ਅਮਰੀਕਾ ਦੀ ‘ਦਿ ਕੈਪੀਟਲ’ ਅਖਬਾਰ ਦੀ ਬਿਲਡਿੰਗ ‘ਚ ਗੋਲੀਬਾਰੀ ਨਾਲ ਹੋਈਆਂ 5 ਮੌਤਾਂ
Five killed in 'targeted' shooting attack on US newspaper in Maryland

ਅਮਰੀਕਾ ਦੀ ‘ਦਿ ਕੈਪੀਟਲ’ ਅਖਬਾਰ ਦੀ ਬਿਲਡਿੰਗ ‘ਚ ਗੋਲੀਬਾਰੀ ਨਾਲ ਹੋਈਆਂ 5 ਮੌਤਾਂ

ਅਮਰੀਕਾ ‘ਚ ਮੈਰੀਲੈਂਡ ਸੂਬੇ ਵੀਰਵਾਰ ਦੁਪਹਿਰ ਇੱਕ ਵੱਡੀ ਘਟਨਾ ਵਾਪਰਨ ਦੀ ਖਬਰ ਮਿਲੀ ਹੈ। ਇਸ ਘਟਨਾ ‘ਚ ‘ਦਿ ਕੈਪੀਟਲ ਗਾਜੈਟ’ ਅਖਬਾਰ ਦੀ ਬਿਲਡਿੰਗ ‘ਚ ਇਕ ਨੌਜਵਾਨ ਵੱਲੋਂ ਅੰਨ੍ਹੇਵਾਹ ਗੋਲੀਬਾਰੀ ਕੀਤੇ ਜਾਣ ਦੀ ਖਬਰ ਹੈ।
Five killed in 'targeted' shooting attack on US newspaper in Marylandਇਸ ਘਟਨਾ ‘ਚ 5 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਲੋਕ ਜ਼ਖਮੀ ਹੋ ਗਏ ਹਨ।

ਪੁਲਸ ਮੁਤਾਬਕ, ਗੋਲੀਆਂ ਚਲਾਉਣ ਵਾਲੇ ਉਸ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਹਮਲੇ ਦੇ ਸਮੇਂ ਕਰੀਬ 170 ਲੋਕ ਮੌਜੂਦ ਸਨ।
Five killed in 'targeted' shooting attack on US newspaper in Marylandਪੁਲਸ ਅਧਿਕਾਰੀ ਅਨੁਸਾਰ ਦੋਸ਼ੀ ਨੌਜਵਾਨ ਨੇ ਕੱਚ ਦੇ ਦਰਵਾਜ਼ੇ ਤੋਂ ਗੋਲੀਬਾਰੀ ਕੀਤੀ ਗਈ ਸੀ। ਪੁਲਸ ਵੱਲੋਂ ਅਜੇ ਤੱਕ ਵਿਅਕਤੀ ਦੀ ਪਛਾਣ ਜਨਤਕ ਨਹੀਂ ਕੀਤੀ ਗਈ ਹੈ।

—PTC News