ਦਿਲਜੀਤ ਨੇ ਕੀਤਾ ਪਹਿਲੀ ਵਾਰ ਐਸਾ ਡਾਂਸ , ਵੇਖੋ ਵੀਡੀਓ
ਅੱਜ ਗੱਲ ਕਰਨ ਜਾ ਰਹੇ ਹਾਂ ਪੰਜਾਬੀ ਅਤੇ ਬਾਲੀਵੁੱਡ ਇੰਡਸਟਰੀ ਵਿੱਚ ਧੂੰਮਾ ਪਾ ਚੁੱਕੇ ਗਾਇਕ ਅਤੇ ਐਕਟਰ ਦਿਲਜੀਤ ਦੀ ਜਿਹਨਾਂ ਆਪਣੀ ਅਦਾਕਾਰੀ ਨਾਲ ਪੰਜਾਬੀ ਫ਼ਿਲਮ ਇੰਡਸਟਰੀ ਤੋਂ ਇਲਾਵਾ ਬਾਲੀਵੁੱਡ ਵਿੱਚ ਵੀ ਬਹੁਤ ਅੱਛੀ ਪਹਿਚਾਣ ਬਣਾ ਲਈ ਹੈ | ਹਾਲ ਹੀ ਵਿੱਚ ਉਹਨਾਂ ਦੀ ਇੱਕ ਬਾਲੀਵੁੱਡ ਫ਼ਿਲਮ ” ਸੂਰਮਾ ” ਆਈ ਸੀ ਅਤੇ ਇਸ ਫ਼ਿਲਮ ਨੂੰ ਲੋਕਾਂ ਵੱਲੋ ਬਹੁਤ ਪਸੰਦ ਕੀਤਾ ਜਾ ਰਿਹਾ ਹੈ |

SOORMA KE LIYE Apka RESPONSE DEKH KE Yeh Gana Aur Yeh Nritya Mai Apko Dedicate karna Chata Hu ? Although Kang Saab In Viral Zone .. ? Positive Word of Mouth is Reflecting in the BOX OFFICE NUMBER ?

A post shared by Diljit Dosanjh (@diljitdosanjh) on

ਦਿਲਜੀਤ ਦੋਸਾਂਝ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ ਵਿੱਚ ਉਹ ਅੰਗਰੇਜ਼ੀ ਗੀਤ ਤੇ ਖੁਸ਼ੀ ਵਿੱਚ ਝੂਮਦੇ ਨਜ਼ਰ ਆ ਰਹੇ ਹਨ ਅਤੇ ਨਾਲ ਹੀ ਉਹਨਾਂ ਨੇ ਆਪਣੇ ਫੈਨਸ ਨੂੰ ਕਾਮੈਂਟ ਵੀ ਕੀਤਾ ਕਿ ਸੂਰਮਾ ਫ਼ਿਲਮ ਦੇ ਲਈ ਪਿਆਰ ਦੇਖ ਕੇ ਇਹ ਵੀਡੀਓ ਉਹਨਾਂ ਆਪਣੇ ਫੈਨਸ ਨੂੰ ਡੇਡੀਕੈਟ ਕੀਤੀ ਹੈ | ਦਿਲਜੀਤ ਦੋਸਾਂਝ ਨੇਂ ਆਪਣੀ ਗਾਇਕੀ ਅਤੇ ਐਕਟਿੰਗ ਦੇ ਨਾਲ ਦੇਸ਼ਾ ਵਿਦੇਸ਼ਾਂ ਵਿੱਚ ਪੰਜਾਬ ਦਾ ਨਾਮ ਰੋਸ਼ਨ ਕੀਤਾ ਹੈ |

ਦਿਲਜੀਤ ਦੋਸਾਂਝ ਨੇ ਇੰਸਟਾਗ੍ਰਾਮ ਤੇ ਕੁੱਝ ਫੋਟੋਆਂ ਸਾਂਝੀਆਂ ਕੀਤੀਆਂ ਹਨ ਅਤੇ ਉਹਨਾਂ ਦੱਸਿਆ ਕਿ ਬਹੁਤ ਜਲਦੀ ਹੀ ‘ਮੈਡਮ ਤੁਸਾਦ’ ਮਿਊਜ਼ੀਅਮ ‘ਚ ਉਹਨਾਂ ਦਾ ਮੋਮ ਦਾ ਪੁਤਲਾ ਸਥਾਪਿਤ ਕੀਤਾ ਜਾਵੇਗਾ ਅਤੇ ਦਿਲਜੀਤ ਦੋਸਾਂਝ ਪੰਜਾਬ ਦੇ ਪਹਿਲੇ ਫ਼ਨਕਾਰ ਹੋਣ ਗੇ ਜਿਹਨਾਂ ਦਾ ਮੈਡਮ ਤੁਸਾਦ’ ਮਿਊਜ਼ੀਅਮ ਵਿੱਚ ਮੋਮ ਦਾ ਪੁਤਲਾ ਸਥਾਪਿਤ ਕੀਤਾ ਜਾਵੇਗਾ ਅਤੇ ਇਹ ਪੰਜਾਬੀਆਂ ਲਈ ਵੀ ਬਹੁਤ ਮਾਨ ਵਾਲੀ ਗੱਲ ਹੈ |