ਟੋਰਾਂਟੋ ਦੇ ਡੈਨਫੋਰਥ ਇਲਾਕੇ ‘ਚ ਹੋਈ ਗੋਲੀਬਾਰੀ ਦੇ ਹਮਲਾਵਰ ਦੀ ਪਹਿਚਾਣ, 2 ਮੌਤਾਂ ਅਤੇ 13 ਜ਼ਖਮੀ
Faisal Hussain identified as gunman / Reese Fallon identified as woman killed in shooting

ਟੋਰਾਂਟੋ ਦੇ ਡੈਨਫੋਰਥ ਇਲਾਕੇ ਵਿੱਚ ਹੋਏ ਦਰਦਨਾਕ ਗੋਲੀਬਾਰੀ ਹਾਦਸੇ ਦੇ ਹਮਲਾਵਰ ਦੀ ਪਹਿਚਾਣ ਕਰ ਲਈ ਗਈ ਹੈ। ਟੋਰਾਂਟੋ ਦੀ ਸਪੈਸ਼ਲ ਇਨਵੈਸਟੀਗੇਸ਼ਨ ਯੂਨਿਟ ਵੱਲੋਂ ਪ੍ਰਾਪਤ ਜਾਣਕਾਰੀ ਮੁਤਾਬਿਕ ਹਮਲਾਵਰ 29 ਸਾਲਾ ਫ਼ੈਸਲ ਹੁਸੈਨ ਟੋਰਾਂਟੋ ਦਾ ਹੀ ਰਹਿਣ ਵਾਲਾ ਸੀ।
Faisal Hussain identified as gunman / Reese Fallon identified as woman killed in shooting
ਜ਼ਿਕਰਯੋਗ ਹੈ ਕਿ ਫ਼ੈਸਲ ਦੀ ਪੋਸਟਮਾਰਟਮ ਸੋਮਵਾਰ ਨੂੰ ਜਾਰੀ ਕੀਤਾ ਜਾਵੇਗਾ ਜਿਸ ਨਾਲ ਇਹ ਪਤਾ ਚੱਲ ਸਕੇਗਾ ਕਿ ਉਸਨੇ ਸੁਸਾਈਡ ਕੀਤਾ ਹੈ ਜਾਂ ਫਿਰ ਉਸਦੀ ਜਾਨ ਪੁਲਿਸ ਕਾਂਸਟੇਬਲ ਵਲੋ ਚਲਾਈ ਗੋਲੀ ਨਾਲ ਗਈ ਹੈ। ਜ਼ਿਕਰਯੋਗ ਹੈ ਕਿ ਫ਼ੈਸਲ ਹੁਸੈਨ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੇ ਕਿ ਉਹ ਕਾਫੀ ਲੰਮਾ ਸਮਾਂ ਦਿਮਾਗੀ ਸਿਹਤ ਸੰਤੁਲਨ ਨਾਲ ਜੁੜੇ ਮੁੱਦਿਆਂ ‘ਚੋਂ ਗੁਜ਼ਰਿਆ ਹੈ। ਇਸ ਘਟਨਾ ਦੇ ਸਾਰਿਆਂ ਨੂੰ ਹਿਲਾ ਕੇ ਰੱਖ ਦਿੱਤਾ ਹੈ।
Faisal Hussain identified as gunman / Reese Fallon identified as woman killed in shooting
ਇਸ ਹਾਦਸੇ ‘ਚ 2 ਹੋਰ ਲੋਕਾਂ ਦੀ ਜਾਨ ਚਲੀ ਗਈ ਹੈ ਅਤੇ 13 ਜ਼ਖਮੀ ਹਨ। ਮ੍ਰਿਤਕ ਦੀ ਪਹਿਚਾਣ 18 ਸਾਲਾ ਰੀਨਾ ਫਾਲੋਨ ਵਜੋ ਕੀਤੀ ਗਈ ਹੈ। ਇਸ ਤੋਂ ਇਲਾਵਾ ਇੱਕ 10 ਸਾਲਾ ਬੱਚੀ ਦੀ ਵੀ ਮੌਤ ਹੋਣ ਦੀ ਖ਼ਬਰ ਹੈ। ਜ਼ਖਮੀਆਂ ਵਿੱਚ ਇੱਕ ਬੱਚਾ ਵੀ ਸ਼ਾਮਲ ਹੈ। ਪੁਲਿਸ ਵੱਲੋਂ ਮਾਮਲੇ ਦੀ ਲਗਾਤਾਰ ਜਾਂਚ ਜਾਰੀ ਹੈ।