ਸੱਜਣਾ ਤੂੰ ਕੀ ਜਾਣੇ ਪੀੜ ਪਰਾਈ , ਰਾਤੀ ਸਾਨੂੰ ਨੀਂਦ ਨਾ ਆਈ , ” ਗਜਿੰਦਰ ਵਰਮਾ “
Gajendra Verma

ਬਾਲੀਵੁੱਡ ਗਾਇਕ ” ਗਜਿੰਦਰ ਵਰਮਾ ” bollywood singer ਨੇਂ ਆਪਣੀ ਗਾਇਕੀ ਦੀਆ ਧੁੱਮਾਂ ਹਰ ਪਾਸੇ ਪਾਈਆਂ ਹੋਈਆਂ ਹਨ | ਇਹਨਾਂ ਦੀ ਗਾਇਕੀ ਨੂੰ ਨਾ ਕਿ ਸਿਰਫ ਦੇਸ਼ ਬਲਕਿ ਵਿਦੇਸ਼ਾ ਵਿੱਚ ਵੀ ਬਹੁਤ ਪਸੰਦ ਕੀਤਾ ਜਾਂਦਾ ਹੈ | ਹਾਲ ਹੀ ਵਿੱਚ ਇਹਨਾਂ ਦਾ ਇੱਕ ਗੀਤ ” ਤੇਰਾ ਘਾਟਾ ” ਆਇਆ ਸੀ ਜਿਸਨੂੰ ਕਿ ਬਹੁਤ ਹੀ ਭਰਵਾਂ ਹੁੰਗਾਰਾ ਮਿਲਿਆ ਸੀ ਅਤੇ ਯੂਟਿਊਬ ਤੇ ਇਸ ਗੀਤ ਨੂੰ ਹੁਣ ਤੱਕ 130 ਮਿਲੀਅਨ ਤੋਂ ਵੀ ਜਿਆਦਾ ਵਾਰ ਵੇਖਿਆ ਜਾ ਚੁੱਕਾ ਹੈ |ਤੁਹਾਨੂੰ ਦੱਸ ਦਈਏ ਕਿ ” ਗਜਿੰਦਰ ਵਰਮਾ ” ਦੇ ਇੱਕ ਹੋਰ ਨਵੇਂ ਗੀਤ ” ਰਾਤੀ ਸਾਨੂੰ ” ਦਾ ਟੀਜ਼ਰ ਰਿਲੀਜ ਹੋ ਚੁੱਕਾ ਹੈ | ਜਿਥੇ ਕਿ ਗਾਇਕ ” ਗਜਿੰਦਰ ਵਰਮਾ ” ਨੇਂ ਇਸ ਗੀਤ ਨੂੰ ਗਾਇਆ ਹੈ ਓਥੇ ਹੀ ਇਸ ਗੀਤ ਨੂੰ ਮਿਊਜ਼ਿਕ ਵੀ ਓਹਨਾ ਆਪ ਹੀ ਦਿੱਤਾ ਹੈ ਅਤੇ ਇਸ ਗੀਤ ਦੇ ਬੋਲ ” ਡਾ: ਸੁਰਿੰਦਰ ਵਰਮਾ ” ਨੇਂ ਲਿਖੇ ਹਨ | ਇਸ ਗੀਤ ਦੇ ਬੋਲ ਬਹੁਤ ਹੀ ਖੂਬਸੂਰਤ ਅਤੇ ਰੋਮਾਂਟਿਕ ਹਨ | ਇਸ ਗੀਤ ਦੀ ਵੀਡੀਓ ਕਾਫੀ ਖੂਬਸੂਰਤ ਹੈ ਅਤੇ ਇਸ ਵਿੱਚ ਸਾਨੂੰ ” ਗਜਿੰਦਰ ਵਰਮਾ ” ਦੇ ਨਾਲ ਖੂਬਸੂਰਤ ” ਜ਼ੋਆ ਅਫਰੋਜ਼ ” ਦੀ ਅਦਾਕਾਰੀ ਵੇਖਣ ਨੂੰ ਮਿਲ ਰਹੀ ਹੈ |

ਗਾਇਕ ” ਗਜਿੰਦਰ ਵਰਮਾ ” ਨੇਂ ਬੌਲੀਵੁੱਡ ਫ਼ਿਲਮਾਂ ਵਿੱਚ ਵੀ ਕਾਫੀ ਗੀਤ ਗਏ ਹਨ ਅਤੇ ਇਹਨਾਂ ਨੇਂ ਇੱਕ ਗੀਤ ” ਐਮਪਟੀਨੈੱਸ ” ਗਾਇਆ ਸੀ ਜਿਸਨੂੰ ਕਿ ਲੋਕਾਂ ਨੇਂ ਹੱਦ ਤੋਂ ਜਿਆਦਾ ਪਸੰਦ ਕੀਤਾ ਅਤੇ ਅੱਜ ਵੀ ਜੇਕਰ ਆਪਾਂ ਵੇਖੀਏ ਤਾਂ ਇਸ ਗੀਤ ਦੇ ਲੋਕ ਅੱਜ ਵੀ ਬਹੁਤ ਦੀਵਾਨੇ ਹਨ |