ਬਹੁਤ ਹੀ ਮਾਨ ਮਹਿਸੂਸ ਹੁੰਦਾ ਹੈ ਵਿਦੇਸ਼ੀਆਂ ਦੇ ਦਿਲਾਂ ਵਿੱਚ ਪੰਜਾਬੀ ਗਾਇਕੀ ਦੇ ਲਈ ਐਨਾ ਪਿਆਰ ਵੇਖ ਕੇ
jazzyB

ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ “ਜੈਜ਼ੀ ਬੀ” ਦਾ ਨਾਮ ਵੀ ਉਨ੍ਹਾਂ ਕਲਾਕਾਰਾਂ ਦੀ ਲਿਸਟ ਵਿੱਚ ਆਉਂਦਾ ਹੈ ਜਿਨ੍ਹਾਂ ਨੇ ਪੰਜਾਬੀ ਗਾਇਕੀ ਨੂੰ ਦੇਸ਼ਾਂ ਵਿਦੇਸ਼ਾਂ ਤੱਕ ਪਹੁੰਚਾਇਆ ਹੈ | ਇਨ੍ਹਾਂ ਦੁਆਰਾ ਗਾਏ ਗੀਤਾਂ ਨੂੰ ਨਾ ਸਿਰਫ ਪੰਜਾਬ ਬਲਕਿ ਵਿਦੇਸ਼ਾਂ ਵਿੱਚੋਂ ਵੀ ਬਹੁਤ ਜਿਆਦਾ ਪਿਆਰ ਮਿਲਦਾ ਹੈ | ਵਿਦੇਸ਼ੀ ਗੋਰਿਆਂ ਵੱਲੋਂ ਵੀ ਇਨ੍ਹਾਂ ਦੀ ਗਾਇਕੀ ਨੂੰ ਬਹੁਤ ਪਸੰਦ ਕੀਤਾ ਜਾਂਦਾ ਹੈ ਜਿਸਦਾ ਸਬੂਤ ਹੈ ਹਾਲ ਹੀ ਵਿੱਚ ਟਵਿਟਰ ਤੇ ਇਨ੍ਹਾਂ ਦੁਆਰਾ ਸਾਂਝੀ ਕੀਤੀ ਗਈ ਇੱਕ ਵੀਡਿਓ |

ਜੀ ਹਾਂ ਦੱਸ ਦਈਏ ਕਿ ਗਾਇਕ ਜੈਜ਼ੀ ਬੀ ਨੇ ਆਪਣੇ ਟਵਿਟਰ ਅਕਾਊਂਟ ਦੇ ਜਰੀਏ ਇੱਕ ਵੀਡਿਓ ਸਾਂਝੀ ਕੀਤੀ ਹੈ | ਜਿਸ ਵਿੱਚ ਤੁਸੀਂ ਵੇਖ ਸੱਕਦੇ ਹੋ ਕਿ ਕਿਸ ਤਰਾਂ ਦੋ ਗੋਰੇ ਬਹੁਤ ਹੀ ਜੋਸ਼ੀਲੇ ਅੰਦਾਜ਼ ਵਿੱਚ ਜੈਜ਼ੀ ਬੀ ਦੇ ਨਾਲ ਸਟੇਜ ਤੇ ਨੱਚਦੇ ਨਜ਼ਰ ਆ ਰਹੇ ਹਨ | ਇਹ ਵੀਡਿਓ ਵਿਦੇਸ਼ ਵਿੱਚ ਕਿਸੇ ਪਾਰਟੀ ਦੀ ਲੱਗ ਰਹੀ ਹੈ | ਅਜਿਹੀਆਂ ਵੀਡਿਓ ਵੇਖਣ ਤੋਂ ਬਾਅਦ ਬਹੁਤ ਹੀ ਮਾਨ ਮਹਿਸੂਸ ਹੁੰਦਾ ਹੈ ਕਿ ਅੱਜ ਸਾਡੀ ਪੰਜਾਬੀ ਗਾਇਕੀ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਵੱਸਦੇ ਲੋਕਾਂ ਵੱਲੋਂ ਕਿਸ ਹੱਦ ਤੱਕ ਪਿਆਰ ਦਿੱਤਾ ਜਾਂਦਾ ਹੈ |

jazzy b

ਜੈਜ਼ੀ ਬੀ ਨੇ ਜ਼ਿਆਦਾਤਰ ਪਾਰਟੀ ਗੀਤ ਹੀ ਗਾਏ ਹਨ ਅਤੇ ਉਨ੍ਹਾਂ ਗੀਤਾਂ ਦੇ ਸੁਰ ਤਾਲ ਅਜਿਹੇ ਹੁੰਦੇ ਹਨ ਕਿ ਹਰ ਕੋਈ ਨੱਚਣ ਲਈ ਮਜਬੂਰ ਹੋ ਜਾਂਦਾ ਹੈ | ਜੈਜ਼ੀ ਬੀ ਦੁਆਰਾ ਟਵਿਟਰ ਤੇ ਸਾਂਝੀ ਕੀਤੀ ਗਈ ਇਸ ਵੀਡਿਓ ਨੂੰ ਲੋਕਾਂ ਦੁਆਰਾ ਬਹੁਤ ਹੀ ਪਸੰਦ ਕੀਤਾ ਜਾ ਰਿਹਾ ਹੈ |