ਟਾਈਮ ਆਉਂਦਾ ਨੀ ਲਿਆਉਣਾ ਪੈਂਦਾ , ਰੱਬ ਵੀ ਐਦਾ ਮੱਨਦਾ ਨੀ , ਮਿਹਨਤ ਕਰ ਕਰ ਮਨਾਉਣਾ ਪੈਂਦਾ, ” ਗਗਨ ਕੋਕਰੀ “

Written by Anmol Preet

Published on : September 7, 2018 8:27
ਜਿਥੇ ਕਿ ਪੰਜਾਬ ਦੇ ਕਲਾਕਾਰਾਂ punjabi singer ਨੇਂ ਪੰਜਾਬੀ ਗਾਇਕੀ ਵਿੱਚ ਧੁੱਮਾਂ ਪਾਈਆਂ ਹੋਈਆਂ ਹਨ ਉਥੇ ਹੀ ਉਹਨਾਂ ਨੇਂ ਆਪਣੀ ਅਦਾਕਾਰੀ ਨਾਲ ਪੰਜਾਬੀ ਫ਼ਿਲਮ ਇੰਡਸਟਰੀ ਵਿੱਚ ਵੀ ਕਾਫੀ ਮੱਲਾਂ ਮਾਰੀਆਂ ਹੋਇਆਂ ਹਨ ਤੇ ਅੱਜ ਅਸੀਂ ਇੱਕ ਅਜਿਹੇ ਹੀ ਫ਼ਨਕਾਰ ਦੀ ਗੱਲ ਕਰਨ ਜਾ ਰਹੇ ਹਾਂ ਜਿਸਦੀ ਗਾਇਕੀ ਨੂੰ ਤਾਂ ਲੋਕ ਪਿਆਰ ਕਰਦੇ ਹੀ ਹਨ ਨਾਲ ਹੀ ਓਹਨਾ ਦੀ ਅਦਾਕਾਰੀ ਨੂੰ ਵੀ ਲੋਕ ਬਹੁਤ ਪਸੰਦ ਕੀਤਾ ਜਾਂਦਾਂ ਹੈ ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਪੰਜਾਬੀ ਗਾਇਕ ” ਗਗਨ ਕੋਕਰੀ ” ਦੀ ਜਿਹਨਾਂ ਨੇਂ ਕਿ ਹਾਲ ਹੀ ਵਿੱਚ ਆਪਣੇ ਇੰਸਟਾਗ੍ਰਾਮ ਦੇ ਜਰੀਏ ਆਪਣੀ ਆਉਣ ਵਾਲੀ ਪੰਜਾਬੀ ਫ਼ਿਲਮ ” ਯਾਰਾ ਵੇ ” ਦਾ ਪੋਸਟਰ ਸਾਂਝਾ ਕੀਤਾ ਹੈ | ਤੁਹਾਨੂੰ ਦੱਸ ਦਈਏ ਕਿ ਫਿਲਮ ਵਿੱਚ ” ਗਗਨ ਕੋਕਰੀ ” gagan kokri ਦੇ ਨਾਲ ” ਮੋਨਿਕਾ ਗਿੱਲ, ਯੋਗਰਾਜ ਸਿੰਘ, ਬੀ. ਐੱਨ. ਸ਼ਰਮਾ, ਸਰਦਾਰ ਸੋਹੀ, ਨਿਰਮਲ ਰਿਸ਼ੀ, ਹੋਬੀ ਧਾਲੀਵਾਲ, ਧੀਰਜ ਕੁਮਾਰ ਤੇ ਰਘਵੀਰ ਬੋਲੀ ” ਆਪਣੀ ਮੁੱਖ ਭੂਮਿਕਾ ਨਿਭਾਉਂਦੇ ਹੋਏ ਨਜ਼ਰ ਆਉਣਗੇ |

ਇਸ ਫ਼ਿਲਮ ਨੂੰ ” ਰਾਕੇਸ਼ ਮਹਿਤਾ ” ਵਲੋਂ ਡਾਇਰੈਕਟ ਕੀਤਾ ਜਾ ਰਿਹਾ ਹੈ | ਇਸ ਫ਼ਿਲਮ ਦੀ ਕਹਾਣੀ ” ਰੁਪਿੰਦਰ ਇੰਦਰਜੀ ” ਦੁਆਰਾ ਲਿੱਖੀ ਗਈ ਹੈ | ਜਿਥੇ ਕਿ ਫਿਲਮ ਨੂੰ ਮਿਊਜ਼ਿਕ ” ਗੁਰਮੀਤ ਸਿੰਘ ” ਦੁਆਰਾ ਦਿੱਤਾ ਗਿਆ ਹੈ ਓਥੇ ਹੀ ਇਸ ਨੂੰ ਪ੍ਰੋਡਿਊਸ ” ਬਾਲੀ ਸਿੰਘ ਕੱਕੜ ” ਨੇ ਕੀਤਾ ਹੈ, ਅਤੇ ” ਫਰੈਸ਼ਲੀ ਗਰਾਊਂਡ ਐਂਟਰਟੇਨਮੈਂਟ ” ਇਸ ਦੇ ਕੋ-ਪ੍ਰੋਡਿਊਸਰ ਹਨ | ” ਗਗਨ ਕੋਕਰੀ ” ਦੀ ਇਹ ਫ਼ਿਲਮ 22 ਫਰਵਰੀ 2019 ਨੂੰ ਰਿਲੀਜ਼ ਹੋਵੇਗੀ |Be the first to comment

Leave a Reply

Your email address will not be published.


*