ਦਿਲਜੀਤ ਦੋਸਾਂਝ ਦਾ ਨਵਾਂ ਗੀਤ ” ਪੁੱਤ ਜੱਟ ਦਾ ” ਹੋਇਆ ਰਿਲੀਜ਼
ਦਿਲਜੀਤ ਦੋਸਾਂਝ ਦੇ ਪ੍ਰਸ਼ੰਸਕਾਂ ਦਾ ਇੰਤਜ਼ਾਰ ਖਤਮ ਹੋ ਗਿਆ ਹੈ ਜੀ ਹਾਂ ਉਹਨਾਂ ਦਾ ਨਵਾਂ ਗਾਣਾ punjabi song ‘ਪੁੱਤ ਜੱਟ ਦਾ’ ਰਿਲੀਜ਼ ਹੋ ਗਿਆ ਹੈ ।ਦਿਲਜੀਤ ਨੇ ਇਸ ਗਾਣੇ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਹੈ । ਇਸ ਗਾਣੇ ਦੇ ਬੋਲ ਈਕਾ ਨੇ ਲਿਖੇ ਹਨ ।ਇਸ ਗਾਣੇ ਦਾ ਮਿਉਜ਼ਿਕ ਆਰਚੀ ਹਾਈਪ ਨੇ ਬਣਾਇਆ ਹੈ ।ਇਸ ਗਾਣੇ ਦੇ ਪੂਰੇ ਪ੍ਰੋਜੈਕਟ ਤੇ ਕੰਮ ਕਰਨ ਡੋਪ ਨੇ ਕੀਤਾ ਹੈ । ਗਾਣੇ ਨੂੰ ਸਪੀਡ ਰਿਕੋਰਡ ਵੱਲੋਂ ਜਾਰੀ ਕੀਤਾ ਗਿਆ ਹੈ । ਗਾਣੇ ਦੀ ਵੀਡੀਓ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਲਗਜ਼ਰੀ ਲਾਈਫ ਨੂੰ ਦਿਖਾਇਆ ਗਿਆ ਹੈ ।ਗਾਣਾ ਵਿਦੇਸ਼ੀ ਮਾਡਲਾਂ ਨੂੰ ਲੈ ਕੇ ਫਿਲਮਾਇਆ ਗਿਆ ਹੈ ।

ਇਸ ਗਾਣੇ ਵਿੱਚ ਖੁਬਸ਼ੁਰਤ ਕੁੜੀ ਦਾ ਜ਼ਿਕਰ ਕੀਤਾ ਗਿਆ ਹੈ । ਜਿਸ ਨੂੰ ਮਨਾਉਣ ਲਈ ਦਿਲਜੀਤ ਚੈਲੇਂਜ ਕਰਦੇ ਹਨ ।ਗੀਤ ਦੇ ਟਾਈਟਲ ਵਾਂਗ ਹੀ ਦਿਲਜੀਤ ਇਹ ਦੱਸਣ ਦੀ ਕੋਸ਼ਿਸ਼ ਕਰਦੇ ਹਨ ਕਿ ਜੇਕਰ ਜੱਟ ਆਪਣੀ ਆਈ ਤੇ ਆ ਜਾਣ ਤਾਂ ਹਰ ਚੈਲੇਂਜ ਨੂੰ ਪੂਰਾ ਕਰਨ ਦਾ ਉਹ ਦਮ ਰੱਖਦੇ ਹਨ ।ਹਰ ਵਾਰ ਦੀ ਤਰ੍ਹਾਂ ਇਹ ਗਾਣਾ ਵੀ ਲੋਕਾਂ ਨੂੰ ਖੂਬ ਪਸੰਦ ਆ ਰਿਹਾ ਹੈ ।ਇਸ ਗਾਣੇ ਦੇ ਜਾਰੀ ਹੁੰਦੇ ਹੀ ਇਸ ਗੀਤ ਨੂੰ ਚਾਰ ਲੱਖ ਤੋਂ ਜਿਆਦਾ ਵਾਰ ਵੇਖਿਆ ਜਾ ਚੁੱਕਾ ਹੈ । ਦਿਲਜੀਤ ਦੋਸਾਂਝ ਦਾ ਇਹ ਗੀਤ ਲੋਕਾਂ ਨੂੰ ਖੂਬ ਪਸੰਦ ਆ ਰਿਹਾ ਹੈ ।

View this post on Instagram

Aakhi Na Tu #PuttJattDa Video OUT NOW ?? LINK IN BIO ?

A post shared by Diljit Dosanjh P J D (@diljitdosanjh) on

ਹਰ ਵਾਰ ਦੀ ਤਰ੍ਹਾਂ ਦਿਲਜੀਤ ਨੇ ਇਸ ਗਾਣੇ ਵਿੱਚ ਵੀ ਉਹਨਾਂ ਨੇ ਕੁਝ ਨਵਾਂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ । ਹੋਰ ਗਾਣਿਆਂ ਵਾਂਗ ਦਲਜੀਤ ਦਾ ਇਹ ਗਾਣਾ ਵੀ ਸੂਪਰ ਡੂਪਰ ਹਿੱਟ ਹੋਣ ਦੀ ਉਮੀਦ ਹੈ ।