ਅਮਰੀਕੀ ਰਾਸ਼ਟਰਪਤੀ ਡਾਨਲਡ ਟਰੰਪ ਨੂੰ ਵੱਡਾ ਝਟਕਾ, ਲੱਗਾ "ਸ਼ਕਤੀਆਂ ਦੇ ਦੁਰਪ੍ਰਯੋਗ" ਦਾ ਦੋਸ਼

author-image
Ragini Joshi
New Update
ਅਮਰੀਕੀ ਰਾਸ਼ਟਰਪਤੀ ਡਾਨਲਡ ਟਰੰਪ ਨੂੰ ਵੱਡਾ ਝਟਕਾ, ਲੱਗਾ "ਸ਼ਕਤੀਆਂ ਦੇ ਦੁਰਪ੍ਰਯੋਗ" ਦਾ ਦੋਸ਼

ਅਮਰੀਕੀ ਰਾਸ਼ਟਰਪਤੀ ਡਾਨਲਡ ਟਰੰਪ ਨੂੰ ਵੱਡਾ ਝਟਕਾ, ਲੱਗਾ "ਸ਼ਕਤੀਆਂ ਦੇ ਦੁਰਪ੍ਰਯੋਗ" ਦਾ ਦੋਸ਼

ਡੋਨਾਲਡ ਟਰੰਪ ਇਤਿਹਾਸ ਦੇ ਤੀਜੇ ਅਮਰੀਕੀ ਰਾਸ਼ਟਰਪਤੀ ਬਣ ਗਏ ਹਨ, ਜਿੰਨ੍ਹਾਂ 'ਤੇ 'ਸ਼ਕਤੀਆਂ ਦੇ ਦੁਰਪ੍ਰਯੋਗ' ਦਾ ਦੋਸ਼ ਲੱਗਾ ਹੈ, ਅਤੇ ਟਰੰਪ ਨੂੰ ਮਹਾਂਦੋਸ਼ੀ ਕਰਾਰ ਦਿੱਤਾ ਗਿਆ ਹੈ।ਉਨ੍ਹਾਂ ਨੂੰ ਸੈਨੇਟ ਦੀ ਸੁਣਵਾਈ ਦਾ ਸਾਹਮਣਾ ਕਰਨਾ ਪਵੇਗਾ ਅਤੇ ਸੈਨੇਟ ਦੇ ਮੁਕੱਦਮੇ 'ਚ ਹੁਣ ਇਹ ਫੈਸਲਾ ਹੋਵੇਗਾ ਕਿ ਉਹ ਅਹੁਦੇ 'ਤੇ ਬਣੇ ਰਹਿਣਗੇ ਜਾਂ ਨਹੀਂ।

ਅਮਰੀਕੀ ਸਦਨ ਦੁਆਰਾ ਕੀਤੀ ਵੋਟਿੰਗ ਤੋਂ ਬਾਅਦ ਟਰੰਪ ਦੇ ਖਿਲਾਫ 230-197 ਵੋਟਾਂ ਨਾਲ ਇਮਪੀਚਮੈਂਟ ਦਾ ਦੋਸ਼ ਪਾਰਿਤ ਹੋਇਆ ਹੈ।

ਸਦਨ ਵੱਲੋਂ ਦੋ ਦੋਸ਼ਾਂ 'ਤੇ ਵੋਟਿੰਗ ਹੋਈ, ਜਿਸ 'ਚੋਂ ਇੱਕ ਰਾਸ਼ਟਰਪਤੀ ਦੁਆਰਾ ਆਪਣੀ ਸ਼ਕਤੀ ਦੀ ਦੁਰਵਰਤੋਂ ਕਰਨ ਦਾ ਅਤੇ ਦੂਸਰਾ ਮਹਾਂਦੋਸ਼ ਦੀ ਸੁਣਵਾਈ ਦੌਰਾਨ ਕਾਂਗਰਸ ਦੀ ਕਾਰਵਾਈ 'ਚ ਅੜਚਨਾਂ ਪਾਉਣ ਦਾ ਦੋਸ਼ ਹੈ।

ਜਦੋਂ ਵੋਟਿੰਗ ਚੱਲ ਰਹੀ ਸੀ, ਉਸ ਸਮੇਂ ਰਾਸ਼ਟਰਪਤੀ ਟਰੰਪ ਇਕ ਚੋਣ ਰੈਲੀ ਨੂੰ ਸੰਬੋਧਿਤ ਕਰ ਰਹੇ ਸਨ।

Advertisment

ਉਹ ਮਿਸ਼ੀਗਨ ਦੇ ਬੈਟਲ ਕ੍ਰੀਕ ਵਿੱਚ ਇੱਕਠ ਨੂੰ ਸਭੋਧਿਤ ਕਰਦੇ ਹੋਏ ਕਹਿ ਰਹੇ ਸਨ: "ਜਦੋਂ ਕਿ ਅਸੀਂ ਨੌਕਰੀਆਂ ਪੈਦਾ ਕਰ ਰਹੇ ਹਾਂ ਅਤੇ ਮਿਸ਼ੀਗਨ ਦੇ ਹੱਕਾਂ ਲਈ ਲੜ੍ਹ ਰਹੇ ਹਾਂ, ਕਾਂਗਰਸੀਕੱਟੜਪੰਥੀ ਖੱਬੇਪੱਖੀ ਈਰਖਾ ਅਤੇ ਨਫ਼ਰਤ ਅਤੇ ਗੁੱਸੇ ਨਾਲ ਭਰੇ ਹੋਏ ਹਨ, ਤੁਸੀਂ ਦੇਖੋ ਕਿ ਕੀ ਹੋ ਰਿਹਾ ਹੈ।"

ਵ੍ਹਾਈਟ ਹਾਊਸ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਰਾਸ਼ਟਰਪਤੀ ਨੂੰ ਸੈਨੇਟ ਦੀ ਸੁਣਵਾਈ ਦੌਰਾਨ "ਪੂਰਾ ਭਰੋਸਾ ਹੈ ਕਿ ਉਹਨਾਂ ਪੂਰੀ ਤਰ੍ਹਾਂ ਮੁਆਫੀ ਮਿਲ ਜਾਵੇਗੀ"।

ਇਸ ਤੋਂ ਬਾਅਦ ਜੇਕਰ ਸੈਨੇਟ ਦੀ ਸੁਣਵਾਈ ਤੋਂ ਬਾਅਦ ਹੋਈ ਵੋਟਿੰਗ 'ਚ ਡਾਟਨਲਡ ਟਰੰਪ ਖਿਲਾਫ ਦੋ ਤਿਹਾਈ ਤੋਂ ਘੱਟ ਪੈਂਦੀਆਂ ਹਨ ਤਾਂ ਉਹ ਆਪਣੇ ਅਹੁਦੇ 'ਤੇ ਬਣੇ ਰਹਿਣਗੇ ਜਦਕਿ ਜੇਕਰ ਇਸਤੋਂ ਵੱਧ ਵੋਟਾਂ ਟਰੰਪ ਖਿਲਾਫ ਪੈਂਦੀਆਂ ਹਨ ਤਾਂ ਉਹਨਾਂ ਨੂੰ ਆਪਣੇ ਅਹੁਦੇ ਤੋਂ ਹਟਣਾ ਪਵੇਗਾ ਅਤੇ ਉਪ ਰਾਸ਼ਟਰਪਤੀ ਉਸਦੇ ਦਾਅਵੇਦਾਰ ਹੋਣਗੇ, ਪਰ ਸੈਨੇਟ ਵਿੱਚ ਰਿਪਬਲਿਕਨ ਦਾ ਦਬਦਬਾ ਹੋਣ ਕਾਰਨ ਟਰੰਪ ਖਿਲਾਫ ਵੋਟਿੰਗ ਹੋਣ ਦੇ ਆਸਾਰ ਕਾਫੀ ਘੱਟ ਮੰਨੇ ਜਾ ਰਹੇ ਹਨ।

donald-trump donald-trump-impeached
Advertisment