
ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਪੰਜਾਬ ਦੇ ਮਸ਼ਹੂਰ ਗਾਇਕ diljit dosanjh ਅਤੇ ਅਦਾਕਾਰ ਦਿਲਜੀਤ ਦੋਸਾਂਝ ਦੀ ਜੋ ਨਾ ਕਿ ਸਿਰਫ ਪੰਜਾਬੀ ਇੰਡਸਟਰੀ ਬਲਕਿ ਬਾਲੀਵੁੱਡ ਵਿੱਚ ਵੀ ਆਪਣੀ ਅਦਾਕਾਰੀ ਨਾਲ ਆਪਣਾ ਅਤੇ ਪੰਜਾਬ ਦਾ ਨਾਮ ਰੋਸ਼ਨ ਕਰ ਰਹੇ ਹਨ | ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ਵਿੱਚ ਦਿਲਜੀਤ ਦੋਸਾਂਝ punjabi singer ਨੇ ਆਪਣੇ ਇੰਸਟਾਗ੍ਰਾਮ ਦੇ ਜਰੀਏ ਇੱਕ ਪੋਸਟ ਸਾਂਝਾ ਕੀਤਾ ਹੈ ਜਿਸ ਵਿੱਚ ਉਹਨਾਂ ਨੇ ਇਹ ਦੱਸਿਆ ਹੈ ਕਿ ਜਲਦੀ ਹੀ ਉਹਨਾਂ ਦੀ ਇੱਕ ਹੋਰ ਬਾਲੀਵੁੱਡ ਫ਼ਿਲਮ ਆ ਰਹੀ ਹੈ ਜਿਸਦਾ ਨਾਮ ਹੈ ” ਗੁੱਡ ਨਿਊਜ਼ ” ਜੋ ਕਿ 19 ਜੁਲਾਈ 2019 ਨੂੰ ਰਿਲੀਜ ਹੋ ਰਹੀ ਹੈ | ਇਸ ਫ਼ਿਲਮ ਵਿੱਚ ਦਿਲਜੀਤ ਦੋਸਾਂਝ ਦੇ ਨਾਲ ਬਾਲੀਵੁੱਡ ਦੀਆ ਮਸ਼ਹੂਰ ਹਸਤੀਆਂ ਜਿਵੇਂ ਕਿ ਅਕਸ਼ੇ ਕੁਮਾਰ, ਕਾਰੀਨਾ ਕਪੂਰ ਖਾਨ ਅਤੇ ਕਿਆਰਾ ਅਡਵਾਨੀ ਭੂਮਿਕਾ ਨਿਭਾ ਰਹੇ ਹਨ |
ਇਸ ਫ਼ਿਲਮ ਨੂੰ ਡਾਇਰੈਕਟਰ ਰਾਜ ਮਹਿਤਾ ਵੱਲੋਂ ਡਾਇਰੈਕਟ ਕੀਤਾ ਜਾ ਰਿਹਾ ਹੈ ਅਤੇ ਇਹ ਓਹਨਾ ਦੀ ਪਹਿਲੀ ਫ਼ਿਲਮ ਹੈ | ਇਕ ਹੋਰ ਖਾਸ ਗੱਲ ਹੈ ਕਿ ਇਸ ਫ਼ਿਲਮ ਵਿੱਚ ਅਕਸ਼ੇ ਕੁਮਾਰ ਅਤੇ ਕਰੀਨਾ ਕਪੂਰ ਖਾਨ ਵੀ ਕਾਫੀ ਲੰਭੇ ਸਮੇਂ ਤੋਂ ਬਾਅਦ ਇਕੱਠੇ ਨਜ਼ਰ ਆ ਰਹੇ ਹਨ |
ਹਾਲ ਹੀ ਵਿੱਚ ਦਿਲਜੀਤ ਦੋਸਾਂਝ ਦੀ ਬਾਲੀਵੁੱਡ ਫ਼ਿਲਮ ” ਸੂਰਮਾਂ ” ਰਿਲੀਜ ਹੋਈ ਸੀ ਜਿਸ ਵਿੱਚ ਓਹਨਾ ਨੇ ਹਾਕੀ ਦੇ ਖਿਡਾਰੀ ” ਸੰਦੀਪ ਸਿੰਘ ” ਦੀ ਭੂਮਿਕਾ ਨਿਭਾਈ ਸੀ ਅਤੇ ਇਸ ਫ਼ਿਲਮ ਨੂੰ ਲੋਕਾਂ ਵੱਲੋਂ ਬਹੁਤ ਹੀ ਭਰਵਾਂ ਹੁੰਗਾਰਾ ਮਿਲਿਆ ਸੀ | ਇਸ ਤੋਂ ਪਹਿਲਾ ਵੀ ਇਹ ਬਾਲੀਵੁੱਡ ਫ਼ਿਲਮਾਂ ਵਿੱਚ ਕੰਮ ਕਰ ਚੁੱਕੇ ਹਨ ਜਿਵੇਂ ਕਿ ” ਉੱਡਤਾ ਪੰਜਾਬ, ਫੁਲਕਾਰੀ ਆਦਿ ਉਹਨਾਂ ਫ਼ਿਲਮਾਂ ਨੂੰ ਵੀ ਲੋਕਾਂ ਵੱਲੋਂ ਕਾਫੀ ਪਿਆਰ ਮਿਲ ਚੁੱਕਾ ਹੈ |
Be the first to comment