ਵੇਖੋ ਕਿਸ ਤਰਾਂ ਕਿਸ਼ਤੀ ਤੇ ਪੰਜਾਬੀ ਗਾਣਿਆਂ ਤੇ ਮਸਤੀ ਕਰ ਰਹੇ ਹਨ ਬਿੰਨੂ ਢਿੱਲੋਂ, ਵੇਖੋ ਵੀਡੀਓ
ਬਿੰਨੂ ਢਿੱਲੋਂ ਕਿਸੇ ਪਹਿਚਾਣ ਦੇ ਮੁਹਤਾਜ਼ ਨਹੀਂ ਹਨ | ਅਦਾਕਾਰੀ ਦੇ ਖੇਤਰ ‘ਚ ਉਨ੍ਹਾਂ ਨੇ ਜੋ ਮੁਕਾਮ ਹਾਸਿਲ ਕੀਤਾ ਹੈ,ਇਸ ਪਿੱਛੇ ਉਨ੍ਹਾਂ ਦੀ ਅਣਥੱਕ ਮਿਹਨਤ ਹੈ | ਬਿੰਨੂ ਢਿੱਲੋਂ ਜਿੱਥੇ ਲਗਾਤਾਰ ਫਿਲਮਾਂ ‘ਚ ਗਤੀਸ਼ੀਲ ਹਨ ,ਉੱਥੇ ਹੀ ਸੋਸ਼ਲ ਮੀਡੀਆ ‘ਤੇ ਵੀ ਐਕਟਿਵ ਰਹਿੰਦੇ ਨੇ | ਉਨਾਂ ਦਾ ਇੱਕ ਵੀਡਿਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ | ਵੀਡਿਓ ‘ਚ ਉਹ ਸਮੁੰਦਰ ਦੀਆਂ ਲਹਿਰਾਂ ‘ਚ ਬੋਟਿੰਗ ਕਰਦੇ ਨਜ਼ਰ ਆ ਰਹੇ ਨੇ | ਬੋਟਿੰਗ ਦੇ ਨਾਲ ਨਾਲ ਉਹ ਪੰਜਾਬੀ ਗੀਤ Punjabi song  ਦਾ ਅਨੰਦ ਵੀ ਮਾਣਦੇ ਨਜ਼ਰ ਆ ਰਹੇ ਨੇ | ਇਸ ਵੀਡਿਓ ‘ਚ ਉਹ ਬੇਹੱਦ ਖੁਸ਼ ਨਜ਼ਰ ਆ ਰਹੇ ਨੇ | ਵਿਦੇਸ਼ ਦੀ ਧਰਤੀ ‘ਤੇ ਇਸ ਵੀਡਿਓ ਨੂੰ ਬਣਾਇਆ ਗਿਆ ਹੈ | ਬਿੰਨੂ ਢਿੱਲੋਂ Binnu dhillon ਆਪਣੇ ਫੈਨਸ ਲਈ ਇਸ ਤਰ੍ਹਾਂ ਦੇ ਵੀਡਿਓ ਅਕਸਰ ਜਾਰੀ ਕਰਦੇ ਰਹਿੰਦੇ ਨੇ | ਵੀਡਿਓ ‘ਚ ਉੁਨ੍ਹਾਂ ਨੇ ਬੋਟਿੰਗ ਦੌਰਾਨ ਉਸ ਲੋਕੇਸ਼ਨ ਦੇ ਆਲੇ ਦੁਆਲੇ ਦਾ ਦ੍ਰਿਸ਼ ਵੀ ਵਿਖਾਇਆ ਹੈ |

Ssa ji… fun tym ????

A post shared by Binnu Dhillon (@binnudhillons) on

ਇਸ ਵੀਡਿਓ ਨੂੰ ਵੇਖਣ ‘ਤੇ ਇੰਝ ਲੱਗਦਾ ਹੈ ਕਿ ਬਿੰਨੂ ਢਿੱਲੋਂ Binnu dhillon ਵਿਦੇਸ਼ ਦੀ ਧਰਤੀ ‘ਤੇ ਸ਼ੂਟਿੰਗ ‘ਚੋਂ ਸਮਾਂ ਕੱਢ ਕੇ ਮੌਜ ਮਸਤੀ ਕਰ ਰਹੇ ਨੇ । ਇਸ ਵੀਡਿਓ ਨੂੰ ਹੁਣ ਤੱਕ ਕਈ ਲੋਕ ਵੇਖ ਚੁੱਕੇ ਨੇ ਅਤੇ ਕਈ ਲੋਕਾਂ ਨੇ ਇਸ ਵੀਡਿਓ ਨੂੰ ਪਸੰਦ ਵੀ ਕੀਤਾ ਹੈ।ਸਮੁੰਦਰ ਦੀਆਂ ਲਹਿਰਾਂ ਨਾਲ ਅਠਖੇਲੀਆਂ ਕਰਦੇ ਹੋਏ ਬਿੰਨੂ ਢਿੱਲੋਂ ਫੁਲ ਆਨ ਮਸਤੀ ਦੇ ਮੂਡ ‘ਚ ਨਜ਼ਰ ਆ ਰਹੇ ਨੇ |