ਦਿਲਜੀਤ ਦੋਸਾਂਝ ਦੀ ਮਿਹਨਤ ਦਾ ਰੰਗ, ਸਾਰੇ ਪੰਜਾਬੀਆਂ ਦਾ ਸਿਰ ਮਾਨ ਨਾਲ ਕੀਤਾ ਉੱਚਾ

Written by Anmol Preet

Published on : March 28, 2019 6:48
diljit dosanjh wax statue

ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਅਤੇ ਐਕਟਰ ਦਿਲਜੀਤ ਦੋਸਾਂਝ ਦਾ ਵੀ ਨਾਂ ਉਨ੍ਹਾਂ ਮਹਾਨ ਸਿਤਾਰਿਆਂ ਦੀ ਲਿਸਟ ਚ ਆਉਂਦਾ ਹੈ ਜਿਨ੍ਹਾਂ ਨੇ ਪੰਜਾਬੀ ਗਾਇਕੀ ਅਤੇ ਪੰਜਾਬੀਆਂ ਦਾ ਨਾਮ ਪੂਰੀ ਦੁਨੀਆਂ ਭਰ ‘ਚ ਚਮਕਾਇਆ ਹੈ | ਅਜਿਹੇ ਕਲਾਕਾਰਾਂ ਦੀ ਬਦੋਲਤ ਅੱਜ ਪੰਜਾਬੀ ਗਾਇਕੀ ਨੂੰ ਦੇਸ਼ਾਂ ਵਿਦੇਸ਼ਾਂ ਵਿੱਚੋ ਬਹੁਤ ਹੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ | ਦੱਸ ਦਈਏ ਕਿ ਦਿਲਜੀਤ ਦੋਸਾਂਝ ਦੀ ਮਿਹਨਤ ਨੇ ਅੱਜ ਅਜਿਹਾ ਰੰਗ ਲਿਆਂਦਾ ਹੈ ਕਿ ਸਾਰੇ ਪੰਜਾਬੀਆਂ ਦਾ ਸਿਰ ਮਾਣ ਨਾਲ ਉੱਚਾ ਹੋ ਗਿਆ ਹੈ |

diljit dosanjh

ਦੱਸ ਦਈਏ ਕਿ ਦਿਲਜੀਤ ਦੋਸਾਂਝ ਪਹਿਲੇ ਉਹ ਪੰਜਾਬੀ ਬਣੇ ਹਨ ਜਿਨ੍ਹਾਂ ਦਾ ਦਿੱਲੀ ‘ਚ ਸਥਿਤ “ਮੈਡਮ ਤੂਸਾਦ ਵੈਕਸ ਮਿਉਜਿਅਮ” ਵਿੱਚ ਮੋਮ ਦਾ ਪੁਤਲਾ ਬਣਾਇਆ ਗਿਆ ਹੈ ਅਤੇ ਇਹ ਸਾਰੇ ਪੰਜਾਬੀਆਂ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ |

ਦਿਲਜੀਤ ਦੋਸਾਂਝ ਅੱਜ ਭਾਰਤ ਦੀਆਂ ਵੱਡੀਆਂ-ਵੱਡੀਆਂ ਹਸਤੀਆਂ ‘ਚ ਆਪਣਾ ਨਾਂ ਲਿਖਵਾ ਚੁੱਕੇ ਹਨ | ਦਿੱਲੀ ਵਿਖੇ “ਮੈਡਮ ਤੂਸਾਦ ਵੈਕਸ ਮਿਉਜਿਅਮ” ਵਿੱਚ ਸਥਾਪਿਤ ਉਨ੍ਹਾਂ ਦੀ ਮੋਮ ਦੀ ਇਹ ਮੂਰਤੀ ਹੂ ਬ ਹੂ ਦਿਲਜੀਤ ਦੋਸਾਂਝ ਦੀ ਤਰਾਂ ਹੀ ਨਜ਼ਰ ਆ ਰਹੀ ਹੈ |

diljit dosanjh madame

ਉਨ੍ਹਾਂ ਦੀ ਇਸ ਕਾਮਯਾਬੀ ਪਿੱਛੇ ਉਨ੍ਹਾਂ ਦੀ ਅਣਥੱਕ ਮਿਹਨਤ ਅਤੇ ਉਨ੍ਹਾਂ ਦੇ ਪ੍ਰਸ਼ੰਸ਼ਕਾਂ ਦਾ ਪਿਆਰ ਹੀ ਹੈ | ਦਿਲਜੀਤ ਦੋਸਾਂਝ ਦੀ ਇਸ ਕਾਮਯਾਬੀ ‘ਤੇ ਦੁਨੀਆਂ ਭਰ ‘ਚੋਂ ਉਨ੍ਹਾਂ ਨੂੰ ਮੁਬਾਰਕਾਂ ਦਿੱਤੀਆਂ ਜਾ ਰਹੀਆਂ ਹਨ | ਪੀਟੀਸੀ ਪੰਜਾਬੀ ਵੱਲੋਂ ਦਿਲਜੀਤ ਦੋਸਾਂਝ ਨੂੰ ਉਨ੍ਹਾਂ ਦੀ ਇਸ ਕਾਮਯਾਬੀ ਤੇ ਲੱਖ ਲੱਖ ਮੁਬਾਰਕਾਂ ਦਿੰਦਾ ਹੈ |