
ਗਾਇਕ ਜਤਿੰਦਰ ਧੀਮਾਨ ਨੇ ਦੇਸ਼ ਦੇ ਸ਼ਹੀਦ ਹੋਏ ਜਵਾਨਾਂ ਨੂੰ ਸਮਰਪਿਤ ਇੱਕ ਗੀਤ ਕੱਢਿਆ ਹੈ । ਇਸ ਗੀਤ ‘ਚ ਉਨ੍ਹਾਂ ਦੇ ਦੇਸ਼ ਦੀ ਰੱਖਿਆ ਲਈ ਸ਼ਹੀਦ ਹੋਏ ਜਵਾਨਾਂ ਨੂੰ ਯਾਦ ਕੀਤਾ ਹੈ । ਇਸ ਗੀਤ ‘ਚ ਉਨ੍ਹਾਂ ਨੇ ਇੱਕ ਫੌਜੀ ਜਵਾਨ ਦੀ ਸ਼ਹਾਦਤ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਕਿਸ ਤਰ੍ਹਾਂ ਦੇਸ਼ ਦਾ ਇੱਕ ਜਵਾਨ ਕੌਮ ਲਈ ਸ਼ਹੀਦ ਹੁੰਦਾ ਹੈ ।ਸ਼ਹੀਦ ਹੁੰਦਾ ਹੋਇਆ ਇਹ ਜਵਾਨ ਪਿੱਛੇ ਬਚੇ ਆਪਣੇ ਪਰਿਵਾਰ ਨੂੰ ਸੁਨੇਹਾ ਦੇਣ ਲਈ ਕਹਿੰਦਾ ਹੈ ਕਿ ਯੁੱਧ ਦੇ ਮੈਦਾਨ ‘ਚ ਉਹ ਕਿਸ ਤਰ੍ਹਾਂ ਸ਼ਹੀਦ ਹੋ ਗਿਆ ਹੈ ਅਤੇ ਇਹ ਸੁਨੇਹਾ ਉਸ ਦੀ ਮਾਂ ਅਤੇ ਪਤਨੀ ਨੂੰ ਦੇ ਦਿਓ।
ਹੋਰ ਵੇਖੋ :ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਸ ਫੁਲ ਆਨ ਮਸਤੀ ਦੇ ਮੂਡ ‘ਚ, ਵੀਡੀਓ ਵਾਇਰਲ
ਜੱਸ ਰਿਕਾਰਡਸ ਵੱਲੋਂ ਜਾਰੀ ਕੀਤੇ ਗਏ ਇਸ ਗੀਤ ਨੂੰ ਜਤਿੰਦਰ ਧੀਮਾਨ ਨੇ ਆਪਣੀ ਅਵਾਜ਼ ਨਾਲ ਸ਼ਿੰਗਾਰਿਆ ਹੈ ।ਦੇਸ਼ ਦੇ ਫੌਜੀ ਵੀਰਾਂ ਨੂੰ ਸਮਰਪਿਤ ਇਸ ਗੀਤ ‘ਚ ਇੱਕ ਫੌਜੀ ਦੀ ਵੀਰ ਗਾਥਾ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਉਹ ਸ਼ਹੀਦ ਹੁੰਦੇ ਹੁੰਦੇ ਆਪਣੇ ਪਰਿਵਾਰ ਨੂੰ ਵੀ ਹੌਸਲਾ ਦਿੰਦਾ ਹੋਇਆ ਕਹਿੰਦਾ ਹੈ ਕਿ ਉਸ ਦੀ ਮਾਂ ਨੂੰ ਸੁਨੇਹਾ ਦੇ ਦਿਓ ਕਿ ਉਹ ਸ਼ਹਾਦਤ ਦਾ ਜਾਮ ਪੀ ਕੇ ਆਪਣੀ ਜ਼ਿੰਦਗੀ ਦੇਸ਼ ਅਤੇ ਕੌਮ ਦੇ ਲੇਖੇ ਲਾ ਚੁੱਕਿਆ ਹੈ।

ਸ਼ਹੀਦ ਜਿਨ੍ਹਾਂ ਦੀ ਬਦੌਲਤ ਅਸੀਂ ਅੱਜ ਆਪਣੇ ਘਰਾਂ ‘ਚ ਸੁੱਖ ਚੈਨ ਦੀ ਜ਼ਿੰਦਗੀ ਜਿਉ ਰਹੇ ਹਾਂ, ਪਰ ਸਰਹੱਦਾਂ ਦੀ ਰਾਖੀ ਕਰਦੇ ਹੋਏ ਇਹ ਕਿਵੇਂ ਸ਼ਹੀਦ ਹੁੰਦੇ ਨੇ ਅਤੇ ਉਸ ਪਿਛੋਂ ਰੋਂਦੇ ਕੁਰਲਾਉਂਦੇ ਪਰਿਵਾਰ ਵਾਲਿਆਂ ਦਾ ਹਾਲ ਬਿਆਨ ਤੋਂ ਬਾਹਰ ਹੁੰਦਾ ਹੈ । ਅਜਿਹੇ ਹੀ ਕੌਮ ਦੇ ਸ਼ਹੀਦਾਂ ਨੂੰ ਸਮਰਪਿਤ ਹੈ ਇਹ ਗੀਤ ।