ਟ੍ਰੈਜਡੀ ਕਿੰਗ ਦਿਲੀਪ ਕੁਮਾਰ ਦਾ ਜਨਮ ਦਿਨ ,ਸਾਇਰਾ ਬਾਨੋ ਦਿਲੀਪ ਦੇ ਦੋਸਤਾਂ ਤੇ ਮਹਿਮਾਨਾਂ ਦੇ ਨਾਲ ਮਨਾਵੇਗੀ ਦਲੀਪ ਕੁਮਾਰ ਦਾ ਜਨਮ ਦਿਨ
‘ਦੇਵਦਾਸ’, ‘ਆਗ, ‘ਮੁਗਲ-ਏ-ਆਜ਼ਮ’, ‘ਦਿਲ ਦੀਆ ਦਰਦ ਲਿਆ’ ਇਹ ਉਹ ਫਿਲਮਾਂ ਹਨ, ਜਿਨ੍ਹਾਂ ਕਰਕੇ ਦਿਲੀਪ ਕੁਮਾਰ ਨੂੰ ਟ੍ਰੈਜਡੀ ਕਿੰਗ ਕਿਹਾ ਜਾਂਦਾ ਹੈ । ਬਾਲੀਵੁੱਡ ਦੇ ਟ੍ਰੈਜਡੀ ਕਿੰਗ ਅੱਜ 96 ਸਾਲਾ ਦੇ ਹੋ ਗਏ ਹਨ। ਉਮਰ ਦੇ ਇਸ ਪੜਾਅ ‘ਚ ਉਹ ਅੱਜ ਕਈ ਬਿਮਾਰੀਆਂ ਨਾਲ ਲੜ ਰਹੇ ਹਨ । ਸਾਇਰਾ ਬਾਨੋ ਇਸ ਖਾਸ ਮੌਕੇ ‘ਤੇ ਦਿਲੀਪ ਦੇ ਦੋਸਤਾਂ ਤੇ ਮਹਿਮਾਨਾਂ ਦੇ ਨਾਲ ਦਲੀਪ ਕੁਮਾਰ ਦਾ ਜਨਮ ਦਿਨ ਮਨਾਵੇਗੀ । ਦਲੀਪ ਕੁਮਾਰ ਦਾ ਜਨਮ ਦਿਨ ਕਾਫੀ ਸਾਦਗੀ ਨਾਲ ਹੀ ਮਨਾਇਆ ਜਾ ਰਿਹਾ ਹੈ । ਦਿਲੀਪ ਕੁਮਾਰ ਦਾ ਜਨਮ 11 ਦਸੰਬਰ, 1922 ‘ਚ ਪਾਕਿਸਤਾਨ ਦੇ ਪੇਸ਼ਾਵਰ ‘ਚ ਪਸ਼ਤੂਨ ਪਰਿਵਾਰ ‘ਚ ਹੋਇਆ।

ਹੋਰ ਵੇਖੋ : ਡਰਾ ਦੇਵੇਗਾ ਅਕਸ਼ੇ ਕੁਮਾਰ ਦਾ ਇਹ ਭਿਆਨਕ ਰੂਪ

ਦਿਲੀਪ ਦੇ ਪਿਤਾ ਜੀ ਇੱਕ ਵਪਾਰੀ ਸਨ।ਦਿਲੀਪ ਕੁਮਾਰ ਨੇ ਵੀ ਕੁਝ ਸਮਾਂ ਡ੍ਰਾਈ ਫਰੂਟਸ ਕਾਰੋਬਾਰੀ ਦੇ ਤੌਰ ‘ਤੇ ਕੰਮ ਕੀਤਾ ਤੇ ਕੁਝ ਸਮਾਂ ਪੁਣੇ ਦੀ ਕੰਟੀਨ ‘ਚ ਵੀ ਕੰਮ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ ਪਹਿਲੀ ਵਾਰ 1944 ‘ਚ ਫ਼ਿਲਮ ‘ਜਵਾਹਰਭਾਟਾ’ ‘ਚ ਕੰਮ ਕੀਤਾ।ਦਲੀਪ ਕੁਮਾਰ ਵਿੱਚ ਕਈ ਗੁਣ ਹਨ ਜਿਹੜੇ ਉਹਨਾਂ ਨੂੰ ਹੋਰ ਫਿਲਮੀ ਸਿਤਾਰਿਆਂ ਤੋਂ ਵੱਖਰਾ ਬਣਾਉਂਦੇ ਹਨ । ਦਿਲੀਪ ਕੁਮਾਰ ਹਿੰਦੀ, ਉਰਦੂ, ਇੰਗਲਿਸ਼ ਤੇ ਪਸ਼ਤੂ ਭਾਸ਼ਾ ਬੋਲ ਲੈਂਦੇ ਹਨ।ਇੱਥੇ ਹੀ ਬਸ ਨਹੀਂ ਦਿਲੀਪ ਕੁਮਾਰ ਪਹਿਲੇ ਐਕਟਰ ਹਨ ਜਿਨ੍ਹਾਂ ਨੇ ਫ਼ਿਲਮਫੇਅਰ ਐਵਾਰਡ ਜਿੱਤਿਆ ਸੀ।

ਇਹ ਐਵਾਰਡ ਉਨ੍ਹਾਂ ਨੂੰ ਬੈਸਟ ਐਕਟਰ ਲਈ ਸਾਲ 1954 ‘ਚ ਦਿੱਤਾ ਗਿਆ ਸੀ। ਸਭ ਤੋਂ ਜ਼ਿਆਦਾ ਫ਼ਿਲਮਫੇਅਰ ਐਵਾਰਡ ਆਪਣੇ ਨਾਂ ਕਰਨ ਵਾਲੇ ਐਕਟਰ ਵਜੋਂ ਵੀ ਦਿਲੀਪ ਕੁਮਾਰ ਦੂਜੇ ਨੰਬਰ ‘ਤੇ ਹਨ। ਦਿਲੀਪ ਕੁਮਾਰ ਨੂੰ ਹੁਣ ਤਕ 8  ਵਾਰ ਫ਼ਿਲਮਫੇਅਰ ਮਿਲ ਚੁੱਕਿਆ ਹੈ।ਦਿਲੀਪ ਦੇ ਅਸਲੀ ਨਾਂ ਯੁਸੂਫ ਖ਼ਾਨ ਹੈ।ਦਿਲੀਪ ਕੁਮਾਰ ਆਪਣੇ ਸਟਾਰਡਮ ਦੇ ਦਿਨਾਂ ‘ਚ 5-11 ਲੱਖ ਰੁਪਏ ਫੀਸ ਲਿਆ ਕਰਦੇ ਸੀ। ਦਿਲੀਪ ਕੁਮਾਰ ਦੀ ਉਮਰ  ਸਾਇਰਾ ਬਾਨੋ ਤੋਂ ਕਾਫੀ ਜਿਆਦਾ ਹੈ ਇਸ ਦੇ ਬਾਵਜੂਦ ਦੋਹਾਂ ਦਾ ਪਿਆਰ ਅਜੇ ਤਕ ਕਾਇਮ ਹੈ।ਦਿਲੀਪ ਕੁਮਾਰ ਨੂੰ ਪਾਕਿਸਤਾਨ ਦੇ ੳੱਚ ਨਾਗਰਿਕਤਾ ਪੁਰਸਕਾਰ, ਨਿਸ਼ਾਨ-ਏ-ਇਮਤੀਆਜ਼ ਨਾਲ ਨਵਾਜ਼ਿਆ ਗਿਆ ਹੈ। ਦਿਲੀਪ ਕੁਮਾਰ ਦਾ ਪਹਿਲਾ ਪਿਆਰ ਕਾਮਿਨੀ ਕੌਸ਼ਲ ਸੀ । ਦਿਲੀਪ ਕੁਮਾਰ ਦਾ ਦਿਲ ਮਧੁਬਾਲਾ ਦੇ ਪਿਆਰ ‘ਚ ਡੁੱਬ ਗਿਆ ਸੀ ਪਰ ਮਧੁਬਾਲਾ ਦੇ ਪਿਓ ਦੀਆਂ ਸ਼ਰਤਾਂ ਅੱਗੇ ਦੋਵਾਂ ਦਾ ਪਿਆਰ ਹਾਰ ਗਿਆ।

Happy Birthday Dilip Kumar: The Legend Turns 96