ਸੀ।

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਜਾਂਚ ਅਜੇ ਜਾਰੀ ਹੈ, ਪਰ ਇਸ ਗੱਲ ਦਾ ਕੋਈ ਸਬੂਤ ਨਹੀਂ ਜਿਸ ਨਾਲ ਇਹ ਕਿਹਾ ਜਾ ਸਕੇ ਕਿ ਇਸ ਘਟਨਾ ਵਿੱਚ ਕੋਈ "ਰਾਸ਼ਟਰੀ ਸੁਰੱਖਿਆ ਤੰਤਰ" ਨਾਲ ਜੁੜਿਆ ਕੋਈ ਤੱਥ ਹੈ।

canada
Advertisment