ਧਰਮਿੰਦਰ ਹਨ ਜ਼ਮੀਨ ਨਾਲ ਜੁੜੇ ਅਦਾਕਾਰ ,ਵੇਖੋ ਆਪਣੇ ਫਾਰਮ ਹਾਊਸ ‘ਚ ਕਿਵੇਂ ਕਰਦੇ ਨੇ ਮਿਹਨਤ

Written by Shaminder k

Published on : February 5, 2019 6:49
dharmendra
dharmendra

ਧਰਮਿੰਦਰ ਇੱਕ ਵਧੀਆ ਅਦਾਕਾਰ ਦੇ ਨਾਲ ਇੱਕ ਵਧੀਆ ਕਿਸਾਨ ਵੀ ਹਨ । ਕਈ ਦਹਾਕੇ ਬਾਲੀਵੁੱਡ ਤੇ ਰਾਜ ਕਰਨ ਤੋਂ ਬਾਅਦ ਧਰਮਿੰਦਰ ਆਪਣੀ ਉਮਰ ਦੇ ਇਸ ਪੜਾਅ ਵਿੱਚ ਆਪਣੇ ਫਾਰਮ ਹਾਊਸ ਤੇ ਖੇਤੀ ਕਰ ਰਹੇ ਹਨ । ਪੰਜਾਬ ਦੇ ਸਾਹਨੇਵਾਲ ਦੇ ਜੰਮਪਲ ਧਰਮਿੰਦਰ ਦੀਆਂ ਕਈ ਵੀਡਿਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ ।ਇਹਨਾਂ ਵੀਡਿਓ ਵਿੱਚ ਉਹ ਆਪਣੇ ਖੇਤਾਂ ਵਿੱਚ ਕੰਮ ਕਰਦੇ ਹੋਏ ਦਿਖਾਈ ਦੇ ਰਹੇ ਹਨ ।

ਹੋਰ ਵੇਖੋ: ਗਾਇਕ ਕਮਲਹੀਰ ਨੇ ਭੰਗੜਾ ਪਾ ਕੇ ਕਰਵਾਈ ਅੱਤ, ਵੇਖੋ ਵੀਡਿਓ2019/02/01

ਜਿੱਥੇ ਸੰਨੀ ਦਿਓਲ ਆਪਣੇ ਬੇਟੇ ਨੂੰ ਲਾਂਚ ਕਰਨ ‘ਚ ਰੁੱਝੇ ਹੋਏ ਹਨ ਉੱਥੇ ਬੌਬੀ ਦਿਓਲ ਆਪਣੀ ਫਿਲਮੀ ਦੁਨੀਆ ਵਿੱਚ ਗਵਾਚੇ ਹੋਏ ਹਨ । ਜਦਕਿ ਉਨ੍ਹਾਂ ਦੇ ਪਿਤਾ ਧਰਮਿੰਦਰ ਖੇਤਾਂ ‘ਚ ਪਸੀਨਾ ਬਹਾ ਰਹੇ ਹਨ।ਧਰਮਿੰਦਰ ਸੋਸ਼ਲ ਮੀਡੀਆ ਤੇ ਬਹੁਤ ਐਕਟਿਵ ਨੇ।

ਹੋਰ ਵੇਖੋ:ਜਦੋਂ ਡਾਂਸ ਕਰਦੀ –ਕਰਦੀ ਹਰਿਆਣਵੀਂ ਡਾਂਸਰ ਸਟੇਜ ‘ਤੇ ਡਿੱਗੀ ,ਵੇਖੋ ਵੀਡਿਓ

View this post on Instagram

MY LOVING COWS AND BUFFALOES , HAVE ENOUGH OF GRAZING LAND, I AM STOCKING GOLDEN BHUSA FOR THEM FOR 2019.

A post shared by Dharmendra Deol (@aapkadharam) on

ਹਾਲ ਹੀ ਵਿੱਚ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਤੇ ਆਪਣੀਆਂ ਕੁੱਝ ਵੀਡਿਓਜ਼ ਸਾਂਝੀਆਂ ਕੀਤੀਆਂ।ਇਸ ਵੀਡਿਓ ਵਿੱਚ ਧਰਮਿੰਦਰ ਆਪਣੇ ਫੈਨਸ ਨੂੰ ਉਨ੍ਹਾਂ ਦੇ ਫਾਰਮ ਹਾਊਸ ਬਾਰੇ ਦੱਸ ਰਹੇ ਨੇ।ਇੱਕ ਹੋਰ ਵੀਡੀਓ ਵਿੱਚ ਧਰਮਿੰਦਰ ਮੱਝਾਂ ਨੂੰ ਪੱਠੇ ਪਾਉਂਦੇ ਵੇਖੇ ਜਾ ਸਕਦੇ ਹਨ।

ਮੱਝਾਂ ਨੂੰ ਪੱਠੇ ਪਾਉਂਦੇ ੮੨ ਸਾਲਾਂ ਦੇ ਧਰਮਿੰਦਰ ਬਹੁਤ ਖ਼ੁਸ਼ ਦਿਖ ਰਹੇ ਨੇ। ਵੀਡੀਓ ਵਿੱਚ ਉਹ ਆਪਣੀ ਪੂਰੀ ਗਊਸ਼ਾਲਾ ਨੂੰ ਵੀ ਦਿਖਾ ਰਹੇ ਨੇ ਤੇ ਇਸ ਬਾਰੇ ਦੱਸ ਵੀ ਰਹੇ ਨੇ।Be the first to comment

Leave a Reply

Your email address will not be published.


*