ਬਜ਼ੁਰਗ ਔਰਤਾਂ ਨੂੰ ” ਜੈਸਮੀਨ ਸੈਂਡਲਾਸ ” ਦੇ ਗੀਤ ਨੇਂ ਕੀਤਾ ਨੱਚਣ ਲਈ ਮਜਬੂਰ , ਵੇਖੋ ਵੀਡੀਓ
ਜਿਵੇਂ ਕਿ ਤੁਹਾਨੂੰ ਪਤਾ ਹੈ ਕਿ punjabi singer ” ਜੈਸਮੀਨ ਸੈਂਡਲਾਸ ” ਸੋਸ਼ਲ ਮੀਡਿਆ ਦੇ ਜਰੀਏ ਹਰ ਰੋਜ ਆਪਣੀ ਕੋਈ ਨਾ ਕੋਈ ਵੀਡੀਓ ਸਾਂਝੀ ਕਰਦੀ ਰਹਿੰਦੀ ਹੈ ਅਤੇ ਲੋਕਾਂ ਦੁਆਰਾ ਇਹਨਾਂ ਵੀਡੀਓ ਨੂੰ ਬਹੁਤ ਹੀ ਪਸੰਦ ਕੀਤਾ ਜਾਂਦਾ ਹੈ ਇਸੇ ਤਰਾਂ ਹਾਲ ਹੀ ਵਿੱਚ ” ਜੈਸਮੀਨ ਸੈਂਡਲਾਸ ” ਨੇਂ ਆਪਣੇ ਇੰਸਟਾਗ੍ਰਾਮ ਦੇ ਜਰੀਏ ਇੱਕ ਹੋਰ ਵੀਡੀਓ ਸਾਂਝੀ ਕੀਤੀ ਹੈ ਅਤੇ ਤੁਹਾਨੂੰ ਦੱਸ ਦਈਏ ਕਿ ਇਸ ਵਾਰ ਓਹਨਾ ਨੇਂ ਆਪਣੀ ਵੀਡੀਓ ਨਹੀਂ ਬਲਕਿ ਆਪਣੀਆਂ ਪ੍ਰਸੰਸਕਾ ਦੀ ਵੀਡੀਓ ਨੂੰ ਸਾਂਝਾ ਕੀਤਾ ਹੈ ਜਿਸ ਵਿੱਚ ਕੁਝ ਬੁਜੁਰਗ ਔਰਤਾਂ ਇਕਠੀਆ ਹੋ ਕੇ ” ਜੈਸਮੀਨ ਸੈਂਡਲਾਸ ” ਦੇ ਪੰਜਾਬੀ ਗੀਤ ” ਮੇਰੇ ਨੈਣ ਨੇਂ ਸ਼ਰਾਬ ਦੀਆਂ ਦੋ ਬੋਤਲਾਂ ਇਨ੍ਹਾਂ ਬੋਤਲਾਂ ‘ਚੋਂ ਸਿੱਪ ਸਿੱਪ ਪੀ ਵੇ ਗੀਤ ‘ਤੇ ਨੱਚ ਰਹੀਆਂ ਹਨ |

It’s never too late to show who you really are inside. Fuck “society”??We all deserve a life full of freedom and adventure #newagepunjabivirsa

A post shared by Jasmine Sandlas (@jasminesandlas) on

ਇਸ ਵੀਡੀਓ ਤੋਂ ਇਹ ਵੀ ਜਾਹਿਰ ਹੁੰਦਾ ਹੈ ਕਿ ਇਹਨਾਂ ਦੇ ਗੀਤਾਂ ਨੂੰ ਨਾ ਸਿਰਫ ਨੌਜਵਾਨ ਬਲਕਿ ਬਜ਼ੁਰਗਾਂ ਵੱਲੋਂ ਵੀ ਬਹੁਤ ਪਸੰਦ ਕੀਤਾ ਜਾ ਰਿਹਾ ਹੈ | ਤੁਹਾਨੂੰ ਦੱਸ ਦਈਏ ਇਹਨਾਂ ਦੇ ਇਸ ਗੀਤ ” ਸਿੱਪ ਸਿੱਪ ” ਦੇ ਬੋਲ ਮਸ਼ਹੂਰ ਪੰਜਾਬੀ ਗਾਇਕ ਅਤੇ ਰਾਈਟਰ ” ਗੈਰੀ ਸੰਧੂ ” ਦੁਆਰਾ ਲਿਖੇ ਗਏ ਹਨ ਇਸ ਗੀਤ ਨੂੰ ਮਿਊਜ਼ਿਕ ” ਇੰਟੈਂਸ ” ਦੁਆਰਾ ਦਿੱਤਾ ਗਿਆ ਹੈ ਇਸ ਗੀਤ ਨੂੰ ਲੋਕਾਂ ਦੁਆਰਾ ਬਹੁਤ ਹੀ ਭਰਵਾਂ ਹੁੰਗਾਰਾ ਦਿੱਤਾ ਗਿਆ ਸੀ ਅਤੇ ਇਸ ਗੀਤ ਨੂੰ ਯੂਟਿਊਬ ਤੇ ਹੁਣ ਤੱਕ 36 ਮਿਲੀਅਨ ਤੋਂ ਵੀ ਜਿਆਦਾ ਵਾਰ ਵੇਖਿਆ ਜਾ ਚੁੱਕਾ ਹੈ