ਨਿਆਗਰਾ ਸਟੋਨ ਰੋਡ ਨੇੜੇ ਪਾਰਕਿੰਗ ਲੌਟ ‘ਚ ਅੱਗ, 1.2 ਤੋਂ 1.5 ਮਿਲੀਅਨ ਡਾਲਰ ਨੁਕਸਾਨ ਦਾ ਖ਼ਦਸ਼ਾ

Written by ptcnetcanada

Published on : July 9, 2018 9:13
ਨਿਆਗਰਾ ਸਟੋਨ ਰੋਡ ਨੇੜੇ ਪਾਰਕਿੰਗ ਲੌਟ 'ਚ ਅੱਗ, 1.2 ਤੋਂ 1.5 ਮਿਲੀਅਨ ਡਾਲਰ ਨੁਕਸਾਨ ਦਾ ਖ਼ਦਸ਼ਾ
ਨਿਆਗਰਾ ਸਟੋਨ ਰੋਡ ਨੇੜੇ ਪਾਰਕਿੰਗ ਲੌਟ 'ਚ ਅੱਗ, 1.2 ਤੋਂ 1.5 ਮਿਲੀਅਨ ਡਾਲਰ ਨੁਕਸਾਨ ਦਾ ਖ਼ਦਸ਼ਾ

ਨਿਆਗਰਾ ਔਨ ਦ ਲੇਕ ਵਿੱਚ ਘਾਹ ਉੱਤੇ ਅੱਗ ਲੱਗਣ ਕਾਰਨ 34 ਗੱਡੀਆਂ ਸੜ ਗਈਆਂ। ਇਹ ਸਥਾਨ ਪਾਰਕਿੰਗ ਲੌਟ ਵਜੋਂ ਇਸਤੇਮਾਲ ਕੀਤਾ ਜਾਂਦਾ ਹੈ। ਨਿਆਗਰਾ ਔਨ ਦ ਲੇਕ ਫ਼ਾਇਰ ਐਂਡ ਐਮਰਜੈਂਸੀ ਸਰਵਿਸਿਜ਼ ਵੱਲੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਅੱਗ ਨਿਆਗਰਾ ਸਟੋਨ ਰੋਡ ‘ਤੇ ਲੱਗੀ ਜਿੱਥੇ ਇਸ ਵੀਕੈਂਡ ‘ਤੇ ਲੈਵੇਂਡਰ ਫੈਸਟੀਵਲ ਲੱਗਿਆ ਸੀ। ਅਤੇ ਇਸ ਫੀਲਡ ਦੇ ਸਾਹਮਣੇ ਵਾਲੀ ਗਲੀ ਨੂੰ ਦਰਸ਼ਕਾਂ ਵਾਸਤੇ ਪਾਰਕਿੰਗ ਲੌਟ ਵਜੋਂ ਇਸਤੇਮਾਲ ਕੀਤਾ ਜਾ ਰਿਹਾ ਸੀ।
ਨਿਆਗਰਾ ਸਟੋਨ ਰੋਡ ਨੇੜੇ ਪਾਰਕਿੰਗ ਲੌਟ 'ਚ ਅੱਗ, 1.2 ਤੋਂ 1.5 ਮਿਲੀਅਨ ਡਾਲਰ ਨੁਕਸਾਨ ਦਾ ਖ਼ਦਸ਼ਾ
ਇੱਕ ਗੱਡੀ ਤੋਂ ਸ਼ੁਰੂ ਹੋਈ ਅੱਗ ਸੁੱਕੇ ਘਾਹ ਕਾਰਨ ਵਧਦੀ ਚਲੀ ਗਈ। ਅੱਗ ਬੁਝਾਉਣ ਲਈ 11 ਫ਼ਾਇਰ ਟਰੱਕ ਵਰਤੇ ਗਏ ਅਤੇ 40 ਫਾਇਰ ਫਾਈਟਰਾਂ ਨੇ ਸਖਤ ਮਿਹਨਤ ਕੀਤੀ। ਫਿਲਹਾਲ, ਹਾਦਸੇ ਵਿੱਚ ਕਿਸੇ ਜਾਨੀ ਨੁਕਸਾਨ ਦੀ ਕੋਈ ਜਾਣਕਾਰੀ ਨਹੀਂ। ਮਾਲੀ ਨੁਕਸਾਨ ਲਗਭਗ 1.2 ਤੋਂ 1.5 ਮਿਲੀਅਨ ਡਾਲਰ ਵਿਚਕਾਰ ਦੱਸਿਆ ਜਾ ਰਿਹਾ ਹੈ। ਫਿਲਹਾਲ ਇਸ ਮਾਮਲੇ ਵਿੱਚ ਕਿਸੇ ਉੱਤੇ ਕੋਈ ਦੋਸ਼ ਨਹੀਂ ਲਗਾਏ ਜਾ ਰਹੇ।