ਕੌਣ ਕਰ ਰਿਹਾ ਹੈ ਦਿਲਜੀਤ ਦੋਸਾਂਝ ਨਾਲ ਧੱਕਾ
ਦਿਲਜੀਤ ਦੁਸਾਂਝ ਨੇ ਆਪਣੀ ਅਗਲੀ ਫਿਲਮ ‘ਛੜਾ’ ਦੀ ਸ਼ੁਟਿੰਗ ਦੌਰਾਨ ਦਾ ਇੱਕ ਵੀਡਿਓ ਸਾਂਝਾ ਕੀਤਾ ਹੈ । ਜਗਦੀਪ ਸਿੱਧੂ ਦੇ ਨਿਰਦੇਸ਼ਨ ਹੇਠ ਬਣ ਰਹੀ ਇਹ ਫਿਲਮ ਚੌਵੀ ਮਈ ਦੋ ਹਜ਼ਾਰ ਉੱਨੀ ਨੂੰ ਯਾਨੀ ਕਿ ਅਗਲੇ ਸਾਲ ਰਿਲੀਜ਼ ਹੋਵੇਗੀ। ਨੀਰੂ ਬਾਜਵਾ ਅਤੇ ਦਿਲਜੀਤ ਦੋਸਾਂਝ ਇਸ ਫਿਲਮ ‘ਚ ਲੀਡ ਰੋਲ ‘ਚ ਨਜ਼ਰ ਆਉਣਗੇ । ਇਸ ਫਿਲਮ ਦਾ ਪਹਿਲਾਂ ਡਾਇਲਾਗ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ‘ਤੇ ਸਾਂਝਾ ਕੀਤਾ ਹੈ । ਦੱਸ ਦਈਏ ਕਿ ਕੱਲ੍ਹ ਨੂੰ ਉਨ੍ਹਾਂ ਦੀ ਨਵੀਂ ਐਲਬਮ ‘ਪਾਗਲ’ ਵੀ ਰਿਲੀਜ਼ ਹੋਣ ਜਾ ਰਹੀ ਹੈ ।

ਜਿਸ ਨੂੰ ਲੈ ਕੇ ਦਿਲਜੀਤ ਦੁਸਾਂਝ ਖਾਸੇ ਉਤਸ਼ਾਹਿਤ ਨੇ  ਅਤੇ ਉਨ੍ਹਾਂ ਨੇ ਇਸ ਐਲਬਮ ਦੇ ਰਿਲੀਜ਼ ਤੋਂ ਪਹਿਲਾਂ ਹੀ ਇਸਦੀ ਪ੍ਰਮੋਸ਼ਨ ਸ਼ੁਰੂ ਕਰ ਦਿੱਤੀ ਹੈ । ਦਿਲਜੀਤ ਦੁਸਾਂਝ ਅਜਿਹੇ ਕਲਾਕਾਰ ਨੇ ਜੋ ਆਪਣੇ ਫੈਨਸ ਨਾਲ ਸੋਸ਼ਲ ਮੀਡੀਆ ਦੇ ਜ਼ਰੀਏ ਲਗਾਤਾਰ ਰੁਬਰੂ ਹੁੰਦੇ ਰਹਿੰਦੇ ਨੇ ਅਤੇ ਹੁਣ ਉਨ੍ਹਾਂ ਨੇ ਆਪਣੀ ਫਿਲਮ ਦਾ ਇੱਕ ਡਾਇਲਾਗ ਸਾਂਝਾ ਕੀਤਾ ਹੈ ।

 

ਇਸ ਵੀਡਿਓ ‘ਚ ਤੁਸੀਂ ਵੇਖ ਸਕਦੇ ਹੋ ਕਿ ਦਿਲਜੀਤ ਇੱਕ ਹੋਰ ਕਲਾਕਾਰ ਤੋਂ ਫਿਲਮ ਦਾ ਇੱਕ ਡਾਇਲਾਗ ਸੁਣ ਕੇ ਹਾਸਾ ਠੱਠਾ ਕਰਦੇ ਨਜ਼ਰ ਆ ਰਹੇ ਨੇ । ਇਸ ਫਿਲਮ ਨੂੰ ਲੈ ਕੇ ਦਿਲਜੀਤ ਦੁਸਾਂਝ ਕਾਫੀ ਖੁਸ਼ ਨੇ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਲੋਕਾਂ ਨੂੰ ਇਹ ਫਿਲਮ ਪਸੰਦ ਆਏਗੀ ।ਦੱਸ ਦਈਏ ਕਿ ਦਿਲਜੀਤ ਦੁਸਾਂਝ ਅਤੇ ਨੀਰੂ ਬਾਜਵਾ ਦੀ ਜੋੜੀ ਨੂੰ ਇਸ ਤੋਂ ਪਹਿਲਾਂ ਵੀ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ ਹੈ ਅਤੇ ਇਹ ਜੋੜੀ ਮੁੜ ਤੋਂ ਇਸ ਫਿਲਮ ‘ਚ ਇੱਕਠਿਆਂ ਨਜ਼ਰ ਆਏਗੀ ।