ਵਿਦੇਸ਼ੀ ਗਾਇਕ ਨੇ ਆਪਣੇ ਲਾਈਵ ਸ਼ੋਅ ਦੌਰਾਨ ਮਲਕੀਤ ਸਿੰਘ ਦੇ ਗੀਤ “ਤੂਤਕ ਤੂਤਕ ਤੂਤੀਆਂ” ਤੇ ਬੰਨਿਆ ਰੰਗ, ਵੇਖੋ ਵੀਡਿਓ

Written by Anmol Preet

Published on : March 7, 2019 6:48
malkeet singh song

ਜੇਕਰ ਪੰਜਾਬੀ ਗਾਇਕੀ ਦੀ ਗੱਲ ਕੀਤੀ ਜਾਵੇਂ ਤਾਂ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਸ ਨੂੰ ਨਾ ਸਿਰਫ ਪੰਜਾਬ ਬਲਕਿ ਵਿਦੇਸ਼ਾਂ ਵਿੱਚ ਵੀ ਬਹੁਤ ਪਿਆਰ ਦਿੱਤਾ ਜਾਂਦਾ ਹੈ | ਸੋਸ਼ਲ ਮੀਡਿਆ ਤੇ ਅਨੇਕਾਂ ਅਜਿਹੀਆਂ ਵੀਡਿਓ ਵਾਇਰਲ ਹੁੰਦੀਆਂ ਰਹਿੰਦੀਆਂ ਹਨ ਜਿਨ੍ਹਾਂ ਵਿੱਚ ਵੇਖਣ ਨੂੰ ਮਿਲਦਾ ਹੈ ਕਿ ਕੋਈ ਅੰਗਰੇਜ ਪੰਜਾਬੀ ਗੀਤਾਂ ਤੇ ਨੱਚ ਰਿਹਾ ਹੁੰਦਾ ਹੈ ਅਤੇ ਕਈ ਵਾਰ ਵੇਖਣ ਨੂੰ ਮਿਲਦਾ ਹੈ ਕਿ ਕੋਈ ਅੰਗਰੇਜ ਪੰਜਾਬੀ ਗੀਤ ਗਾ ਰਿਹਾ ਹੈ | ਕੁਝ ਇਸ ਤਰਾਂ ਦਾ ਹੀ ਵੇਖਣ ਨੂੰ ਮਿਲ ਰਿਹਾ ਹੈ ਮਸ਼ਹੂਰ ਪੰਜਾਬੀ ਗਾਇਕ ਮਲਕੀਤ ਸਿੰਘ ਦੁਆਰਾ ਸੋਸ਼ਲ ਮੀਡਿਆ ਤੇ ਸਾਂਝੀ ਕੀਤੀ ਗਈ ਇੱਕ ਵੀਡਿਓ ‘ਚ ਜਿਸ ਵਿੱਚ ਵਿਦੇਸ਼ੀ ਬੈਂਡ ਦੁਆਰਾ ਮਲਕੀਤ ਸਿੰਘ ਦਾ ਬਹੁਤ ਹੀ ਮਸ਼ਹੂਰ ਗੀਤ ਤੂਤਕ ਤੂਤਕ ਤੂਤੀਆਂ ਗ ਗਾਇਆ ਜਾ ਰਿਹਾ ਹੈ |

ਇਸ ਵੀਡਿਓ ਵਿੱਚ ਆਪਾਂ ਵੇਖ ਸਕਦੇ ਹਾਂ ਕਿ ਕਾਫੀ ਲੋਕ ਇਸ ਗੀਤ ਤੇ ਨੱਚਦੇ ਹੋਏ ਨਜ਼ਰ ਆ ਰਹੇ ਹਨ ਇਨ੍ਹਾਂ ਨੱਚਦੇ ਹੋਏ ਲੋਕਾਂ ਵਿੱਚੋ ਕੁਝ ਅਜਿਹੇ ਵੀ ਹੋਣਗੇ ਜਿਨ੍ਹਾਂ ਨੂੰ ਇਸ ਗੀਤ ਦੇ ਬੋਲ ਵੀ ਸਮਝ ਨਹੀਂ ਆ ਰਹੇ ਹੋਣਗੇ ਪਰ ਫਿਰ ਵੀ ਸਭ ਇਸ ਗੀਤ ਦਾ ਬਹੁਤ ਜਿਆਦਾ ਅਨੰਦ ਮਾਂਨਦੇ ਹੋਏ ਨਜ਼ਰ ਆ ਰਹੇ ਹਨ | ਗਾਇਕ ਮਲਕੀਤ ਸਿੰਘ ਨੇ ਇਸ ਵੀਡਿਓ ਨੂੰ ਸੋਸ਼ਲ ਮੀਡਿਆ ਤੇ ਸਾਂਝੀ ਕਰਦੇ ਇਹ ਵੀ ਲਿਖਿਆ ਕਿ ਬਹੁਤ ਖੁਸ਼ੀ ਮਹਿਸੂਸ ਹੁੰਦੀ ਹੈ ਜਦੋ ਪੰਜਾਬੀ ਗਾਣਿਆਂ ਨੂੰ ਐਨਾ ਪਿਆਰ ਮਿਲਦਾ ਹੈ |

ਮਲਕੀਤ ਸਿੰਘ ਦੁਆਰਾ ਸਾਂਝੀ ਕੀਤੀ ਇਸ ਵੀਡੀਓ ਨੂੰ ਪ੍ਰਸ਼ੰਸਕਾਂ ਵਲੋਂ ਬਹੁਤ ਹੀ ਜਿਆਦਾ ਪਸੰਦ ਕੀਤਾ ਜਾ ਰਿਹਾ ਹੈ | ਮਲਕੀਤ ਸਿੰਘ ਨੇ ਕਾਫੀ ਸਾਰੇ ਮਸ਼ਹੂਰ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਝੋਲੀ ਪਾਏ ਹਨ ਜਿਵੇਂ ਕਿ “ਗੁੜ ਨਾਲੋਂ ਇਸ਼ਕ ਮਿੱਠਾ, ਜਿੰਦ ਮਾਹੀ, ਚੱਲ ਹੁਣ” ਆਦਿ | ਇਨ੍ਹਾਂ ਵਿੱਚੋ ਤੂਤਕ ਤੂਤਕ ਤੂਤੀਆਂ ਸਭ ਤੋਂ ਜਿਆਦਾ ਪਿਆਰ ਦਿੱਤਾ ਗਿਆ ਹੈ |Be the first to comment

Leave a Reply

Your email address will not be published.


*