
ਕੈਨੇਡਾ ਦੇ ਮਿਨਿਸਟਰ ਆਫ ਨੈਚੁਰਲ ਰਿਸੋਰਸਿਜ਼ ਅਮਰਜੀਤ ਸੋਹੀ ਨੇ ਘੋਸ਼ਣਾ ਕੀਤੀ ਹੈ ਕਿ ਅਲਬਰਟਾ ਦੇ 3 ਹਵਾਈ ਅੱਡਿਆਂ ਦੇ ਸੁਰੱਖਿਆ ਸੁਧਾਰ ਲਈ ਕੈਨੇਡਾ ਸਰਕਾਰ ਵਲੋਂ ਨਿਵੇਸ਼ ਕੀਤਾ ਜਾ ਰਿਹਾ ਹੈ।
ਉਹਨਾਂ ਕਿਹਾ ਕਿ ਸੁਰੱਖਿਅਤ ਹਵਾਈ ਅੱਡੇ ਨਾ ਸਿਰਫ ਕੈਨੇਡਾ ਵਾਸੀਆਂ ਲਈ, ਬਲਕਿ ਇੱਥੇ ਆਉਣ ਵਾਲੇ ਸੈਲਾਨੀਆਂ ਲਈ ਵੀ ਫਾਇਦੇਮੰਦ ਹਨ।
ਹਾਈ ਲੈਵਲ ਏਅਰਪੋਰਟ, ਲੇਥਬ੍ਰਿਜ ਏਅਰਪੋਰਟ ਅਤੇ ਰੇਡ ਡੀਅਰ ਏਅਰਪੋਰਟ ਇਸ ਵਿਕਾਸ ਲਈ ਚੁਣੇ ਗਏ ਹਨ। ਮਿਨਿਸਟਰ ਅਮਰਜੀਤ ਸੋਹੀ ਦਾ ਕਹਿਣਾ ਹੈ ਕਿ ਇਹ 3 ਹਵਾਈ ਅੱਡੇ ਲਬਰਟਾ ਨਿਵਾਸੀਆਂ ਅਤੇ ਕਾਰੋਬਾਰ ਲਈ ਮੁੱਖ ਹਨ। ਇਹ ਨਿਵੇਸ਼ ਨਿਵਾਸੀਆਂ ,ਕਰਮਚਾਰੀਆਂ ਲਈ ਫਾਇਦੇਮੰਦ ਰਹਿੰਦੇ ਹੋਏ ਇਸ ਖੇਤਰ ਦੀ ਆਰਥਿਕ ਅਤੇ ਸਮਾਜਕ ਉੱਨਤੀ ਵਿੱਚ ਵੀ ਸਹਾਇਕ ਹੋਵੇਗਾ।