
ਮਸ਼ਹੂਰ ਪੰਜਾਬੀ ਗਾਇਕ “ਜੈਜ਼ੀ ਬੀ” ਦੇ ਗੀਤਾਂ ਦੀਆਂ ਦੇਸ਼ਾਂ ਵਿਦੇਸ਼ਾਂ ਵਿੱਚ ਧੂੰਮਾਂ ਪੈਂਦੀਆਂ ਹਨ ਇਸ ਵਿੱਚ ਕੋਈ ਸ਼ੱਕ ਨਹੀਂ | ਇਸ ਤਰਾਂ ਦਾ ਹੀ ਵੇਖਣ ਨੂੰ ਮਿਲ ਰਿਹਾ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਇੱਕ ਵੀਡਿਓ ‘ਚ | ਦੱਸ ਦਈਏ ਕਿ ਟਵਿਟਰ ਤੇ ਕਿਸੇ ਸੈਮੀ ਸ਼ੇਰਗਿੱਲ ਨੇ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ ਵਿੱਚ ਇੱਕ ਅੰਗਰੇਜ਼ ਜੈਜ਼ੀ ਬੀ ਦਾ ਬਹੁਤ ਹੀ ਮਸ਼ਹੂਰ ਗੀਤ “ਜਿਹਨੇ ਮੇਰਾ ਦਿਲ ਲੁੱਟਿਆ” ਗਾਉਂਦਾ ਹੋਇਆ ਨਜ਼ਰ ਆ ਰਿਹਾ ਹੈ |
Jihne Mera Dil Luteya ?@jazzyb pic.twitter.com/a8IITof1wf
— Samy Sheirgill (@Iamsamyshergill) March 15, 2019
ਕੁਝ ਦਿਨ ਪਹਿਲਾਂ ਵੀ ਜੈਜ਼ੀ ਬੀ ਨੇ ਆਪਣੇ ਟਵਿਟਰ ਅਕਾਊਂਟ ਦੇ ਜਰੀਏ ਇੱਕ ਵੀਡਿਓ ਸਾਂਝੀ ਕੀਤੀ ਸੀ | ਜਿਸ ਵਿੱਚ ਦੋ ਗੋਰੇ ਬਹੁਤ ਹੀ ਜੋਸ਼ੀਲੇ ਅੰਦਾਜ਼ ਵਿੱਚ ਜੈਜ਼ੀ ਬੀ ਦੇ ਨਾਲ ਸਟੇਜ ਤੇ ਨੱਚਦੇ ਨਜ਼ਰ ਆ ਰਹੇ ਹਨ | ਜੈਜ਼ੀ ਬੀ ਦਾ ਨਾ ਵੀ ਉਨ੍ਹਾਂ ਗਾਇਕਾ ਦੀ ਲਿਸਟ ਵਿੱਚ ਆਉਂਦਾ ਹੈ ਜਿਨ੍ਹਾਂ ਨੇ ਪੰਜਾਬੀ ਗਾਇਕੀ ਨੂੰ ਦੇਸ਼ਾਂ ਵਿਦੇਸ਼ਾਂ ਤੱਕ ਪਹੁੰਚਾਇਆ ਹੈ |
ਗਾਇਕ ਜੈਜ਼ੀ ਬੀ ਹੁਣ ਤੱਕ ਕਾਫੀ ਸਾਰੇ ਸਦਾਬਹਾਰ ਗੀਤ ਜਿਵੇਂ ਕਿ ” ਨਾਗ ਸਾਂਭ ਲੈ ਜ਼ੁਲਫ਼ਾਂ ਦੇ, ਜਿਹਨੇ ਮੇਰਾ ਦਿਲ ਲੁੱਟਿਆ, ਮਿੱਤਰਾਂ ਦੇ ਬੂਟ ” ਆਦਿ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਝੋਲੀ ਪਾ ਚੁੱਕੇ ਹਨ | ਜੈਜ਼ੀ ਬੀ ਨੇ ਜ਼ਿਆਦਾਤਰ ਪਾਰਟੀ ਗੀਤ ਹੀ ਗਾਏ ਹਨ ਅਤੇ ਉਨ੍ਹਾਂ ਗੀਤਾਂ ਦੇ ਸੁਰ ਤਾਲ ਅਜਿਹੇ ਹੁੰਦੇ ਹਨ ਕਿ ਹਰ ਕੋਈ ਨੱਚਣ ਲਈ ਮਜਬੂਰ ਹੋ ਜਾਂਦਾ ਹੈ |
Be the first to comment