” ਦਿਲਪ੍ਰੀਤ ਢਿੱਲੋਂ ” ਹਾਜ਼ਿਰ ਹਨ ਆਪਣੇ ਨਵੇਂ ਗੀਤ ਪਿੱਕਾ ਨਾਲ
ਯਾਰਾਂ ਦਾ ਗਰੁੱਪ , ਵੰਗ , ਪ੍ਰੀ ਵੈਡਿੰਗ punjabi song ਆਦਿ ਗੀਤਾਂ ਨਾਲ ਪੰਜਾਬੀ ਇੰਡਸਟਰੀ ਵਿੱਚ ਵਾਹ ਵਾਹ ਖੱਟਣ ਵਾਲੇ ਪੰਜਾਬੀ ਗਾਇਕ dilpreet dhillon ” ਦਿਲਪ੍ਰੀਤ ਢਿੱਲੋਂ ” ਹਾਜ਼ਿਰ ਹਨ ਆਪਣੇ ਨਵੇਂ ਗੀਤ ਪਿੱਕਾ ਨਾਲ | ਦੱਸ ਦਈਏ ਕਿ ” ਦਿਲਪ੍ਰੀਤ ਢਿੱਲੋਂ ” ਦਾ ਨਵਾਂ ਗੀਤ ” ਪਿੱਕਾ ” ਰਿਲੀਜ਼ ਹੋ ਚੁੱਕਾ ਹੈ | ਇੰਸਟਾਗ੍ਰਾਮ ਤੇ ਇਸ ਗੀਤ ਦੀ ਵੀਡੀਓ ਸਾਂਝੀ ਕਰਦੇ ਹੋਏ ਦਿਲਪ੍ਰੀਤ ਢਿੱਲੋਂ ਨੇ ਸਭ ਨੂੰ ਇਸਦੀ ਜਾਣਕਾਰੀ ਦਿੱਤੀ ਅਤੇ ਨਾਲ ਹੀ ਉਹਨਾਂ ਨੇਂ ਆਪਣੇ ਫੈਨਸ ਨੂੰ ਪੁੱਛਿਆ ਕਿ ਕਮੈਂਟ ਕਰਕੇ ਦੱਸੋ ਕਿ ਗੀਤ ਕਿਵੇਂ ਲੱਗਿਆ |

View this post on Instagram

Daso comment krke kime lgeya #picka @desi_crew @aamberdhillon1 @sharsofficial @sandhusaiyanwala @sagamusicofficial @realartz1 link in bio Promotions – @dopedigital @ijotgill

A post shared by Dilpreet Dhillon (@dilpreetdhillon1) on

ਇਸ ਗੀਤ ਨੂੰ ਲੋਕਾਂ ਦੁਆਰਾ ਬਹੁਤ ਹੀ ਪਸੰਦ ਕੀਤਾ ਜਾ ਰਿਹਾ ਹੈ | ਇਸ ਗੀਤ ਨੂੰ ਰਿਲੀਜ਼ ਹੋਏ ਅਜੇ ਕੁਝ ਘੰਟੇ ਹੀ ਹੋਏ ਹਨ ਅਤੇ ਯੂਟਿਊਬ ਤੇ ਹੁਣ ਤੱਕ 8 ਲੱਖ ਤੋਂ ਜ਼ਿਆਦਾ ਵਾਰ ਵੇਖਿਆ ਜਾ ਚੁੱਕਾ ਹੈ | ਦੱਸ ਦਈਏ ਕਿ ਇਹ ਗੀਤ ਯੂਟਿਊਬ ਤੇ ਛੇ ਨੰਬਰ ਤੇ ਟਰੈਂਡ ਵੀ ਕਰ ਰਿਹਾ ਹੈ | ਜਿੱਥੇ ਕਿ ਗਾਇਕ ” ਦਿਲਪ੍ਰੀਤ ਢਿੱਲੋਂ ” ਨੇ ਇਸ ਗੀਤ ਨੂੰ ਆਪਣੀ ਆਵਾਜ਼ ਨਾਲ ਸ਼ਿੰਗਾਰਿਆ ਹੈ ਉਥੇ ਹੀ ਇਸ ਗੀਤ ਦੇ ਬੋਲ ” ਸੰਧੂ ਸਾਈਆਂਵਾਲਾ ” ਨੇ ਲਿਖੇ ਹਨ ਅਤੇ ਇਸ ਗੀਤ ਨੂੰ ਮਿਊਜ਼ਿਕ ” ਦੇਸੀ ਕਰਿਊ ” ਦੁਆਰਾ ਦਿੱਤਾ ਗਿਆ ਹੈ |

ਦਿਲਪ੍ਰੀਤ ਢਿੱਲੋਂ ਹੁਣ ਤੱਕ ਕਈ ਸਾਰੇ ਗੀਤ ਪੰਜਾਬੀ ਇੰਡਸਟਰੀ ਦੀ ਝੋਲੀ ਪਾ ਚੁੱਕੇ ਹਨ ਜਿਵੇਂ ਕਿ ” ਮੋਰਨੀ , ਯਾਰਾਂ ਦਾ ਗਰੁੱਪ , ਐਂਡ ਯਾਰ , ਪੁੱਤ ਜੱਟ ਦਾ ਆਦਿ ਅਤੇ ਇਹਨਾਂ ਸਭ ਗੀਤਾਂ ਨੂੰ ਲੋਕਾਂ ਦੁਆਰਾ ਬਹੁਤ ਹੀ ਪਸੰਦ ਕੀਤਾ ਗਿਆ | ਦਿਲਪ੍ਰੀਤ ਢਿੱਲੋਂ ਆਪਣੇ ਨਵੇਂ ਗੀਤ ਪਿੱਕਾ ਨੂੰ ਲੈਕੇ ਕਾਫੀ ਉਤਸ਼ਾਹਿਤ ਹਨ ਅਤੇ ਉਹਨਾਂ ਨੂੰ ਉਮੀਦ ਹੈ ਕਿ ਬਾਕੀ ਗੀਤਾਂ ਦੀ ਤਰਾਂ ਇਸ ਗੀਤ ਨੂੰ ਵੀ ਕਾਫੀ ਭਰਵਾਂ ਹੁੰਗਾਰਾ ਦਿੱਤਾ ਜਾਵੇਗਾ |