” ਗਜਿੰਦਰ ਵਰਮਾ ” ਦਾ ਨਵਾਂ ਪੰਜਾਬੀ ਗੀਤ ” ਰਾਤੀ ਸਾਂਨੂੰ ” ਹੋਇਆ ਰਿਲੀਜ , ਵੇਖੋ ਵੀਡੀਓ

ਇੰਤਜ਼ਾਰ ਦੀਆਂ ਘੜੀਆਂ ਖਤਮ ਜੀ ਤੁਹਾਨੂੰ ਦੱਸ ਦਈਏ ਕਿ ਬਾਲੀਵੁੱਡ ਗਾਇਕ  ” ਗਜਿੰਦਰ ਵਰਮਾ ” ਦਾ ਨਵਾਂ ਗੀਤ ” ਰਾਤੀ ਸਾਂਨੂੰ ” ਰਿਲੀਜ ਹੋ ਚੁੱਕਾ ਹੈ | ” ਗਜਿੰਦਰ ਵਰਮਾ ” ਦੁਆਰਾ ਗਾਇਆ ਗਿਆ ਇਹ ਗੀਤ punjabi song ਪੰਜਾਬੀ ਗੀਤ ਹੈ | ਇਸ ਗੀਤ ਦੀ ਵੀਡੀਓ ਕਾਫੀ ਖੂਬਸੂਰਤ ਹੈ ਅਤੇ ਇਸ ਵਿੱਚ ਸਾਨੂੰ ” ਗਜਿੰਦਰ ਵਰਮਾ ” ਦੇ ਨਾਲ ਖੂਬਸੂਰਤ ” ਜ਼ੋਆ ਅਫਰੋਜ਼ ” ਦੀ ਅਦਾਕਾਰੀ ਵੇਖਣ ਨੂੰ ਮਿਲ ਰਹੀ ਹੈ | ਇਹਨਾਂ ਦੇ ਬਾਕੀ ਗੀਤਾਂ ਵਾਗੂੰ ਲੋਕਾਂ ਦੁਆਰਾ ਇਸ ਗੀਤ ਨੂੰ ਵੀ ਕਾਫੀ ਪਸੰਦ ਕੀਤਾ ਜਾ ਰਿਹਾ ਹੈ | ਇਸ ਗੀਤ ਦੇ ਬੋਲ ਕੁਝ ਇਸ ਤਰਾਂ ਹਨ -:
ਉਹ ਸੱਜਣਾ ਤੂੰ ਕਿ ਜਾਣੇ ਪੀੜ ਪਰਾਈ, ਰਾਤੀ ਸਾਨੂੰ ਨੀਂਦ ਨਾ ਆਈ ,
ਉਹ ਬੱਲਿਆ ਗੁੱਸਾ ਹੈ ਤੇਰਾ ਬੜੇ ਕਹਿਰ ਦਾ, ਭਾਵੇਂ ਹੋਵੇਗਾ ਤੂੰ ਸਾਬ ਵੱਡੇ ਸ਼ਹਿਰ ਦਾ,
ਹੋ ਮੇਰੇ ਆਲ੍ਹਣੇ ਚ ਆਕੇ ਕਿਉਂ ਨੀ ਠਹਿਰਦਾ, ਅਸਾਂ ਦਿਲ ਵਾਲੀ ਜੋਤ ਜਗਾਈ ,

ਜਿਥੇ ਕਿ ਗਾਇਕ ” ਗਜਿੰਦਰ ਵਰਮਾ ” ਨੇਂ ਇਸ ਗੀਤ ਨੂੰ ਗਾਇਆ ਹੈ ਓਥੇ ਹੀ ਇਸ ਗੀਤ ਨੂੰ ਮਿਊਜ਼ਿਕ ਵੀ ਓਹਨਾ ਆਪ ਹੀ ਦਿੱਤਾ ਹੈ ਅਤੇ ਇਸ ਗੀਤ ਦੇ ਬੋਲ ” ਡਾ: ਸੁਰਿੰਦਰ ਵਰਮਾ ” ਨੇਂ ਲਿਖੇ ਹਨ | ਇਸ ਗੀਤ ਦੇ ਬੋਲ ਬਹੁਤ ਹੀ ਖੂਬਸੂਰਤ ਅਤੇ ਰੋਮਾਂਟਿਕ ਹਨ | ਹਾਲ ਹੀ ਵਿੱਚ ਇਹਨਾਂ ਦਾ ਇੱਕ ਗੀਤ ਆਇਆ ਸੀ ਜਿਸਦਾ ਨਾਮ ” ਤੇਰਾ ਘਾਟਾ ” ਸੀ ਜਿਸਨੂੰ ਕਿ ਬਹੁਤ ਹੀ ਭਰਵਾਂ ਹੁੰਗਾਰਾ ਮਿਲਿਆ ਸੀ ਅਤੇ ਯੂਟਿਊਬ ਤੇ ਇਸ ਗੀਤ ਨੂੰ ਹੁਣ ਤੱਕ 130 ਮਿਲੀਅਨ ਤੋਂ ਵੀ ਜਿਆਦਾ ਵਾਰ ਵੇਖਿਆ ਜਾ ਚੁੱਕਾ ਹੈ | ਇਸਤੋਂ ਇਲਾਵਾ ” ਗਜਿੰਦਰ ਵਰਮਾ ” ਨੇਂ ਬਾਲੀਵੁੱਡ ਫ਼ਿਲਮਾਂ ਵਿੱਚ ਵੀ ਗੀਤ ਗਾਏ ਹਨ |

Be the first to comment

Leave a Reply

Your email address will not be published.


*