ਕੁਝ ਇਸ ਤਰ੍ਹਾਂ ਮਨਾਇਆ ਗਿਆ ਗਾਇਕ ਫਿਰੋਜ਼ ਖਾਨ ਦਾ ਜਨਮ ਦਿਨ ,ਵੇਖੋ ਵੀਡਿਓ
ਗਾਇਕ ਫਿਰੋਜ਼ ਖਾਨ ਦਾ ਅੱਜ ਜਨਮ ਦਿਨ ਹੈ । ਉਨ੍ਹਾਂ ਦਾ ਜਨਮ ਦਿਨ ਬੜੇ ਹੀ ਜੋਸ਼-ਖਰੋਸ਼ ਨਾਲ ਮਨਾਇਆ ਗਿਆ । ਦਰਅਸਲ ਫਿਰੋਜ਼ ਖਾਨ ਦਾ ਅੱਜ ਜਨਮ ਦਿਨ ਸੀ ਅਤੇ ਇਸ ਮੌਕੇ ਉਹ ਲੁਧਿਆਣਾ ‘ਚ ਵਾਇਸ ਆਫ ਪੰਜਾਬ ਸੀਜ਼ਨ -9 ਦੇ ਆਡੀਸ਼ਨ ਲਈ ਮੌਜੂਦ ਸਨ । ਅਜਿਹੇ ‘ਚ ਉਨ੍ਹਾਂ ਦੇ ਜਨਮ ਦਿਨ ਦਾ ਜਸ਼ਨ ਵਾਇਸ ਆਫ ਪੰਜਾਬ ਦੇ ਸੈੱਟ ‘ਤੇ ਮਨਾਇਆ ਗਿਆ । ਵਾਇਸ ਆਫ ਪੰਜਾਬ ਸੀਜ਼ਨ -9 ਦੇ ਆਡੀਸ਼ਨਾਂ ਦੌਰਾਨ ਉਨ੍ਹਾਂ ਦੇ ਜਨਮ ਦਿਨ ਦੇ ਮੌਕੇ ‘ਤੇ ਕੇਕ ਕੱਟਿਆ ਗਿਆ ।

ਹੋਰ ਵੇਖੋ : ਪੀਟੀਸੀ ਸਟੂਡਿਓ ਦੀ ਸ਼ੁਰੂਆਤ ,ਪੀਟੀਸੀ ਸਟੂਡਿਓ ਦਾ ਪਹਿਲਾ ਗੀਤ ਰਿਲੀਜ਼ ,ਨਵੇਂ ਗਾਇਕਾਂ ਲਈ ਹੈ ਵਧੀਆ ਪਲੇਟਫਾਰਮ

Live from VOP auditions Happy Birthday Feroz Khan Bhaji

Posted by SACHIN AHUJA on Wednesday, December 12, 2018

ਤੁਹਾਨੂੰ ਦੱਸ ਦਈਏ ਕਿ ਉਹ ਵਾਇਸ ਆਫ ਪੰਜਾਬ ਸੀਜ਼ਨ -9 ਦੇ ਜੱਜ ਦੇ ਤੌਰ ‘ਤੇ ਨੌਜਵਾਨਾਂ ਦਾ ਹੁਨਰ ਵੀ ਪਰਖ ਰਹੇ ਨੇ । ਫਿਰੋਜ਼ ਖਾਨ ਅਜਿਹੇ ਗਾਇਕ ਹਨ ਜਿਨ੍ਹਾਂ ਨੇ ਜਿਹੜਾ ਵੀ ਗੀਤ ਗਾਇਆ ਉਹ ਲੋਕਾਂ ‘ਚ ਕਾਫੀ ਮਕਬੂਲ ਹੋਇਆ ਹੈ । ਫਿਰੋਜ਼ ਖਾਨ ਨੇ ਕਦੇ ਵੀ ਨਹੀਂ ਸੀ ਸੋਚਿਆ ਕਿ ਉਹ ਗਾਇਕ ਬਣਨਗੇ । ਦੋਸਤਾਂ ਦੀ ਹੱਲਾਸ਼ੇਰੀ ਦਿੱਤੀ ਤਾਂ ਉਨ੍ਹਾਂ ਨੇ ਕਾਲਜ ‘ਚ ਦਾਖਲਾ ਲਿਆ ਅਤੇ ਇਸੇ ਦੌਰਾਨ ਉਨ੍ਹਾਂ ਨੇ ‘ਤੇਰੀ ਮੈਂ ਹੋ ਨਾ ਸਕੀ’ ਨਾਂਅ ਦੀ ਐਲਬਮ ਕੱਢੀ ।

punjabi singer feroz khan के लिए इमेज परिणाम

ਉਹ ਆਪਣੀ ਸਭ ਤੋਂ ਵੱਡੀ ਗੁਰੂ ਆਪਣੀ ਮਾਂ ਨੁੰ ਮੰਨਦੇ ਨੇ ਜਿਨ੍ਹਾਂ ਨੇ ਉਨ੍ਹਾਂ ਨੂੰ ਜਿਉਣ ਦੀ ਜਾਚ ਸਿਖਾਈ ਅਤੇ ਗਾਉਣ ਦੀ ਗੁੜ੍ਹਤੀ ਵੀ ਦਿੱਤੀ । ਕਿਉਂਕਿ ਉਨ੍ਹਾਂ ਦੇ ਨਾਨਕੇ ਸਾਰੇ ਕੱਵਾਲ ਹਨ ।ਸਰਦੂਲ ਸਿਕੰਦਰ ਨੂੰ ਆਪਣਾ ਆਈਡਲ ਮੰਨਣ ਵਾਲੇ ਫਿਰੋਜ਼ ਖਾਨ ਨੇ ਦੱਸਿਆ ਕਿ ਉਨ੍ਹਾਂ ਨੂੰ ਹੀ ਸੁਣ ਕੇ ਉਨ੍ਹਾਂ ਨੇ ਗਾਉਣਾ ਸਿੱਖਿਆ ਹੈ ।

punjabi singer feroz khan के लिए इमेज परिणाम