
ਟੋਰਾਂਟੋ ਵਿਖੇ ਭੀੜ ਭਰੇ ਇਲਾਕੇ ਵਿੱਚ ਪੈਦਲ ਯਾਤਰੀਆਂ ਉੱਤੇ ਜਾ ਚੜ੍ਹਨ ਅਤੇ 10 ਲਈ ਮੌਤ ਸਮੇਤ ਅਨੇਕਾਂ ਲਈ ਜ਼ਖਮੀ ਹੋਣ ਦਾ ਕਾਰਨ ਬਣਨ ਵਾਲੀ ਵੈਨ ਦੇ ਸ਼ਿਕਾਰ ਹੋਏ 10 ਮ੍ਰਿਤਕ ਲੋਕਾਂ ਵਿਚੋਂ ਇੱਕ ਦੀ ਪਛਾਣ ਕਰ ਲਈ ਗਈ ਹੈ।
ਅਮਰੀਕਾ ਦੀ ਨਿਵੇਸ਼ਕ ਮੈਨੇਜਮੈਂਟ ਕੰਪਨੀ ਇਨਵੇਸਕੋ, ਜਿਸਦਾ ਕੈਨੇਡੀਅਨ ਹੈੱਡਕੁਆਰਟਰ ਉੱਤਰੀ ਯਾਰਕ ਵਿੱਚ ਸੀ, ਉੱਥੇ ਕੰਮ ਕਰਨ ਵਾਲੀ ਐਨੇ ਮੈਰੀ ਡੀ ਐਮਿਕੋ ਦੀ ਪੁਸ਼ਟੀ ਸੀਪੀ 24 ਨੂੰ ਇੱਕ ਸਰੋਤ ਨੇ ਕੀਤੀ। ਸੋਮਵਾਰ ਨੂੰ ਕੰਪਨੀ ਨੇ ਇੱਕ ਬਿਆਨ ਵਿੱਚ ਕਿਹਾ ਸੀ ਕਿ ਘਟਨਾ ਦੌਰਾਨ ਇਸਦੇ ਦੋ ਕਰਮਚਾਰੀ ਜ਼ਖ਼ਮੀ ਹੋ ਗਏ ਸਨ।
ਮੰਗਲਵਾਰ ਦੀ ਸਵੇਰ, ਇਨਵੇਸਕੋ ਕਨੇਡਾ ਦੇ ਪ੍ਰਧਾਨ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਉਹਨਾਂ ਦੇ ਇੱਕ ਸਟਾਫ ਮੈਂਬਰ ਦੀ ਮੌਤ ਹੋ ਗਈ ਹੈ।
ਹਾਦਸੇ ਵਿੱਚ ਮਾਰੇ ਗਏ 9 ਹੋਰਨਾਂ ਲੋਕਾਂ ਦੇ ਨਾਂ ਜਾਂ ਉਮਰ ਦਾ ਵੇਰਵਾ ਪੁਲਿਸ ਨੇ ਰਿਲੀਜ਼ ਨਹੀਂ ਕੀਤਾ। ਘਟਨਾ ਵਿੱਚ ਪੰਦਰਾਂ ਹੋਰ ਲੋਕ ਜ਼ਖ਼ਮੀ ਹੋਏ ਸਨ।
ਯੌਂਗ ਸਟ੍ਰੀਟ ਦੇ ਪੂਰਬ ਵਾਲੇ ਪਾਸੇ ਇੱਕ ਕੰਧ ਦੇ ਨਾਲ ਮੋਮਬੱਤੀਆਂ, ਫੁੱਲਾਂ ਅਤੇ ਸਮਰਥਨ ਦੇ ਸੰਦੇਸ਼ਾਂ ਨਾਲ ਇੱਕ ਯਾਦਗਾਰ ਬਣਾਈ ਗਈ ਹੈ, ਜਿੱਥੋਂ ਦੁਰਘਟਨਾ ਸ਼ੁਰੂ ਹੋਈ।
ਇਹ ਘਟਨਾ ਸੋਮਵਾਰ ਸਵੇਰੇ 1:30 ਵਜੇ ਵਾਪਰੀ, ਜਦੋਂ ਇੱਕ ਸਫੈਦ ਰੈਂਟਲ ਵੈਨ ਯੌਂਗ ਸਟ੍ਰੀਟ ਦੇ ਭੀੜ ਭਰੇ ਇਲਾਕੇ ਵਿੱਚ ਲੋਕਾਂ ਉੱਤੇ ਜਾ ਚੜ੍ਹੀ, ਫਿੰਚ ਐਵੇਨਿਊ ਦੇ ਦੱਖਣ ਵੱਲ। ਦੱਖਣ ਵੱਲ੍ਹ ਨੂੰ ਵਧਦੀ ਇਹ ਵੈਨ ਸੈਂਕੜੇ ਲੋਕਾਂ ਨੂੰ ਦਰੜਦੀ ਚਲੀ ਗਈ।
ਦਿਲ ਦਹਿਲਾ ਦੇਣ ਵਾਲੀ ਇਸ ਘਟਨਾ ਦੇ 25 ਮਿੰਟਾਂ ਦੇ ਦੌਰਾਨ ਹੀ, ਪੁਲਿਸ ਨੇ ਸੰਖੇਪ ਗੱਲਬਾਤ ਤੋਂ ਬਾਅਦ 25 ਸਾਲਾ ਅਲੇਕ ਮਿਨਾਸਿਆਨ ਨੂੰ ਇਸ ਘਟਨਾ ਲਈ ਗ੍ਰਿਫਤਾਰ ਕਰ ਲਿਆ। ਉਸਨੂੰ ਮੰਗਲਵਾਰ ਨੂੰ ਅਦਾਲਤ ਵਿਚ ਪੇਸ਼ ਕੀਤੇ ਜਾਣ ਦੀ ਸੰਭਾਵਨਾ ਹੈ।