
ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਪੰਜਾਬੀ ਫ਼ਿਲਮ ਇੰਡਸਟਰੀ ਦੇ ਮਸ਼ਹੂਰ ਕਾਮੇਡੀਅਨ ਐਕਟਰ “ਬਿੰਨੂ ਢਿੱਲੋਂ” ਬਹੁਤ ਹੀ ਜਲਦ ਆਪਣੀ ਪੰਜਾਬੀ ਫ਼ਿਲਮ ” ਬੈਂਡ ਵਾਜੇ” ਲੈਕੇ ਆ ਰਹੇ ਹਨ ਅਤੇ ਪ੍ਰਸ਼ੰਸ਼ਕਾਂ ਵੱਲੋਂ ਇਸ ਫ਼ਿਲਮ ਦਾ ਬਹੁਤ ਹੀ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ | ਦੱਸ ਦਈਏ ਕਿ ਇਸ ਫ਼ਿਲਮ ਦਾ ਪਹਿਲਾ ਗੀਤ “ਨੀਂਦ ਨਾ ਆਵੇ” ਅੱਜ ਰਿਲੀਜ਼ ਹੋਣ ਜਾ ਰਿਹਾ ਹੈ |
ਬਿੰਨੂ ਢਿੱਲੋਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਇਸ ਗੀਤ ਦਾ ਪਰੋਮੋ ਸਾਂਝਾ ਕਰਦੇ ਹੋਏ ਇਸਦੀ ਜਾਣਕਾਰੀ ਦਿੱਤੀ | ਜਿੱਥੇ ਕਿ ਇਸ ਗੀਤ ਨੂੰ “ਸੁਨਿਧੀ ਚੌਹਾਨ” ਅਤੇ ਗੁਰਸ਼ਬਦ ਦੁਆਰਾ ਗਾਇਆ ਗਿਆ ਹੈ ਓਥੇ ਹੀ ਇਸ ਗੀਤ ਨੂੰ ਮਿਊਜ਼ਿਕ ਜਤਿੰਦਰ ਸ਼ਾਹ ਦੁਆਰਾ ਦਿੱਤਾ ਗਿਆ ਹੈ | ਜੇਕਰ ਆਪਾਂ ਇਸ ਫ਼ਿਲਮ ਦੀ ਸਟਾਰਕਾਸਟ ਦੀ ਗੱਲ ਕਰੀਏ ਤਾਂ ਦੱਸ ਦਈਏ ਕਿ ” ਬਿੰਨੂ ਢਿੱਲੋਂ ਅਤੇ ਜਪਜੀ ਖਹਿਰਾ ਦੀ ਮੁੱਖ ਭੂਮਿਕਾ ਤੋਂ ਇਲਾਵਾ ਗੁਰਪ੍ਰੀਤ ਘੁੱਗੀ, ਜਸਵਿੰਦਰ ਭੱਲਾ, ਸਮੀਪ ਕੰਗ, ਨਿਰਮਲ ਰਿਸ਼ੀ, ਰੁਪਿੰਦਰ ਰੂਪੀ, ਸੀਮਾ ਕੌਸ਼ਲ, ਮੰਨਤ ਸਿੰਘ, ਰੀਤ ਸੋਹਲ ਆਦਿ ਵੀ ਆਪਣੀ ਭੂਮਿਕਾ ਨਿਭਾਉਂਦੇ ਹੋਏ ਨਜ਼ਰ ਆਉਣਗੇ |
ਇਸ ਫ਼ਿਲਮ ਦੇ ਟ੍ਰੇਲਰ ਰਿਲੀਜ਼ ਹੋਏ ਨੂੰ ਅਜੇ ਦੋ ਦਿਨ ਹੀ ਹੋਏ ਹਨ ਅਤੇ ਹੁਣ ਤੱਕ ਤਿੰਨ ਮਿਲੀਅਨ ਤੋਂ ਜਿਆਦਾ ਵਾਰ ਵੇਖਿਆ ਜਾ ਚੁੱਕਾ ਹੈ | ਬਿੰਨੂ ਢਿੱਲੋਂ ਇਸ ਤੋਂ ਪਹਿਲਾਂ ਵੀ ਕਈ ਹਿੱਟ ਪੰਜਾਬੀ ਫ਼ਿਲਮਾਂ ਜਿਵੇਂ ਕਿ “ਵਧਾਈਆਂ ਜੀ ਵਧਾਈਆਂ, ਵੇਖ ਬਰਾਤਾਂ ਚੱਲੀਆਂ, ਬਾਈਲਾਰਸ , ਚੰਨੋ ਕਮਲੀ ਯਾਰ ਦੀ ਅਤੇ ਕਾਲਾ ਸ਼ਾਹ ਕਾਲਾ” ਵਿੱਚ ਮੁੱਖ ਭੂਮਿਕਾ ਨਿਭਾ ਚੁੱਕੇ ਹਨ |