ਮੈਰੀਜੁਆਨਾ ਦੇ ਕਾਨੂੰਨੀਕਰਨ ਤੋਂ ਬਾਅਦ ਅਪਰਾਧਿਕ ਰਿਕਾਰਡ ਵਾਲਿਆਂ ਨੂੰ ਮੁਆਫੀ ਮਿਲਣ ਦੀ ਸੰਭਾਵਨਾ : ਗੁਡੇਲ
ਮੈਰੀਜੁਆਨਾ ਦੇ ਕਾਨੂੰਨੀਕਰਨ ਤੋਂ ਬਾਅਦ ਅਪਰਾਧਿਕ ਰਿਕਾਰਡ ਵਾਲਿਆਂ ਨੂੰ ਮੁਆਫੀ ਮਿਲਣ ਦੀ ਸੰਭਾਵਨਾ
ਮੈਰੀਜੁਆਨਾ ਦੇ ਕਾਨੂੰਨੀਕਰਨ ਤੋਂ ਬਾਅਦ ਅਪਰਾਧਿਕ ਰਿਕਾਰਡ ਵਾਲਿਆਂ ਨੂੰ ਮੁਆਫੀ ਮਿਲਣ ਦੀ ਸੰਭਾਵਨਾ

ਮੈਰੀਜੁਆਨਾ ਦੇ ਕਾਨੂੰਨੀਕਰਨ ਤੋਂ ਬਾਅਦ ਫੈਡਰਲ ਸਰਕਾਰ ਅਪਰਾਧਿਕ ਰਿਕਾਰਡ ਰੱਖਣ ਵਾਲੇ ਲੋਕਾਂ ਨੂੰ ਮੁਆਫੀ ਮਿਲਣ ਦੀ ਸੰਭਾਵਨਾ ਉੱਤੇ ਕੰਮ ਕਰ ਰਹੀ ਹੈ। ਇਹ ਖੁਲਾਸਾ ਪਬਲਿਕ ਸੇਫਟੀ ਮੰਤਰੀ ਰਾਲਡ ਗੁਡੇਲ ਵੱਲੋਂ ਕੀਤਾ ਗਿਆ।
ਗੁਡੇਲ ਨੇ ਆਖਿਆ ਕਿ ਇੱਕ ਵਾਰੀ ਕਾਨੂੰਨ ਬਦਲੀ ਹੋ ਜਾਣ ਤੋਂ ਬਾਅਦ ਸਰਕਾਰ ਇਸ ਮਾਮਲੇ ਵਿੱਚ ਸਜ਼ਾ ਕੱਟਣ ਵਾਲਿਆਂ ਨੂੰ ਮੁਆਫੀ ਦੇਣ ਸਬੰਧੀ ਵਿਚਾਰ ਕਰਨ ਬਾਰੇ ਸੋਚ ਰਹੀ ਹੈ। ਜਿ਼ਕਰਯੋਗ ਹੈ ਕਿ ਮੈਰੀਜੁਆਨਾ ਨੂੰ ਕਾਨੂੰਨ ਦੇ ਦਾਇਰੇ ਵਿੱਚ ਲਿਆਉਣ ਸਬੰਧੀ ਲਿਆਂਦਾ ਬਿਲ ਪਿਛਲੇ ਹਫਤੇ ਪਾਰਲੀਆਮੈਂਟ ਵਿੱਚ ਪਾਸ ਹੋਇਆ ਹੈ।
ਇਸ ਬਿਲ ਦੇ ਪਾਸ ਹੋਣ ਤੋਂ ਬਾਅਦ ਕਈ ਕੈਬਨਿਟ ਮੈਂਬਰ ਕੈਨੇਡੀਅਨਾਂ ਨੂੰ ਇਹ ਸਚੇਤ ਕਰਨ ਵਿੱਚ ਲੱਗੇ ਹੋਏ ਹਨ ਕਿ ਮੈਰੀਜੁਆਨਾ ਦੇ ਸਬੰਧ ਵਿੱਚ ਮੌਜੂਦਾ ਕਾਨੂੰਨ ‘ਤੇ ਪਾਬੰਦੀਆਂ ਉਦੋਂ ਤੱਕ ਲਾਗੂ ਰਹਿਣਗੀਆਂ ਜਦੋਂ ਤੱਕ ਨਵਾਂ ਕਾਨੂੰਨ ਲਾਗੂ ਨਹੀਂ ਹੋ ਜਾਂਦਾ। ਸਟੈਟੇਸਟਿਕਸ ਕੈਨੇਡਾ ਅਨੁਸਾਰ 2016 ਵਿੱਚ 17733 ਲੋਕਾਂ ਨੂੰ ਮੈਰੀਜੁਆਨਾ ਰੱਖਣ ਦੇ ਦੋਸ਼ ਵਿੱਚ ਚਾਰਜ ਕੀਤਾ ਗਿਆ।
ਇੱਕ ਲੰਮੇ ਸਮੇਂ ਤੋਂ ਕਾਨੂੰਨੀ ਸ਼ਿਕੰਜੇ ਹੇਠ ਰਹੇ ਮੈਰੀਜੁਆਨਾ ਸੰਬੰਧੀ ਇਸ ਬਿਲ ਦੇ ਪਾਸ ਹੋਣ ਬਾਰੇ ਪੂਰੇ ਸੰਸਾਰ ਵਿੱਚ ਚਰਚਾ ਹੋ ਰਹੀ ਹੈ।