ਅੰਮ੍ਰਿਤ ਮਾਨ ਦੀ ਫ਼ਿਲਮ ਆਟੇ ਦੀ ਚਿੜੀ ਦੀ ਇੱਕ ਹੋਰ ਝਲਕ ਆਈ ਸਾਹਮਣੇ
ਬੜੀ ਹੀ ਬੇਸਬਰੀ ਨਾਲ ਇੰਤਜਾਰ ਕੀਤਾ ਜਾ ਰਿਹਾ ਫ਼ਿਲਮ ਆਟੇ ਦੀ ਚਿੜੀ punjabi movie ਦੀ ਇੱਕ ਹੋਰ ਝਲਕ ਅੱਜ ਅਦਾਕਾਰ ਅੰਮ੍ਰਿਤ ਮਾਨ ਨੇ ਆਪਣੇ ਫੈਨਸ ਨਾਲ ਸਾਂਝਾ ਕੀਤੀ ਹੈ| ਅੰਮ੍ਰਿਤ ਮਾਨ ਦੁਆਰਾ ਫ਼ਿਲਮ ਦਾ ਇੱਕ ਬੇਹੱਦ ਹੀ ਮਜੇਦਾਰ ਅਤੇ ਖੂਬਸੂਰਤ ਪੋਸਟਰ ਆਪਣੇ ਇੰਸਟਾਗ੍ਰਾਮ ਤੇ ਸਾਂਝਾ ਕੀਤਾ ਗਿਆ ਹੈ| ਜਿਸ ਵਿੱਚ ਉਹ ਖ਼ੁਦ ਅਤੇ ਅਦਾਕਾਰਾ ਨੀਰੂ ਬਾਜਵਾ ਬੜੇ ਹੀ ਅਲੱਗ ਲੁੱਕ ਵਿੱਚ ਨਜ਼ਰ ਆ ਰਹੇ ਹਨ| ਨਾਲ ਹੀ ਪੋਸਟਰ ਵਿੱਚ ਫ਼ਿਲਮ ਦਾ ਟ੍ਰੇਲਰ ਜੋ ਕਿ 21 ਸਤੰਬਰ ਨੂੰ ਰਿਲੀਜ ਹੋਣ ਜਾ ਰਿਹਾ ਹੈ ਬਾਰੇ ਦੱਸਿਆ ਹੈ| ਰੱਬ ਦਾ ਰੇਡੀਓ ਅਤੇ ਸਰਦਾਰ ਮੁਹੰਮਦ ਦੇ ਨਿਰਦੇਸ਼ਕ, ਹੈਰੀ ਭੱਟੀ ਆਪਣੀ ਅਗਲੀ ਫ਼ਿਲਮ “ਆਟੇ ਦੀ ਚਿੜੀ” punjabi film ਨਾਲ ਆ ਰਹੀ ਹਨ| ਫ਼ਿਲਮ 19 ਅਕਤੂਬਰ ਨੂੰ ਸਭ ਦੇ ਦਰਮਿਆਨ ਪੇਸ਼ ਹੋ ਰਹੀ ਹੈ|

ਫਿਲਮ ਵਿਚ ਨੀਰੂ ਬਾਜਵਾ ਮੁੱਖ ਅਭਿਨੇਤਰੀ ਦੇ ਤੌਰ ਤੇ ਭੂਮਿਕਾ ਨਾਭਾਉਂਦੀ ਨਜ਼ਰ ਆਉਣਗੀ ਅਤੇ ਉਨ੍ਹਾਂ ਦੇ ਨਾਲ ਗਾਇਕ ਅਮ੍ਰਿਤ ਮਾਨ amrit maan ਨੂੰ ਪਹਿਲੀ ਵਾਰ ਪੁਰਸ਼ ਨਾਇਕ ਵਜੋਂ ਦੇਖਿਆ ਜਾਵੇਗਾ| ਕੁਝ ਦਿਨ ਪਹਿਲਾਂ ਹੀ ਫ਼ਿਲਮ ਦੀ ਸਟਾਰਕਾਸਟ ਟੀਮ ਵਲੋਂ ਆਪਣੇ ਇੰਸਟਾਗ੍ਰਾਮ ਤੇ ਫ਼ਿਲਮ ਦਾ ਇੱਕ ਹੋਰ ਬੇਹੱਦ ਸੋਹਣਾ ਪੋਸਟਰ ਸਾਂਝਾ ਕੀਤਾ ਗਿਆ ਸੀ ਜਿਸ ਵਿੱਚ ਨੀਰੂ ਬਾਜਵਾ ਅਤੇ ਅੰਮ੍ਰਿਤ ਮਾਨ amrit maan ਬੜੀ ਹੀ ਖੂਬਸੂਰਤ ਪੰਜਾਬੀ ਪੋਸ਼ਾਕ ਵਿੱਚ ਨਜ਼ਰ ਆ ਰਹੇ ਹਨ| ਉਹਨਾਂ ਦੋਨਾਂ ਪਿੱਛੇ ਇੱਕ ਛੋਟਾ ਜਿਹਾ ਸਰਦਾਰ ਵੀ ਪੋਸਟਰ ਨੂੰ ਬਹੁਤ ਰੌਣਕ ਲਾ ਰਿਹਾ ਹੈ| ਅੰਮ੍ਰਿਤ ਮਾਨ ਨੇ ਪੋਸਟਰ ਸਾਂਝਾ ਕਰਦੇ ਹੋਏ ਨਾਲ ਹੀ ਲਿਖਿਆ ਕੀ: ao ji first official POSTER release hogya ji saadi film AATE DI CHIDI da releasing on 19th October??.