ਫ਼ਿਲਮ ‘ਰਾਂਝਾ ਰਿਫਿਊਜੀ’ ਦੀ ਇਕ ਹੋਰ ਝਲਕ ਆਈ ਸਾਹਮਣੇ

Written by Anmol Preet

Published on : October 23, 2018 8:48
ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਬਹੁਤ ਹੀ ਜਲਦ ਯਾਨੀ ਕਿ 26 ਅਕਤੂਬਰ ਨੂੰ ਪੰਜਾਬੀ ਫ਼ਿਲਮ ‘ਰਾਂਝਾ ਰਿਫਿਊਜੀ’ punjabi movie ਰਿਲੀਜ਼ ਹੋਣ ਜਾ ਰਹੀ ਹੈ ਅਤੇ ਫਿਲਮ ਦੇ ਕਲਾਕਾਰਾਂ ਵੱਲੋਂ ਸੋਸ਼ਲ ਮੀਡਿਆ ਰਹੀ ਇਸ ਫਿਲਮ ਦੀ ਪਰਮੋਸ਼ਨ ਕੀਤੀ ਜਾ ਰਹੀ ਅਤੇ ਵੀਡਿਓ ਸਾਂਝੇ ਕੀਤੇ ਜਾ ਰਹੇ ਨੇ । ਨਿਸ਼ਾ ਬਾਨੋ ਨੇ ਹਾਲ ਹੀ ਵਿੱਚ ਆਪਣੇ ਇੰਸਟਾਗ੍ਰਾਮ ‘ਤੇ ਇੱਕ ਵੀਡਿਓ ਸਾਂਝਾ ਕੀਤਾ ਹੈ । ਜਿਸ ‘ਚ ਕਰਮਜੀਤ ਅਨਮੋਲ ਅਤੇ ਸਾਨਵੀ ਧੀਮਾਨ ਨਜ਼ਰ ਆ ਰਹੇ ਨੇ ।

View this post on Instagram

26oct #ranjharefugee @theroshanprince @karamjitanmol @saanvidhiman @uravtarsingh #nishabano 😊😊😊keep supporting friends 🙏🏻🙏🏻🙏🏻

A post shared by Nisha Bano (@nishabano) on

ਇਹ ਇੱਕ ਵੱਖਰੀ ਤਰ੍ਹਾਂ ਦੀ ਫਿਲਮ ਹੈ ਜਿਸ ‘ਚ ਬਾਰਡਰ ‘ਤੇ ਗੰਭੀਰ ਸਥਿਤੀ ਨੂੰ ਬੜੇ ਹੀ ਹਾਸੋ ਹੀਣੇ ਅੰਦਾਜ਼ ‘ਚ ਪੇਸ਼ ਕੀਤਾ ਗਿਆ ਹੈ । ਨਿਸ਼ਾ ਬਾਨੋ ਵੀ ਇਸ ਫਿਲਮ ਦੇ ਮੁੱਖ ਕਿਰਦਾਰਾਂ ‘ਚੋਂ ਇੱਕ ਹੈ । ਇਸ ਫਿਲਮ ‘ਚ ਰੌਸ਼ਨ ਪ੍ਰਿੰਸ ਨਵੇਂ ਹੀ ਅੰਦਾਜ਼ ‘ਚ ਨਜ਼ਰ ਆਉਣਗੇ। ‘ਜੇ. ਬੀ. ਮੂਵੀ ਪ੍ਰੋਡਕਸ਼ਨ’ ਦੇ ਬੈਨਰ ਹੇਠ ਬਣੀ ਇਸ ਫਿਲਮ ਦੇ ਲੇਖਕ ਤੇ ਨਿਰਦੇਸ਼ਕ ਅਵਤਾਰ ਸਿੰਘ ਹਨ। ਕਾਮੇਡੀ, ਰੋਮਾਂਸ ਤੇ ਡਰਾਮੇ ਨਾਲ ਭਰਪੂਰ ਇਸ ਫ਼ਿਲਮ ‘ਚ ਰੌਸ਼ਨ ਪ੍ਰਿੰਸ ਇਕ ਵੱਖਰੇ ਅੰਦਾਜ਼ ‘ਚ ਨਜ਼ਰ ਆਉਣਗੇ।ਰੌਸ਼ਨ ਪ੍ਰਿੰਸ ਲਈ ਇਹ ਫਿਲਮ ਬੇਹੱਦ ਖਾਸ ਹੈ।

ਦਰਸ਼ਕ ਉਨ੍ਹਾਂ ਨੂੰ ਇਸ ਫ਼ਿਲਮ ‘ਚ ਵੱਖ-ਵੱਖ ਕਿਰਦਾਰਾਂ ‘ਚ ਦੇਖਣਗੇ। ਹੁਣ ਤੱਕ ਰਿਲੀਜ਼ ਹੋਏ ਪੋਸਟਰਾਂ ਤੋਂ ਦਰਸ਼ਕ ਉਨ੍ਹਾਂ ਦੇ ਕਿਰਦਾਰ ਬਾਰੇ ਅੰਦਾਜ਼ਾ ਲਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਫਿਲਮ ਨੂੰ ਲੈ ਕੇ ਰੌਸ਼ਨ ਪ੍ਰਿੰਸ ਖਾਸੇ ਉਤਸ਼ਾਹਿਤ ਨਜ਼ਰ ਆ ਰਹੇ ਨੇ ।ਉਨ੍ਹਾਂ ਨੰ ਉਮੀਦ ਹੈ ਕਿ ਉਨ੍ਹਾਂ ਦੀ ਫਿਲਮ ਹੋਰਨਾਂ ਫਿਲਮਾਂ ਵਾਂਗ ਦਰਸ਼ਕਾਂ ਨੂੰ ਪਸੰਦ ਆਏਗੀ । ਛੱਬੀ ਅਕਤੂਬਰ ਨੂੰ ਰਿਲੀਜ਼ ਹੋ ਰਹੀ ਇਸ ਫਿਲਮ ਦੇ ਜ਼ਰੀਏ ਦਰਸ਼ਕ ਪਹਿਲੀ ਵਾਰ ਇੱਕ ਸੀਰੀਅਸ ਮਹੌਲ ‘ਚ ਹਾਸੇ ਅਤੇ ਮਨੋਰੰਜਨ ਦਾ ਲੁਤਫ ਉਠਾ ਸਕਦੇ ਨੇ ।ਇਸ ਫਿਲਮ ਦੇ ਜ਼ਰੀਏ ਰੌਸ਼ਨ ਪ੍ਰਿੰਸ ਦਰਸ਼ਕਾਂ ਦੇ ਦਿਲਾਂ ‘ਚ ਆਪਣੀ ਖਾਸ ਜਗ੍ਹਾ ਬਣਾ ਸਕਣਗੇ ਜਾਂ ਨਹੀਂ ਇਹ ਤਾਂ 26 ਅਕਤੂਬਰ ਤੋਂ ਬਾਅਦ ਹੀ ਪਤਾ ਲੱਗ ਸਕੇਗਾ ।Be the first to comment

Leave a Reply

Your email address will not be published.


*