ਦਿਵਾਲੀ ਦੀ ਰਾਤ ਬਰੈਂਪਟਨ ਦੇ ਗੁਰੂ ਘਰ ਵਿਖੇ ਹੋਇਆ ਸੰਗਤ ਦਾ ਭਾਰੀ ਇੱਕਠ , ਪੁਲਿਸ ਨੂੰ ਪਹੁੰਚਣਾ ਪਿਆ ਮੌਕੇ 'ਤੇ!

author-image
Ragini Joshi
New Update
ਦਿਵਾਲੀ ਦੀ ਰਾਤ ਬਰੈਂਪਟਨ ਦੇ ਗੁਰੂ ਘਰ ਹੋਇਆ ਸੰਗਤ ਦਾ ਭਾਰੀ ਇੱਕਠ , ਪੁਲਿਸ ਨੂੰ ਪਹੁੰਚਣਾ ਪਿਆ ਮੌਕੇ 'ਤੇ!

ਬਰੈਂਪਟਨ ਦੇ ਮੇਅਰ ਪੈਟਰਿਕ ਬ੍ਰਾਊਨ ਦੇ ਕਹਿਣ ਮੁਤਾਬਕ ਸ਼ਨੀਵਾਰ ਨੂੰ ਦਿਵਾਲੀ ਮਨਾਉਣ ਲਈ ਕਥਿਤ ਤੌਰ 'ਤੇ ਸੈਂਕੜਿਆਂ ਦੀ ਭੀੜ ਇਕੱਤਰ ਹੋਣ ਤੋਂ ਬਾਅਦ ਜੁਰਮਾਨੇ ਲਗਾਏ ਜਾ ਰਹੇ ਹਨ।

ਦਰਅਸਲ, ਦਿਵਾਲੀ ਦੀ ਰਾਤ ਮੈਕਲੌਗਨ ਰੋਡ ਦੱਖਣ ਦੇ ਨਾਨਕਸਰ ਗੁਰਦੁਆਰੇ ਦੀ ਪਾਰਕਿੰਗ 'ਚ ਸੈਂਕੜਿਆਂ ਦੀ ਗਿਣਤੀ 'ਚ ਭੀੜ ਇਕੱਠੀ ਹੋ ਗਈ ਅਤੇ ਪੀਲ ਪੁਲਿਸ ਅਤੇ ਉਪ-ਕਨੂੰਨੀ ਅਧਿਕਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਭੀੜ ਨੂੰ ਖਿੰਡਾਇਆ।

ਦੱਸ ਦੇਈਏ ਕਿ ਕੋਰੋਨਾ ਵਾਇਰਸ ਕਾਰਨ ਪੀਲ ਰੀਜ਼ਨ 'ਚ ਇਕੱਠ ਕਰਨਾ ਮਨ੍ਹਾਂ ਹੈ ਅਤੇ ਦਿਨ-ਬ-ਦਿਨ ਕੇਸਾਂ ਦੀ ਵੱਧ ਰਹੀ ਗਿਣਤੀ ਪ੍ਰਸ਼ਾਸਨ ਲਈ ਪਹਿਲਾਂ ਤੋਂ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ।

ਇਸ ਸਬੰਧੀ ਸ਼ਹਿਰ ਦੇ ਮੇਅਰ ਪੈਟਰਿਕ ਬ੍ਰਾਊਨ ਨੇ ਕਿਹਾ ਕਿ ਨਿਯਮ ਤੋੜ੍ਹਨ ਵਾਲੇ ਲੋਕਾਂ ਨੂੰ ਜੁਰਮਾਨੇ ਲਗਾਏ ਜਾ ਰਹੇ ਹਨ ।

Advertisment

ਮੇਅਰ ਨੇ ਕਿਹਾ, “ਅਸੀਂ ਇਸਨੂੰ ਬਹੁਤ ਗੰਭੀਰਤਾ ਨਾਲ ਲੈ ਰਹੇ ਹਾਂ। “ਸਾਨੂੰ ਉਮੀਦ ਸੀ ਕਿ ਅਜਿਹੀ ਭੀੜ ਇਕੱਠੀ ਨਹੀਂ ਜੋ ਕੰਟਰੋਲ ਤੋਂ ਬਾਹਰ ਹੋਵੇ, ਪਰ ਇਸ ਕੇਸ ਵਿਚ ਅਜਿਹਾ ਨਹੀਂ ਹੋ ਸਕਿਆ। ਮੌਕੇ 'ਤੇ ਤੁਰੰਤ ਪੀਲ ਪੁਲਿਸ ਅਤੇ ਬਰੈਂਪਟਨ ਉਪ-ਕਾਨੂੰਨ ਅਧਿਕਾਰੀ ਪਹੁੰਚੇ ਅਤੇ ਉਹਨਾਂ ਨੇ ਹਾਲਾਤ ਕਾਬੂ 'ਚ ਕੀਤੇ।”

ਮੌਜੂਦਾ ਪ੍ਰੋਵਿੰਸ਼ੀਅਲ ਨਿਯਮ ਦੇ ਤਹਿਤ, ਪ੍ਰੋਗਰਾਮ ਪ੍ਰਬੰਧਕਾਂ ਜਿਨ੍ਹਾਂ ਦੇ ਪ੍ਰੋਗਰਾਮਾਂ ਵਿੱਚ ਹਾਜ਼ਰੀਨ ਦੀ ਕਾਨੂੰਨੀ ਸੀਮਾ ਤੋਂ ਵੱਧ ਹੈ, ਨੂੰ ਘੱਟੋ ਘੱਟ $10,000 ਦਾ ਜੁਰਮਾਨਾ ਹੋ ਸਕਦਾ ਹੈ, ਜਦੋਂ ਕਿ ਸਮਾਗਮ ਵਿੱਚ ਸ਼ਾਮਲ ਹੋਣ ਵਾਲਿਆਂ ਨੂੰ $750 ਦਾ ਜੁਰਮਾਨਾ ਹੋ ਸਕਦਾ ਹੈ।

ਪੁਲਿਸ, ਜਿਸ ਨੇ ਪਿਛਲੇ ਦਿਨੀਂ ਦਿਵਾਲੀ ਮਨਾਉਣ ਵਾਲਿਆਂ ਨੂੰ ਇਕੱਠ ਵਿਚ ਸ਼ਾਮਲ ਹੋਣ ਜਾਂ ਮੇਜ਼ਬਾਨੀ ਨਹੀਂ ਕਰਨ ਲਈ ਕਿਹਾ ਸੀ, ਨੇ ਸ਼ਨੀਵਾਰ ਰਾਤ ਨੂੰ ਇਕ ਹੋਰ ਬਿਆਨ ਜਾਰੀ ਕਰਕੇ ਨਿਵਾਸੀਆਂ ਨੂੰ ਸੁਰੱਖਿਅਤ ਢੰਗ ਨਾਲ ਮਨਾਉਣ ਦੀ ਯਾਦ ਦਵਾਈ ਸੀ।

“ਅਸੀਂ ਜਾਣਦੇ ਹਾਂ ਕਿ ਦੀਵਾਲੀ ਸਾਡੇ ਕਮਿਊਨਟੀ ਦੇ ਲੋਕਾਂ ਲਈ ਬਹੁਤ ਲਈ ਖ਼ਾਸ ਸਮਾਂ ਹੈ।”

“ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਤੁਸੀਂ ਜਸ਼ਨ ਮਨਾਉਣ ਵੇਲੇ ਸੂਬਾਈ, ਖੇਤਰੀ ਅਤੇ ਮਿਊਂਸੀਪਲ ਦਿਸ਼ਾ ਨਿਰਦੇਸ਼ਾਂ ਦਾ ਧਿਆਨ ਰੱਖੋ ਅਤੇ ਉਨ੍ਹਾਂ ਦੀ ਪਾਲਣਾ ਕਰੋ।”

Advertisment