ਗਗਨ ਕੋਕਰੀ ਦਾ ਨਵਾਂ ਗੀਤ ਸ਼ਤਰੰਜ ਹੋਇਆ ਰਿਲੀਜ਼ , ਯੂਟਿਊਬ ਤੇ ਕਰ ਰਿਹਾ ਟਰੈਂਡ
ਦੱਸ ਦਈਏ ਕਿ ਪੰਜਾਬੀ ਗਾਇਕ ” ਗਗਨ ਕੋਕਰੀ ” ਦਾ ਨਵਾਂ ਗੀਤ ‘ਸ਼ਤਰੰਜ’ ਰਿਲੀਜ਼ ਹੋ ਚੁੱਕਿਆ ਹੈ | ਗਗਨ ਕੋਕਰੀ ਦੇ ਇਸ ਗੀਤ ਨੂੰ ਸਰੋਤਿਆਂ ਵੱਲੋਂ ਕਾਫੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ | ਇਸ ਗੀਤ ਦੇ ਬੋਲ ” ਗੁੱਪੀ ਢਿੱਲੋਂ ” ਦੁਆਰਾ ਲਿਖੇ ਗਏ ਹਨ ਅਤੇ ਇਸ ਗੀਤ ਨੂੰ ਮਿਊਜ਼ਿਕ ” ਗੋਲਡ ਈ ਗਿੱਲ ” ਨੇ ਦਿੱਤਾ ਹੈ | ਇਸ ਗੀਤ ਵਿੱਚ ਗਾਇਕ ਗਗਨ ਕੋਕਰੀ ਨੇ ਸ਼ਤਰੰਜ ਖੇਡ ਦਾ ਜ਼ਿਕਰ ਕਰਦਿਆਂ ਹੋਇਆਂ ਇਹ ਵਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਸਾਹਮਣੇ ਵਾਲਾ ਜਿਸ ਤਰ੍ਹਾਂ ਦਾ ਵਰਤਾਉ ਕਰਦਾ ਹੈ ਉਹ ਵੀ ਸਾਹਮਣੇ ਵਾਲੇ ਨਾਲ ਉਸ ਤਰ੍ਹਾਂ ਦਾ ਹੀ ਵਰਤਾਉ ਕਰਦੇ ਹਨ |

ਸ਼ਤਰੰਜ ਇੱਕ ਅਜਿਹੀ ਖੇਡ ਹੈ ਜਿਸ ਨੂੰ ਦਿਮਾਗ ਨਾਲ ਖੇਡ ਕੇ ਸ਼ਹਿ ਅਤੇ ਮਾਤ ਦਿੱਤੀ ਜਾਂਦੀ ਹੈ | ਇਸ ਗੀਤ ਦਾ ਐਕਸਕਲਿਊਸਿਵ ਵੀਡਿਓ ਨੂੰ ਤੁਸੀਂ ਪੀਟੀਸੀ ਪੰਜਾਬੀ ‘ਤੇ ਵੇਖ ਸਕਦੇ ਹੋ | ਗਗਨ ਕੋਕਰੀ ਨੇ ਇਸ ਤੋਂ ਪਹਿਲਾਂ ਵੀ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਨੇ ਅਤੇ ਹੁਣ ਉਹ ਮੁੜ ਤੋਂ ਆਪਣੇ ਇਸ ਨਵੇਂ ਗੀਤ ਨਾਲ ਸਰੋਤਿਆਂ ਦੇ ਰੁਬਰੂ ਹੋਏ ਨੇ | ਇਸ ਗੀਤ ਨੂੰ ਯੂਟਿਊਬ ‘ਤੇ ਹੁਣ ਤੱਕ 6 ਲੱਖ ਤੋਂ ਜਿਆਦਾ ਵਾਰ ਵੇਖਿਆ ਜਾ ਚੁੱਕਾ ਹੈ ਅਤੇ ਨਾਲ ਹੀ ਯੂਟਿਊਬ ਤੇ ਇਹ ਗੀਤ ਟਰੈਂਡ ਵੀ ਕਰ ਰਿਹਾ ਹੈ | ਸੋ ਤੁਸੀਂ ਪੰਜਾਬੀ ਗੀਤਾਂ ਅਤੇ ਮਨੋਰੰਜਨ ਦੀਆਂ ਦੁਨੀਆ ਨਾਲ ਸਬੰਧਤ ਤਾਜ਼ਾ ਖਬਰਾਂ ਅਤੇ ਅਪਡੇਟਸ ਜਾਨਣਾ ਚਾਹੁੰਦੇ ਹੋ ਤਾਂ ਵੇਖਦੇ ਰਹੋ ਪੀਟੀਸੀ ਪੰਜਾਬੀ | ਜਿੱਥੇ ਮਨੋਰੰਜਨ ਦੀ ਦੁਨੀਆ ਨਾਲ ਜੁੜੀ ਹਰ ਖਬਰ ਤੁਹਾਨੂੰ ਮਿਲੇਗੀ |