
ਸ਼ੈਰੀ ਮਾਨ ਕਈ ਪ੍ਰਾਜੈਕਟਾਂ ‘ਤੇ ਕੰਮ ਕਰ ਰਹੇ ਨੇ ਅਤੇ ਹੁਣ ਉਹ ਜਲਦ ਹੀ ਇੱਕ ਫਿਲਮ ਲੈ ਕੇ ਆਪਣੇ ਫੈਨਸ ਦੇ ਰੁਬਰੂ ਹੋਣ ਜਾ ਰਹੇ ਨੇ ਅਤੇ ਇਹ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਨਵੰਬਰ ‘ਚ । ਜੀ ਹਾਂ ਇਸ ਫਿਲਮ ਦੀ ਪਹਿਲੀ ਝਲਕ punjabi singer ਸ਼ੈਰੀ ਮਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ । ਇਹ ਫਿਲਮ ਤੇਈ ਨਵੰਬਰ ਨੂੰ ਇਸੇ ਸਾਲ ਰਿਲੀਜ਼ ਹੋਣ ਜਾ ਰਹੀ ਹੈ |
ਫਿਲਮ ਦਾ ਨਾਂਅ ਹੈ ‘ਮੈਰਿਜ ਪੈਲੇਸ’ ਇਸ ਫਿਲਮ ਦੀ ਪਹਿਲੀ ਝਲਕ ਸਾਂਝਾ ਕਰਦੇ ਹੋਏ ਸ਼ੈਰੀ ਮਾਨ ਨੇ ਲਿਖਿਆ ਹੈ ਕਿ “ਵੇਖ ਲਉ ਫ੍ਰਸਟ ਲੁਕ ‘ਮੈਰਿਜ ਪੈਲੇਸ’ ਦੀ ਕਿੰਨੇ ਸਾਲਾਂ ਬਾਅਦ ਵੱਡੇ ਪਰਦੇ ‘ਤੇ ਵਾਪਸੀ ਹੋ ਰਹੀ ਹੈ …ਉਮੀਦ ਹੈ ਕਿ ਇਸ ਵਾਰੀ ਤੁਹਾਨੂੰ ਮੇਰਾ ਇਹ ਕਰੈਕਟਰ ਪਸੰਦ ਆਏਗਾ । ਫਿਲਮ ਦੀ ਸਾਰੀ ਟੀਮ ਦਾ ਬਹੁਤ-ਬਹੁਤ ਧੰਨਵਾਦ । ਜਿਨ੍ਹਾਂ ਸਭ ਕਰਕੇ ਇਹ ਫਿਲਮ ਹੋ ਸਕੀ । ਸ਼ੈਰੀ ਮਾਨ ਨੇ ਅੱਗੇ ਕਿਹਾ ਕਿ ਗੋਇਲ ਸਰ,ਛੋਟਾ ਵੀਰ ਹਰਸ਼ ਗੋਇਲ ਜਿਨ੍ਹਾਂ ਨੇ ਮੇਰੇ ਤੇ ਯਕੀਨ ਕੀਤਾ। ਲੇਖਕ ਰਾਕੇਸ਼ ਧਵਨ ,ਡਾਇਰੈਕਟਰ ਸਾਹਿਬ ਸੁਨੀਲ ਠਾਕੁਰ ਅਤੇ ਹੋਰਾਂ ਨੇ ਬਹੁਤ ਮਿਹਨਤ ਕੀਤੀ ਇਸ ਪ੍ਰੋਜੈਕਟ ‘ਤੇ ।
ਬਾਕੀ ਹਰ ਉਸ ਬੰਦੇ ਦਾ ਸ਼ੁਕਰੀਆ ਜੋ ਇਸ ਫਿਲਮ ਦਾ ਹਿੱਸਾ ਬਣਿਆ । ਫਿਲਮ ਦਾ ਟ੍ਰੇਲਰ ਬਹੁਤ ਜਲਦੀ ਸ਼ੇਅਰ ਕਰਦੇ ਹਾਂ ।ਹਮੇਸ਼ਾ ਦੀ ਤਰ੍ਹਾਂ ਪਿਆਰ ਦਿਉ ਆਪਣੇ ‘ਮੈਰਿਜ ਪੈਲੇਸ’ ਨੂੰ”। ਸ਼ੈਰੀ ਮਾਨ ਨੇ ਇਸ ਫਿਲਮ ਦੀ ਪਹਿਲੀ ਝਲਕ ਜੋ ਸਾਂਝੀ ਕੀਤੀ ਹੈ ਉਸ ਵਿੱਚ ਉਹ ਇੱਕ ਲਾੜੇ ਦੇ ਲਿਬਾਸ ‘ਚ ਨਜ਼ਰ ਆ ਰਹੇ ਨੇ ਅਤੇ ਉਨ੍ਹਾਂ ਨੇ ਸਿਹਰਾ ਲਾਇਆ ਹੋਇਆ ਹੈ ਅਤੇ ਉਹ ਥੋੜੇ ਹੈਰਾਨ ਪ੍ਰੇਸ਼ਾਨ ਨਜ਼ਰ ਆ ਰਹੇ ਨੇ ।