ਛੋਟੇ ਜਿਹੇ ਬੱਚੇ ਨੇਂ ਦਿਲਪ੍ਰੀਤ ਢਿੱਲੋਂ ਦੇ ਗੀਤ ਤੇ ਕੀਤਾ ਡਾਂਸ ! ਦਿਲਪ੍ਰੀਤ ਢਿੱਲੋਂ ਨੇ ਵੀਡੀਓ ਕੀਤਾ ਸਾਂਝਾ
ਯਾਰਾਂ ਦਾ ਗਰੁੱਪ , ਵੰਗ , ਪ੍ਰੀ ਵੈਡਿੰਗ punjabi song ਆਦਿ ਗੀਤਾਂ ਨਾਲ ਪੰਜਾਬੀ ਇੰਡਸਟਰੀ ਵਿੱਚ ਵਾਹ ਵਾਹ ਖੱਟਣ ਵਾਲੇ ਪੰਜਾਬੀ ਗਾਇਕdilpreet dhillon ” ਦਿਲਪ੍ਰੀਤ ਢਿੱਲੋਂ ” ਨੇਂ ਹਾਲ ਹੀ ਵਿੱਚ ਆਪਣੇ ਇੰਸਟਾਗ੍ਰਾਮ ਦੇ ਜਰੀਏ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ ਵਿੱਚ ਇੱਕ ਛੋਟਾ ਜਿਹਾ ਬੱਚਾ ਕਾਰ ਦੇ ਵਿੱਚ ਓਹਨਾ ਦੇ ਗੀਤ ” ਪਿਕਾ ਬਿਲੋ ਰੈਮ ਦਾ ” ਤੇ ਡਾਂਸ ਕਰ ਰਿਹਾ ਹੈ ਅਤੇ ਨਾਲ ਹੀ ਇਸ ਗੀਤ ਨੂੰ ਗਾ ਵੀ ਰਿਹਾ ਹੈ | ਇਸ ਵੀਡੀਓ ਨੂੰ ਫੈਨਸ ਦੁਆਰਾ ਬਹੁਤ ਹੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਨਾਲ ਹੀ ਫੈਨਸ ਨੇਂ ਇਸ ਵੀਡੀਓ ਤੇ ਕਾਮੈਂਟ ਵੀ ਕੀਤੇ ਹਨ | ਇਸ ਵੀਡੀਓ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਇਹਨਾਂ ਦੁਆਰਾ ਗਾਏ ਗਏ ਗੀਤਾਂ ਨੂੰ ਨਾ ਸਿਰਫ ਨੌਜਵਾਨ ਪੀੜੀ ਬਲਕਿ ਛੋਟੇ ਬੱਚੇ ਵੀ ਬਹੁਤ ਪਸੰਦ ਕਰਦੇ ਹਨ |

View this post on Instagram

🔥🔥 #zoradhillon picka billo ram da

A post shared by Dilpreet Dhillon (@dilpreetdhillon1) on

ਦਿਲਪ੍ਰੀਤ ਨੇਂ ਪੰਜਾਬੀ ਇੰਡਸਟਰੀ ਨੂੰ ਹੁਣ ਤੱਕ ਬਹੁਤ ਸਾਰੇ ਹਿੱਟ ਗੀਤ ਦੇ ਚੁੱਕੇ ਹਨ ਜਿਵੇਂ ਕਿ ” ਯਾਰਾਂ ਦਾ ਗਰੁੱਪ , ਵੰਗ , ਪ੍ਰੀ ਵੈਡਿੰਗ , ਐਂਡ ਜੱਟੀਏ, ਰਾਹ ਜਾਂਦੀ ” ਆਦਿ ਇਹਨਾਂ ਸੱਭ ਗੀਤਾਂ ਨੂੰ ਲੋਕਾਂ ਵੱਲੋਂ ਬਹੁਤ ਹੀ ਭਰਵਾਂ ਹੁੰਗਾਰਾ ਮਿਲਿਆ ਹੈ | ਦਿਲਪ੍ਰੀਤ ਢਿੱਲੋਂ ਨੇਂ ਗਾਇਕੀ ਦੇ ਨਾਲ ਨਾਲ ਅਦਾਕਾਰੀ ਵਿੱਚ ਵੀ ਝੰਡੇ ਗੱਡੇ ਹੋਏ ਹਨ | ਦਿਲਪ੍ਰੀਤ ਢਿੱਲੋਂ ਪੰਜਾਬੀ ਫ਼ਿਲਮਾਂ ਜਿਵੇਂ ਕਿ ” ਗ੍ਰੇਟ ਸਰਦਾਰ , ਵਨਸ ਅਪੌਣ ਆ ਟਾਈਮ ਇਨ ਅੰਮ੍ਰਿਤਸਰ ” ਵਿੱਚ ਵੀ ਕੰਮ ਕਰ ਚੂਕੇ ਹਨ | ” ਦਿਲਪ੍ਰੀਤ ਢਿੱਲੋਂ ” ਦੀ ਗਾਇਕੀ ਦੇ ਚਰਚੇ ਨਾ ਸਿਰਫ ਪੰਜਾਬ ਬਲਕਿ ਵਿਦੇਸ਼ਾ ਵਿੱਚ ਵੀ ਹੁੰਦੇ ਹਨ ਅਤੇ ਇਹਨਾਂ ਦੇ ਗੀਤਾਂ ਨੂੰ ਵਿਦੇਸ਼ਾ ਵਿੱਚ ਵਸਦੇ ਫੈਨਸ ਵੱਲੋਂ ਵੀ ਬਹੁਤ ਪਸੰਦ ਕੀਤਾ ਜਾਂਦਾ ਹੈ