ਬ੍ਰਿਟੇਨ ਦੇ ਡੇਵਟਰੀ 'ਚ ਸ਼ਰਾਰਤੀ ਤੋਤੇ ਦਾ ਕਾਰਨਾਮਾ ,ਫਾਇਰ ਫਾਈਟਰਸ ਨੂੰ ਪਾਈਆਂ ਭਾਜੜਾਂ 

author-image
Shaminder
New Update
NULL

ਤੁਸੀਂ ਕਦੇ ਸ਼ਰਾਰਤੀ ਤੋਤਾ ਵੇਖਿਆ ਹੈ । ਨਹੀਂ ਵੇਖਿਆ ! ਤਾਂ ਅਸੀਂ ਤੁਹਾਨੂੰ ਵਿਖਾਉਂਦੇ ਹਾਂ ਇੱਕ ਅਜਿਹੇ ਹੀ ਤੋਤੇ ਦੀ ਕਹਾਣੀ । ਜਿਸ ਨੇ ਫਾਇਰ ਫਾਈਟਰਜ਼ ਨੂੰ ਭਾਂਜੜਾ ਪਾ ਦਿੱਤੀਆਂ । ਦਰਅਸਲ ਇਹ ਤੋਤਾ ਹਰ ਕਿਸੇ ਦੀ ਨਕਲ ਉਤਾਰਨ 'ਚ ਮਾਹਿਰ ਹੈ। ਪਰ ਤੋਤੇ ਦੀ ਇਸ ਨਕਲ ਨੇ ਫਾਇਰ ਫਾਈਟਰਜ਼ ਨੂੰ ਭਾਂਜੜਾ ਪਾ ਦਿੱਤੀਆਂ । ਕਿਉਂਕਿ ਤੋਤੇ ਨੇ ਘਰ 'ਚ ਐਮਰਜੈਂਸੀ ਫਾਇਰ ਅਲਾਰਮ ਵਜਾ ਦਿੱਤਾ ।

ਹੋਰ ਵੇਖੋ : ਪੰਜਾਬੀ ਸਹਿਤਕਾਰ ਦਾ ਹੋਇਆ ਦਿਹਾਂਤ…….

ਜਿਸ ਤੋਂ ਬਾਅਦ ਤੋਤੇ ਦੇ ਅਲਾਰਮ ਵਜਾਉਣ ਤੋਂ ਬਾਅਦ ਫਾਇਰ ਫਾਈਟਰਜ਼ ਆਏ ਤਾਂ ਉਨ੍ਹਾਂ ਦੀ ਹੈਰਾਨੀ ਦਾ ਕੋਈ ਟਿਕਾਣਾ ਨਾ ਰਿਹਾ ।ਫਾਇਰ ਫਾਈਟਰਜ਼ ਘਰ ਦੇ ਅੰਦਰ ਪਹੁੰਚੇ ਤਾਂ  ਘਰ 'ਚ ਕਿਤੇ ਵੀ ਅੱਗ ਨਹੀਂ ਸੀ ਲੱਗੀ ।

publive-image

ਇਸ ਦੇ ਨਾਲ ਹੀ ਇਸ ਸ਼ਰਾਰਤੀ ਤੋਤੇ ਨੂੰ ਵੇਖ ਕੇ ਫਾਇਰ ਫਾਈਟਰਸ ਆਪਣਾ ਹਾਸਾ ਰੋਕ ਨਹੀਂ ਸਕੇ ।ਇਹ ਵਾਕਿਆ ਬ੍ਰਿਟੇਨ ਦੇ ਡੇਵਟਰੀ ਹਾਲ ਦਾ ਹੈ । ਜਿੱਥੇ ਇਸ ਸ਼ਰਾਰਤੀ ਤੋਤੇ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ । ਕਿਉਂਕਿ ਅਲਾਰਮ ਵਜਾਉਣ ਵਾਲਾ ਕੋਈ ਹੋਰ ਨਹੀਂ ਬਲਕਿ ਇੱਕ ਸ਼ਰਾਰਤੀ ਤੋਤਾ ਸੀ ।ਘਰ ਦੇ ਲੋਕਾਂ ਨੇ ਵੀ ਫਾਇਰ ਫਾਈਟਰਸ ਦੀ ਟੀਮ ਨੂੰ ਵਿਸ਼ਵਾਸ਼ ਦੁਆਇਆ ਕਿ ਉਨ੍ਹਾਂ ਦੇ ਘਰ 'ਚ ਕਿਤੇ ਵੀ ਅੱਗ ਨਹੀਂ ਲੱਗੀ ।ਦੱਸਿਆ ਜਾ ਰਿਹਾ ਹੈ ਕਿ ਇਹ ਇੱਕ ਅਫਰੀਕੀ ਤੋਤਾ ਹੈ ਜੋ ਤਰ੍ਹਾਂ ਤਰ੍ਹਾਂ ਦੀਆਂ ਅਵਾਜ਼ਾਂ ਕੱਢਣ 'ਚ ਵੀ ਮਾਹਿਰ ਹੈ।

publive-image

latest-entertainment-news ptc-punjabi-canada parrot fire-alarm
Advertisment