ਕੈਨੇਡਾ : ਝੀਲ ‘ਚ ਡੁੱਬਣ ਕਾਰਨ ਗਗਨਦੀਪ ਸਿੰਘ ਦੀ ਹੋਈ ਮੌਤ
ਕੈਨੇਡਾ ਦੀ ਝੀਲ ‘ਚ ਡੁੱਬਣ ਕਾਰਨ ਇੱਕ ਹੋਰ ਪੰਜਾਬੀ ਨੌਜਵਾਨ ਦੀ ਹੋਈ ਮੌਤ ਦੀ ਖ਼ਬਰ ਕਾਰਨ ਭਾਈਚਾਰੇ ‘ਚ ਸੋਗ ਦੀ ਲਹਿਰ ਹੈ।

ਗਗਨਦੀਪ ਸਿੰਘ ਦੀ ਕੈਨੇਡਾ ਦੇ ਸੂਬੇ ਅਲਬਰਟਾ ਦੇ Lake Louise ਲਾਗੇ ਪੈਰ ਫਿਸਲਣ ਨਾਲ ਪਾਣੀ ਵਿੱਚ ਡੁੱਬਣ ਕਾਰਨ ਮੌਤ ਹੋ ਗਈ।

ਗਗਨਦੀਪ 2016 ਵਿੱਚ ਬਤੌਰ ਅੰਤਰਰਾਸ਼ਟਰੀ ਵਿਦਿਆਰਥੀ ਕੈਲਗਰੀ ਕੈਨੇਡਾ ਆਇਆ ਸੀ।

ਦੱਸ ਦੇਈਏ ਕਿ ਝੀਲਾਂ ‘ਚ ਡੁੱਬਣ ਕਾਰਨ ਹੋਣ ਵਾਲੀਆਂ ਮੌਤਾਂ ‘ਚ ਵਾਧਾ ਹੋਣ ਕਾਰਨ ਲਗਾਤਾਰ ਪ੍ਰਸ਼ਾਸਨ ਵੱਲੋਂ ਨੌਜਵਾਨਾਂ ਨੂੰ ਅਹਿਤਿਆਤ ਵਰਤਣ ਦੀ ਅਪੀਲ ਕੀਤੀ ਜਾਂਦੀ ਰਹੀ ਹੈ, ਜੋ ਕਿ ਇਸ ਵਕਤ ਬੇਅਸਰ ਹੁੰਦੀ ਜਾਪ ਰਹੀ ਹੈ।