ਜਦੋਂ ਰਾਜਸਥਾਨੀ ਅੰਦਾਜ਼ ਵਿੱਚ ਪੁੱਤ ਜੱਟ ਦਾ ਗੀਤ ਤੇ ਦਿਲਜੀਤ ਦੋਸਾਂਝ ਨੇ ਦਿੱਤੀ ਪ੍ਰਫੋਰਮੈਂਸ, ਵੇਖੋ ਵੀਡੀਓ
ਪੰਜਾਬ ਦਾ ਪੁੱਤਰ ਦਿਲਜੀਤ ਦੋਸਾਂਝ ਆਪਣੇ ਨਵੇਂ ਗਾਣੇ ‘ਪੁੱਤ ਜੱਟ ਦਾ’ punjabi song ਦੀ ਪ੍ਰਫੋਰਮੈਂਸ ਨੂੰ ਲੈ ਕੇ ਕੁਝ ਜਿਆਦਾ ਹੀ ਉਤਸ਼ਾਹਿਤ ਹੈ । ਇਸ ਗਾਣੇ ਨੂੰ ਲੈ ਕੇ ਉਹਨਾਂ ਨੇ ਆਪਣੀ ਇੱਕ ਵੀਡਿਓ ਜਾਰੀ ਕੀਤੀ ਹੈ । ਦਿਲਜੀਤ ਵਲੋਂ ਇੰਸਟਾਗ੍ਰਾਮ ਅਕਾਊਂਟ ‘ਤੇ ਜਾਰੀ ਇਸ ਵੀਡੀਓ ਵਿੱਚ ਉਹ ਰਾਜਸਥਾਨੀ ਡ੍ਰੈਸ ਵਿੱਚ ਦਿਖਾਈ ਦੇ ਰਹੇ ਹਨ । ਵੀਡਿਓ ਵਿੱਚ ਉਹਨਾਂ ਦੇ ਨਾਲ ਦੋ ਰਾਜਸਥਾਨੀ ਡਾਂਸਰਾਂ ਵੀ ਨਜ਼ਰ ਆ ਰਹੀਆਂ ਹਨ । ਵੀਡਿਓ ਵਿੱਚ ਦਿਲਜੀਤ ਆਪਣੇ ਹੀ ਗਾਣੇ ‘ਤੇ ਪ੍ਰਫੋਰਮ ਕਰਦੇ ਹੋਏ ਨਜ਼ਰ ਆ ਰਹੇ ਹਨ, ਉਹਨਾਂ ਦੇ ਨਾਲ ਰਾਜਸਥਾਨੀ ਡਾਂਸਰਾਂ ਵੀ ਠੁਮਕੇ ਲਗਾ ਰਹੀਆ ਹਨ ।

ਵੀਡਿਓ ਵਿੱਚ ਦਿਲਜੀਤ ਘੋੜੀ ‘ਤੇ ਚੜੇ ਹੋਏ ਦਿਖਾਈ ਦੇ ਰਹੇ ਹਨ । ਲੋਕਾਂ ਨੂੰ ਵੀ ਦਿਲਜੀਤ ਦਾ ਇਹ ਅੰਦਾਜ਼ ਖੂਬ ਪਸੰਦ ਆ ਰਿਹਾ ਹੈ । ਲੋਕਾਂ ਵੱਲੋਂ ਉਹਨਾਂ ਦੀ ਇਸ ਵੀਡਿਓ ‘ਤੇ ਲਗਾਤਾਰ ਕਮੈਂਟ ਕੀਤੇ ਜਾ ਰਹੇ ਹਨ । ‘ਪੁੱਤ ਜੱਟ ਦਾ’ ਗਾਣੇ ਦੀ ਗੱਲ ਕੀਤੀ ਜਾਵੇ ਤਾਂ ਇਹ ਗਾਣਾ ਕੁਝ ਦਿਨ ਪਹਿਲਾਂ ਹੀ ਰਿਲੀਜ਼ ਹੋਇਆ ਹੈ , ਤੇ ਇਸ ਨੂੰ ਦੇਖਣ ਵਾਲਿਆਂ ਦੀ ਗਿਣਤੀ ਲੱਖਾਂ ‘ਚ ਪਹੁੰਚ ਗਈ ਹੈ । ਦਿਲਜੀਤ ਆਖਰੀ ਵਾਰ ਬਾਲੀਵੁੱਡ ਫ਼ਿਲਮ ‘ਸੂਰਮਾ’ ‘ਚ ਨਜ਼ਰ ਆਏ ਸੀ ।

ਇਸ ਤੋਂ ਇਲਾਵਾ ਦਿਲਜੀਤ ਜਲਦੀ ਹੀ ਰੋਹਿਤ ਜੁਗਰਾਜ ਦੀ ਫ਼ਿਲਮ ‘ਅਰਜੁਨ ਪਟਿਆਲਾ’ ‘ਚ ਨਜ਼ਰ ਆਉਣ ਵਾਲੇ ਹਨ ਜਿਸ ‘ਚ ਉਨ੍ਹਾਂ ਦੇ ਨਾਲ ਕਿਰਤੀ ਸੇਨਨ ਨਜ਼ਰ ਆਉਣ ਵਾਲੀ ਹੈ । ਇਹ ਫ਼ਿਲਮ 2019 ‘ਚ ਰਿਲੀਜ਼ ਹੋਵੇਗੀ । ਇਸ ਦੇ ਨਾਲ ਦਿਲਜੀਤ ਅਕਸ਼ੇ ਕੁਮਾਰ ਤੇ ਕਰੀਨਾ ਕਪੂਰ ਜਿਹੇ ਸਟਾਰ ਵੀ ਨਜ਼ਰ ਆਉਣਗੇ।