ਕੈਨੇਡਾ ਦੀ ਇਸ ਮਸ਼ਹੂਰ ਕੰਪਨੀ ਨੇ ਦਿੱਤਾ ਵੱਡਾ ਝਟਕਾ, 450 ਦੇ ਕਰੀਬ ਕਰਮਚਾਰੀਆਂ ਨੂੰ ਨੌਕਰੀ ਤੋਂ ਧੋਣਾ ਪਿਆ ਹੱਥ!
Ford announces 450 job cuts in Canada

ਫੋਰਡ ਦੇ ਕਰਮਚਾਰੀਆਂ ਨੂੰ ਇੱਕ ਹੋਰ ਝਟਕੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਕਿਉਂਕਿ ਯੂਐਸ ਵਾਹਨ ਨਿਰਮਾਤਾ ਨੇ ਨਵੇਂ ਸਾਲ ਵਿੱਚ ਓਕਵਿਲੇ ਪਲਾਂਟ ਵਿੱਚ 450 ਨੌਕਰੀਆਂ ਘਟਾਉਣ ਦਾ ਐਲਾਨ ਕਰ ਦਿੱਤਾ ਹੈ। ਕੰਪਨੀ ਨੇ ਇਹ “ਸਖ਼ਤ” ਫੈਸਲਾ ਇਸ ਲਈ ਲਿਆ ਹੈ ਕਿਉਂਕਿ ਉਹਨਾਂ ਵੱਲੋਂ ਦੋ ਵਾਹਨਾਂ ਦਾ ਉਤਪਾਦਨ ਖਤਮ ਕੀਤਾ ਜਾ ਰਿਹਾ ਹੈ।

ਫੋਰਡ ਹੁਣ ਲੰਿਕਨ ਨੂੰ ਐਮ.ਕੇ.ਟੀ ਨਹੀਂ ਬਣਾਏਗਾ ਅਤੇ ਟੋਰਾਂਟੋ ਦੇ ਪੱਛਮ ਵਿੱਚ ਇਸ ਦੇ ਓਕਵਿਲ ਅਸੈਂਬਲੀ ਪਲਾਂਟ ਵਿਚ ਨਵੰਬਰ ਦੇ ਅਖੀਰ ਵਿਚ ਫੋਰਡ ਫਲੈਕਸ ਐਸਯੂਵੀ ਬਣਾਉਣਾ ਵੀ ਬੰਦ ਕਰ ਦੇਵੇਗਾ।

ਕੰਪਨੀ ਦੇ ਬੁਲਾਰੇ, ਕੈਲੀ ਫੈਲਕਰ ਦੇ ਅਨੁਸਾਰ,“ਇਹ ਬਦਲੀਆਂ ਖਪਤਕਾਰਾਂ ਦੀਆਂ ਮੰਗਾਂ ਨੂੰ ਧਿਆਨ ਵਿੱਚ ਰੱਖਦਿਆਂ ਕੀਤੀਆਂ ਗਈਆਂ ਹਨ ਕਿਉਂਕਿ ਵਾਹਨ ਖਰੀਦਣ ਵਾਲਿਆਂ ਦੀਆਂ ਮੰਗਾਂ ਵੀ ਸਮੇਂ ਅਨੁਸਾਰ ਬਦਲ ਰਹੀਆਂ ਹਨ।”

ਯੂਨੀਫੋਰ ਦੇ ਅਨੁਸਾਰ, ਨੌਕਰੀਆਂ ਦੀ ਛਾਂਟੀ ਫਰਵਰੀ ਦੇ ਅਰੰਭ ਵਿੱਚ ਸ਼ੁਰੂ ਹੋਵੇਗੀ।

ਇੱਥੇ ਇਹ ਦੱਸਣਯੋਗ ਹੈ ਕਿ ਕੰਪਨੀ ਨੇ ਜੁਲਾਈ ਵਿੱਚ ਹੀ ਓਕਵਿਲ ਪਲਾਂਟ ਲਈ 200 ਨੌਕਰੀਆਂ ਛਾਂਟਣ ਦਾ ਐਲਾਨ ਕੀਤਾ ਸੀ।

ਕੰਪਨੀ, ‘ਚ ਇਸ ਵੇਲੇ ਲਗਭਗ 4,100 ਵਰਕਰਾਂ ਦੀ ਟੀਮ ਕੰਮ ਕਰ ਰਹੀ ਹੈ।