ਜਲਦ ਲੈਕੇ ਆ ਰਹੇ ਹਨ ” ਇਮਰਾਨ ਹਾਸ਼ਮੀ ” ਆਪਣੀ ਇੱਕ ਹੋਰ ਫ਼ਿਲਮ ” ਚੀਟ ਇੰਡੀਆ “, ਵੇਖੋ ਟੀਜ਼ਰ
ਬਾਲੀਵੁੱਡ ਵਿੱਚ ਆਪਣੀ ਅਦਾਕਾਰੀ ਨਾਲ ਉੱਚਾ ਨਾਮ ਕਮਾ ਚੁੱਕੇ ਅਦਾਕਾਰ emraan hashmi ” ਇਮਰਾਨ ਹਾਸ਼ਮੀ ” ਜਲਦ ਲੈਕੇ ਆ ਰਹੇ ਹਨ ਆਪਣੀ ਇੱਕ ਹੋਰ ਬਾਲੀਵੁੱਡ ਫ਼ਿਲਮ bollywood movie ” ਚੀਟ ਇੰਡੀਆ ” | ਦੱਸ ਦਈਏ ਕਿ ਇਹ ਫ਼ਿਲਮ ਅਗਲੇ ਸਾਲ 25 ਜਨਵਰੀ ਨੂੰ ਰਿਲੀਜ ਹੋਵੇਗੀ | ਇਸਦੀ ਜਾਣਕਾਰੀ ” ਇਮਰਾਨ ਹਾਸ਼ਮੀ ” ਨੇਂ ਫ਼ਿਲਮ ਦਾ ਟੀਜ਼ਰ ਅਤੇ ਪੋਸਟਰ ਸਾਂਝਾ ਕਰਦਿਆਂ ਹੋਇਆਂ ਆਪਣੇ ਟਵਿਟਰ ਅਕਾਊਂਟ ਦੇ ਜਰੀਏ ਸੱਭ ਨਾਲ ਸਾਂਝੀ ਕੀਤੀ ਹੈ ਇੱਕ ਹੋਰ ਖਾਸ ਗੱਲ ਹੈ ਕਿ ਇਹ ਫ਼ਿਲਮ ਇਮਰਾਨ ਹਾਸ਼ਮੀ ਦੇ ਪ੍ਰੋਡਕਸ਼ਨ ਦੀ ਪਹਿਲੀ ਫਿਲਮ ਹੈ | ਇਹ ਫਿਲਮ ਭਾਰਤ ਦੀ ਸਿੱਖਿਆ ਪ੍ਰਣਾਲੀ ‘ਤੇ ਅਧਾਰਿਤ ਹੈ |

ਇਸ ਫ਼ਿਲਮ ਨੂੰ ” ਸੁਮਿਕ ਸੇਨ ” ਦੁਆਰਾ ਡਾਇਰੈਕਟ ਕੀਤਾ ਜਾ ਰਿਹਾ ਹੈ | ਜੇਕਰ ਵੇਖਿਆ ਜਾਵੇ ਤਾਂ ” ਇਮਰਾਨ ਹਾਸ਼ਮੀ ” ਜਿਆਦਾਤਰ ਰੋਮਾਂਟਿਕ ਫਿਲਮਾਂ ਬਣਾਉਣ ਵਿੱਚ ਹੀ ਰੁਚੀ ਰੱਖਦੇ ਹਨ ਪਰ ਇਸ ਵਾਰ ਉਹ ਕੁੱਝ ਵੱਖਰਾ ਕਰਨ ਜਾ ਰਹੇ ਹਨ | ਹੁਣ ਦੇਖਣਾ ਇਹ ਹੈ ਕਿ ਲੋਕਾਂ ਦੁਆਰਾ ਇਹਨਾਂ ਦੀ ਇਸ ਫ਼ਿਲਮ ਨੂੰ ਕਿੰਨਾ ਕੁ ਪਸੰਦ ਕੀਤਾ ਜਾਵੇਗਾ | ” ਇਮਰਾਨ ਹਾਸ਼ਮੀ ” ਹੁਣ ਤੱਕ ਬਹੁਤ ਸਾਰੀਆਂ ਬਾਲੀਵੁੱਡ ਫ਼ਿਲਮਾਂ ਵਿੱਚ ਕੰਮ ਕਰ ਚੁੱਕੇ ਹਨ ਜਿਵੇਂ ਕਿ -: ਹਮਾਰੀ ਅਧੂਰੀ ਕਹਾਣੀ , ਬਾਦਸ਼ਾਹੋਂ , ਉਂਗਲੀ , ਬੱਤਮੀਜ ਦਿਲ ਆਦਿ ਹੋਰ ਵੀ ਕਾਫੀ ਫ਼ਿਲਮਾਂ ਹਨ ਜਿਨ੍ਹਾਂ ਨੂੰ ਕਿ ਲੋਕਾਂ ਨੇਂ ਬਹੁਤ ਹੀ ਪਸੰਦ ਕੀਤਾ |