
ਪਾਲੀ ਦੇਤਵਾਲੀਆ ਇੱਕ ਅਜਿਹਾ ਨਾਂਅ ਹੈ ਜਿਸ ਨੇ ਸਾਫ ਸੁਥਰੀ ਗਾਇਕੀ ਨਾਲ ਸਰੋਤਿਆਂ ‘ਚ ਆਪਣੀ ਖਾਸ ਥਾਂ ਬਣਾਈ । ਅੱਜ ਅਸੀਂ ਤੁਹਾਨੂੰ ਇਸ ਗਾਇਕ ਬਾਰੇ ਦੱਸਣ ਜਾ ਰਹੇ ਹਾਂ ਜਿੰਨ੍ਹਾਂ ਨੇ ਆਪਣੀ ਗਾਇਕੀ ਨਾਲ ਸਭ ਨੂੰ ਮੋਹਿਆ । ਪਰਿਵਾਰਕ ਗੀਤ ਗਾਉਣ ਵਾਲੇ ਪਾਲੀ ਦੇਤਵਾਲੀਆ ਦਾ ਜਨਮ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਦੇਤਵਾਲ ‘ਚ ਹੋਇਆ ।ਉਨ੍ਹਾਂ ਨੇ ਆਪਣੀ ਪੜਾਈ ਪਿੰਡ ਦੇ ਸਕੂਲ ‘ਚ ਹੀ ਪੂਰੀ ਕੀਤੀ। ਪਿੰਡ ‘ਚ ਰਹਿਣ ਵਾਲੇ ਪਾਲੀ ਨੂੰ ਪਿੰਡ ਬਹੁਤ ਪਸੰਦ ਨੇ ।
ਹੋਰ ਵੇਖੋ : ਲੋਏ ਲੋਏ ਗੀਤ ਨੂੰ ਕੌਰ ਬੀ ਨੇ ਕੁਝ ਇਸ ਅੰਦਾਜ਼ ‘ਚ ਗਾ ਕੇ ਸੁਣਾਇਆ,ਵੇਖੋ ਵੀਡਿਓ

ਮੇਰਾ ਪਿੰਡ ਮੇਰੀ ਮਾਂ ਵਰਗਾ ਗੀਤ ਗਾਉਣ ਵਾਲੇ ਪਾਲੀ ਨੂੰ ਪਿੰਡ ਬੇਹੱਦ ਪਸੰਦ ਨੇ । ਪਿੰਡਾਂ ਦੀ ਆਬੋ ਹਵਾ ‘ਚ ਪਲੇ ਸਰਕਾਰੀ ਨੌਕਰੀ ਕਰਨ ਵਾਲੇ ਪਾਲੀ ਪਬਲਿਕ ਰਿਲੇਸ਼ਨ ਮਹਿਕਮੇ ‘ਚ ਕੰਮ ਕਰਦੇ ਸਨ ।ਪਰ ਪਾਲੀ ਦੇਤਵਾਲੀਆ ਨੂੰ ਲੋਕ ਬੋਲੀਆਂ,ਲੋਕ ਕਲਾਕਾਰਾਂ ਨਾਲ ਏਨਾ ਮੋਹ ਸੀ ਕਿ ਉਨ੍ਹਾਂ ਨੇ ਕਲਾਕਾਰੀ ਦੇ ਇਸ ਸ਼ੌਕ ਨੂੰ ਪੂਰਾ ਕਰਨ ਲਈ ਸਰਕਾਰੀ ਨੌਕਰੀ ਵੀ ਛੱਡ ਦਿੱਤੀ ।ਉਨ੍ਹਾਂ ਨੇ ਜ਼ਿਆਦਾਤਰ ਗੀਤ ਮਾਵਾਂ ਧੀਆਂ ਅਤੇ ਦੇਸ਼ ਪਿਆਰ ਦੇ ਗਾਏ ।ਅੱਜ ਬੇਸ਼ੱਕ ਸਮਾਂ ਬਦਲ ਗਿਆ ਹੈ ਅਤੇ ਹਿੱਪ ਹਾਪ ਦੇ ਜ਼ਮਾਨੇ ‘ਚ ਵੀ ਪਾਲੀ ਦੇਤਵਾਲੀਆ ਸਾਫ ਸੁਥਰੀ ਗਾਇਕੀ ਨੂੰ ਸਮਰਪਿਤ ਹੈ । ਸੁਰਿੰਦਰ ਛਿੰਦਾ ਨੇ ਵੀ ਉਨ੍ਹਾਂ ਦੇ ਲਿਖੇ ਗੀਤ ਗਾਏ ।ਮਿਹਨਤੀ ਪਰਿਵਾਰ ‘ਚ ਪੈਦਾ ਹੋਏ ਪਾਲੀ ਦੇਤਵਾਲੀਆ ਪੰਜ ਭਰਾਵਾਂ ਚੋਂ ਸਭ ਤੋਂ ਛੋਟੇ ਸਨ । ਉਨ੍ਹਾਂ ਦੇ ਪਰਿਵਾਰ ‘ਚ ਇੱਕ ਧੀ ਅਤੇ ਇੱਕ ਪੁੱਤਰ ਹੈ ਬੇਟਾ ਇੰਗਲਿਸ਼ ਦੀ ਐੱਮਏ ਕਰ ਚੁੱਕਿਆ ਹੈ ਜਦਕਿ ਉਨ੍ਹਾਂ ਦੀ ਧੀ ਟੀਚਰ ਲੱਗੀ ਹੋਈ ਹੈ ।
ਹੋਰ ਵੇਖੋ :ਗੋਰੇ ਨੇ ਕੀਤਾ ਪੰਜਾਬੀ ‘ਚ ਜਪੁਜੀ ਸਾਹਿਬ ਦਾ ਪਾਠ ,ਵੇਖੋ ਵੀਡਿਓ

ਪਾਲੀ ਦੇਤਵਾਲੀਆ ਨੂੰ ਮਿਊਜ਼ਿਕ ਡਾਇਰੈਕਟਰਾਂ ‘ਚ ਆਹੁਜਾ ਸਾਹਿਬ ਸਭ ਤੋਂ ਜ਼ਿਆਦਾ ਪਸੰਦ ਨੇ । ਪਾਲੀ ਦੇਤਵਾਲੀਆਂ ਨੇ ਕਈ ਸਾਲ ਤੱਕ ਪੀਆਰ ਮੁਲਾਜ਼ਮ ਦੇ ਤੌਰ ‘ਤੇ ਸਰਕਾਰੀ ਨੌਕਰੀ ਕੀਤੀ ਪਰ ਉਨ੍ਹਾਂ ਦੇ ਮਨ ‘ਚ ਕਲਾਕਾਰ ਬਣਨ ਦੀ ਏਨੀ ਇੱਛਾ ਸੀ ਕਿ ਉਨ੍ਹਾਂ ਨੇ ਇਸ ਲਈ ਆਪਣੀ ਸਰਕਾਰੀ ਨੌਕਰੀ ਤੱਕ ਛੱਡ ਦਿੱਤੀ ਸੀ । ਉਨ੍ਹਾਂ ਨੇ ਬਹੁਤ ਸਾਰੇ ਗੀਤ ਲਿਖੇ ।

ਜਿਨ੍ਹਾਂ ਨੂੰ ਕਿ ਸੁਰਿੰਦਰ ਛਿੰਦਾ ,ਕੁਲਦੀਪ ਮਾਣਕ ਅਤੇ ਚਮਕੀਲੇ ਨੇ ਵੀ ਗਾਏ ।ਹਾਲਾਂਕਿ ਸਮੇਂ ਦੇ ਬਦਲਾਅ ਨਾਲ ਹੁਣ ਗਾਇਕੀ ‘ਚ ਵੀ ਕਾਫੀ ਬਦਲਾਅ ਆਏ ਨੇ ਪਰ ਇਸ ਦੇ ਬਾਵਜੂਦ ਪਾਲੀ ਦੇਤਵਾਲੀਆ ਸਾਫ ਸੁਥਰੇ ਗਾਣਿਆਂ ਨੂੰ ਹੀ ਤਰਜੀਹ ਦਿੰਦੇ ਨੇ ।ਉਨ੍ਹਾਂ ਦਾ ਕਹਿਣਾ ਹੈ ਕਿ ਦੋ ਪੈਰ ਘੱਟ ਤੁਰਨਾ ਪਰ ਤੁਰਨਾ ਮੜਕ ਦੇ ਨਾਲ ।ਉਨ੍ਹਾਂ ਨੂੰ ਆਪਣਾ ਇਹ ਗੀਤ ਸਭ ਤੋਂ ਜ਼ਿਆਦਾ ਪਸੰਦ ਹੈ ‘ਦੁਨੀਆਂ ਦੇ ਉਤੇ ਰਿਸ਼ਤੇ ,ਮਾਵਾਂ ‘ਤੇ ਧੀਆਂ ਵਰਗਾ ਰਿਸ਼ਤਾ ਪਸੰਦ ਹੈ ।

ਪਿੰਡ ਨਾਲ ਉਨ੍ਹਾਂ ਦਾ ਬਹੁਤ ਮੋਹ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਪਿੰਡ ਵਰਗਾ ਨਜ਼ਾਰਾ ਹੋਰ ਕਿਤੇ ਨਹੀਂ ਹੈ । ਉਨ੍ਹਾਂ ਨੇ ਕਈ ਐਲਬਮਾਂ ਵੀ ਕੱਢੀਆਂ ਨੇ ਜਿਸ ‘ਚ ਮੇਰਾ ਪਿੰਡ ,ਮਾਪਿਆਂ ਦੀ ਸੇਵਾ ,ਆ ਜਾ ਢੋਲਣਾ ਸਣੇ ਕਈ ਐਲਬਮਾਂ ਕੱਢੀਆਂ ਹਨ ਜੋ ਕਿ ਲੋਕਾਂ ‘ਚ ਕਾਫੀ ਮਕਬੂਲ ਨੇ । ਇਸ ਤੋਂ ਇਲਾਵਾ ਦੇਸ਼ ਭਗਤੀ ਨੂੰ ਸਮਰਪਿਤ ਕਈ ਗੀਤ ਵੀ ਉਨ੍ਹਾਂ ਨੇ ਕੱਢੇ ਨੇ । ਭਗਤ ਸਿੰਘ ,ਦੁਨੀਆ ,ਲੋਕ ਤੱਥ ,ਮਾਂ ,ਮਿਰਜ਼ਾ ,ਭੈਣਾਂ ਮੰਗਣ ਦੁਆਵਾਂ ,ਮੌਜ ਨੀ ਪੰਜਾਬ ਵਰਗੀ ਸਣੇ ਕਈ ਗੀਤ ਉਨ੍ਹਾਂ ਨੇ ਗਾਏ ਜਿਨ੍ਹਾਂ ਨੂੰ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ ।