
ਛੋਟੇ ਪਰਦੇ ਦੀ ਕਵੀਨ ਅਤੇ ਪ੍ਰੋਡਿਊਸਰ ਏਕਤਾ ਕਪੂਰ ਮਾਂ ਬਣ ਗਈ ਹੈ । ਏਕਤਾ ਦੇ ਘਰ ਬੇਟੇ ਨੇ ਜਨਮ ਲਿਆ ਹੈ । ਖਬਰਾਂ ਮੁਤਾਬਿਕ ਏਕਤਾ ਦੇ ਬੇਟੇ ਦਾ ਜਨਮ 27 ਜਨਵਰੀ ਨੂੰ ਹੋਇਆ ਸੀ । ਜੱਚਾ ਬੱਚਾ ਪੂਰੀ ਤਰ੍ਹਾਂ ਤੰਦਰੂਸਤ ਹੈ ਤੇ ਛੇਤੀ ਹੀ ਉਹ ਘਰ ਆ ਜਾਣਗੇ ।ਏਕਤਾ ਕਪੂਰ ਨੇ ਹਾਲੇ ਤੱਕ ਇਸ ਦਾ ਖੁਲਾਸਾ ਨਹੀ ਕੀਤਾ । ਸ਼ਾਇਦ ਇਸ ਲਈ ਕਿ ਉਹ ਘਰ ਪਹੁੰਚਣ ਦਾ ਇੰਤਜ਼ਾਰ ਕਰ ਰਹੀ ਹੈ ਕਿਉਂਕਿ ਏਕਤਾ ਲਈ ਇਹ ਬਹੁਤ ਹੀ ਭਾਵੁਕ ਪਲ ਹੈ ।
ਹੋਰ ਵੇਖੋ :ਧਮਕ ਬੇਸ ਵਾਲਾ ਮੁੱਖ ਮੰਤਰੀ ਮੁੜ ਤੋਂ ਧਮਕ ਪਾਉਣ ਲਈ ਹੈ ਤਿਆਰ ,ਵੇਖੋ ਵੀਡਿਓ
ਮਾਂ ਬਣਨ ਤੋਂ ਬਾਅਦ ਉਹਨਾਂ ਦੀਆਂ ਨਵੀਆਂ ਜ਼ਿੰਮੇਵਾਰੀਆਂ ਤੇ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਹੋਣ ਵਾਲੀ ਹੈ ।ਤੁਹਾਨੂੰ ਦੱਸ ਦਿੰਦੇ ਹਾਂ ਕਿ ਏਕਤਾ ਕਪੂਰ ਤੋਂ ਪਹਿਲਾਂ ਕਰਨ ਜ਼ੋਹਰ, ਤੁਸ਼ਾਰ ਕਪੂਰ, ਫਰਹਾ ਖਾਨ, ਆਮਿਰ ਖਾਨ, ਸ਼ਾਹਰੁਖ ਖਾਨ ਸਮੇਤ ਕਈ ਸਿਤਾਰੇ ਸਰੋਗੇਸੀ ਤੇ ਜਰੀਏ ਮਾਤਾ ਪਿਤਾ ਬਣ ਚੁੱਕੇ ਹਨ ।
ਹੋਰ ਵੇਖੋ :ਪਾਕਿਸਤਾਨ ਨੇ ਗੁਲਾਬ ਜਾਮੁਣ ਨੂੰ ਬਣਾਇਆ ਕੌਮੀ ਮਠਿਆਈ

ਏਕਤਾ ਕਪੂਰ ਤੋਂ ਪਹਿਲਾਂ ਉਨ੍ਹਾਂ ਦੇ ਭਰਾ ਤੁਸ਼ਾਰ ਕਪੂਰ ਵੀ ਸੈਰੇਗੇਸੀ ਦੇ ਜ਼ਰੀਏ ਪਿਤਾ ਬਣੇ ਸਨ । ਏਕਤਾ ਕਪੂਰ ਦੇ ਘਰ ਖੁਸ਼ੀ ਦੀ ਲਹਿਰ ਹੈ ਅਤੇ ਬਾਲੀਵੁੱਡ ਵੱਲੋਂ ਉਨ੍ਹਾਂ ਨੂੰ ਵਧਾਈਆਂ ਦੇਣ ਦਾ ਸਿਲਸਿਲਾ ਜਾਰੀ ਹੈ ।
Be the first to comment