ਮੈਂ ਪਾਗਲ ਫੇਰ ਓਹਦੀ ਹੋ ਜਾਣਾ ਅੱਜ ਵੀ ਜੇ ਮੁੜ ਆਇਆ ਉਹ , ਦਿਲਜੀਤ ਦੋਸਾਂਝ

author-image
Anmol Preet
New Update
NULL

ਦਿਲ ਨੂੰ ਛੂਹ ਰਿਹਾ ਹੈ ਦਿਲਜੀਤ ਦੋਸਾਂਝ ਦਾ ਨਵਾਂ ਗੀਤ " ਪਾਗਲ " punjabi song ਦਿਲਜੀਤ ਦੋਸਾਂਝ ਦਾ ਇਹ ਸੈਡ ਸੌਂਗ ਹੈ | ਜਿਸ ‘ਚ ਦਿਲਜੀਤ ਦੋਸਾਂਝ ਨੇ ਇੱਕ ਅਜਿਹੇ ਪਾਗਲਪਣ ਦੀ ਗੱਲ ਕੀਤੀ ਹੈ ਜੋ ਕਿਸੇ ਦੇ ਪਿਆਰ ‘ਚ ਸਾਰੀ ਦੁਨੀਆ ਨੂੰ ਭੁਲਾ ਦਿੰਦਾ ਹੈ | ਇਸ ਗੀਤ ਦੇ ਬੋਲ " ਬੱਬੂ " ਦੁਆਰਾ ਲਿਖੇ ਗਏ ਹਨ ਅਤੇ ਇਸ ਗੀਤ ਨੂੰ ਮਿਊਜ਼ਿਕ " ਗੋਲਡ ਬੋਆਏ " ਨੇ ਦਿੱਤਾ ਹੈ |

ਇਸ ਗੀਤ ‘ਚ ਦਿਲਜੀਤ ਨੇ ਫੀਚਰਿੰਗ ‘ਚ ਵਿਦੇਸ਼ੀ ਕਲਾਕਾਰਾਂ ਨੂੰ ਵੀ ਲਿਆ ਹੈ | ਜਿਸ ‘ਚ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੋ ਪਿਆਰ ਕਰਨ ਵਾਲਿਆਂ ਦਰਮਿਆਨ ਅਵਿਸ਼ਵਾਸ਼ ਪੈਦਾ ਕਰਨ ਲਈ ਇਸ ਗੀਤ ‘ਚ ਕੰਮ ਕਰਨ ਵਾਲੀ ਅਦਾਕਾਰਾ ਦਾ ਪਿਤਾ ਗਲਤ ਫਹਿਮੀ ਦਾ ਬੀਜ ਪਾ ਦਿੰਦਾ ਹੈ ਅਤੇ ਇਹ ਗਲਤ ਫਹਿਮੀ ਹੀ ਦੋਨਾਂ ਦਰਮਿਆਨ ਦੂਰੀ ਦਾ ਕਾਰਨ ਬਣਦੀ ਹੈ । ਦੋਵੇਂ ਇੱਕ ਦੂਜੇ ਤੋਂ ਦੂਰ ਹੋਣ ਦੇ ਬਾਵਜੂਦ ਵੀ ਇੱਕ ਦੂਜੇ ਦਾ ਮੋਹ ਨਹੀਂ ਛੱਡ ਪਾਉਂਦੇ | ਪਰ ਜਦੋਂ ਤੱਕ ਇਹ ਗਲਤ ਫਹਿਮੀ ਦੂਰ ਹੁੰਦੀ ਹੈ ਦੋਨਾਂ ਚੋਂ ਇੱਕ ਇਸ ਦੁਨੀਆ ਤੋਂ ਹੀ ਰੁਖਸਤ ਹੋ ਜਾਂਦਾ ਹੈ |

publive-image

ਇਹ ਗਲਤ ਫਹਿਮੀ ਉਦੋਂ ਹੀ ਦੂਰ ਹੋ ਪਾਉਂਦੀ ਹੈ ਜਦੋਂ ਕੁੜ੍ਹੀ ਦਾ ਪਿਤਾ ਅੰਤ ਸਮੇਂ ਆਪਣੀ ਧੀ ਨਾਲ ਕੀਤੇ ਇਸ ਧੋਖੇ ਦਾ ਖੁਲਾਸਾ ਕਰਦਾ ਹੈ ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਹੈ ਅਤੇ ਇਸ ਤੋਂ ਬਾਅਦ ਇਸ ਗੀਤ ‘ਚ ਕੰਮ ਕਰਨ ਵਾਲੀ ਕਲਾਕਾਰ ਆਪਣੇ ਪ੍ਰੇਮੀ ਦੀਆਂ ਯਾਦਾਂ ਦੇ ਸਹਾਰੇ ਆਪਣੀ ਪੂਰੀ ਜ਼ਿੰਦਗੀ ਕੱਢ ਦਿੰਦੀ ਹੈ | ਇਸ ਗੀਤ ‘ਚ ਦਿਲਜੀਤ ਦੋਸਾਂਝ ਨੇ ਇਹ ਵਿਖਾਉਣ ਦੀ ਕੋਸ਼ਿਸ਼ ਕੀਤੀ ਹੈ ਪਿਆਰ ‘ਚ ਜੇ ਇੱਕ ਵਾਰ ਗੰਢ ਪੈ ਜਾਵੇ ਤਾਂ ਉਹ ਖੁੱਲਦੀ ਨਹੀਂ ‘ਤੇ ਜੇ ਕਦੇ ਗਲਤ ਫਹਿਮੀ ਆਪਸ ‘ਚ ਹੋ ਵੀ ਜਾਂਦੀ ਹੈ ਤਾਂ ਇਸ ਨੂੰ ਮਿਲ ਬੈਠ ਕੇ ਸੁਲਝਾਉਣਾ ਚਾਹੀਦਾ ਹੈ ।

latest-world-news canada-news punjabi-singer latest-canada-news ptc-punjabi-canada diljit-dosanjh latest-from-pollywood ptc-punjabi-canada-program punjabi-music-industry latest-punjabi-song-2018
Advertisment