ਲੰਡਨ ਵਿੱਚ ” ਗੁਰਨਾਮ ਭੁੱਲਰ ” ਦੇ ਗੀਤ ” ਪੱਕ ਠੱਕ ” ਤੇ ਪਏ ਭੰਗੜੇ, ਵੇਖੋ ਵੀਡੀਓ
ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪੰਜਾਬੀ ਗੀਤਾਂ ਨੂੰ ਅੱਜ ਦੇਸ਼ਾ ਵਿਦੇਸ਼ਾ ਵਿੱਚੋ ਬਹੁਤ ਹੀ ਪਿਆਰ ਮਿਲ ਰਿਹਾ ਹੈ ਅਤੇ ਇਸੇ ਤਰਾਂ ਜੇਕਰ ਆਪਾਂ ” ਗੁਰਨਾਮ ਭੁੱਲਰ ” ਦੀ ਗਾਇਕੀ ਦੀ ਗੱਲ ਕਰੀਏ ਤਾਂ ਉਸਦਾ ਵੀ ਪੂਰਾ ਯੋਗਦਾਨ ਹੈ ਪੰਜਾਬੀ ਗਾਇਕੀ ਨੂੰ ਦੇਸ਼ਾ ਵਿਦੇਸ਼ਾ ਵਿੱਚ ਪਹੁੰਚਾਉਣ ਲਈ | ਹਾਲ ਹੀ ਵਿੱਚ ਰਿਲੀਜ਼ ਹੋਏ ਗੁਰਨਾਮ ਭੁੱਲਰ Gurnam Bhular ਦੇ ਗੀਤ ” ਪੱਕ ਠੱਕ ” ਨੇ ਸੱਭ ਪਾਸੇ ਧਮਾਲਾਂ ਪਾਈਆਂ ਹੋਈਆਂ ਹਨ | ਦੱਸ ਦੇਈਏ ਕਿ ਇਹ ਗੀਤ ਕੁੱਝ ਦਿਨ ਪਹਿਲਾ ਹੀ ਰਿਲੀਜ਼ ਹੋਇਆਂ ਹੈ ਅਤੇ ਯੂਟਿਊਬ ਤੇ ਹੁਣ ਤੱਕ 45 ਮਿਲੀਅਨ ਤੋਂ ਵੀ ਜਿਆਦਾ ਵਾਰ ਵੇਖਿਆ ਜਾ ਚੁੱਕਾ ਹੈ ਅਤੇ ਨਾਲ ਹੀ ਯੂਟਿਊਬ ਤੇ 6 ਨੰਬਰ ਤੇ ਟਰੇਂਡ ਵੀ ਕਰ ਰਿਹਾ ਹੈ | ਫੈਨਸ ਵੱਲੋਂ ਇਸ ਗੀਤ ਨੂੰ ਬਹੁਤ ਹੀ ਪਸੰਦ ਕੀਤਾ ਜਾ ਰਿਹਾ ਹੈ | ” ਗੁਰਨਾਮ ਭੁੱਲਰ ” ਨੇਂ ਹਾਲ ਹੀ ਵਿੱਚ ਆਪਣੇ ਇੰਸਟਾਗ੍ਰਾਮ ਦੇ ਜਰੀਏ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ ਵਿੱਚ ” ਗੁਰਨਾਮ ਭੁੱਲਰ ” ਦੀ ਇੱਕ ਪ੍ਰਸ਼ੰਸਕ ਉਸ ਦੇ ਨਵੇਂ ਆਏ ਗੀਤ ‘ਪੱਕ ਠੱਕ’ ‘ਤੇ ਭੰਗੜਾ ਪਾਉਂਦੀ ਨਜ਼ਰ ਆ ਰਹੀ ਹੈ |

Thanku dear supporters

A post shared by Gurnam Bhullar (@gurnambhullarofficial) on

ਇਸ ਵੀਡਿਓ ਨੂੰ ਸਾਂਝਾ ਕਰਦੇ ਹੋਏ ਗੁਰਨਾਮ ਭੁੱਲਰ ਨੇ ਆਪਣੇ ਫੈਨਸ ਦਾ ਸ਼ੁਕਰੀਆ ਅਦਾ ਕੀਤਾ ਹੈ ਅਤੇ ਲਿਖਿਆ ਹੈ ਕਿ ਇਸ ਗਾਣੇ ਨੂੰ ਸਹਿਯੋਗ ਦੇਣ ਲਈ ਤੁਹਾਡਾ ਸੱਭ ਦਾ ਬਹੁਤ ਧੰਨਵਾਦ । ” ਗੁਰਨਾਮ ਭੁੱਲਰ ” ਇਸ ਤੋਂ ਪਹਿਲਾ ਵੀ ਕਾਫੀ ਗੀਤ ਗਾ ਚੁੱਕੇ ਹਨ ਜਿਵੇਂ ਕਿ -: ਡਾਇਮੰਡ , ਫੋਨ ਮਾਰਦੀ , ਮੇਰੀ ਜਾਨ , ਗੋਰਾ ਰੰਗ ਆਦਿ ਹੋਰ ਵੀ ਬਹੁਤ ਸਾਰੇ ਗੀਤ ਹਨ ਇਹਨਾਂ ਸੱਭ ਗੀਤਾਂ ਨੂੰ ਲੋਕਾਂ ਨੇ ਕਾਫੀ ਭਰਵਾਂ ਹੁੰਗਾਰਾ ਦਿੱਤਾ ਹੈ |