ਐਮੀ ਵਿਰਕ ਦੀ ਫ਼ਿਲਮ ” ਕਿਸਮਤ ” ਦਾ ਨਵਾਂ ਗੀਤ ” ਤੇਰੀਆਂ ਗੱਲਾਂ ” ਹੋਇਆ ਰਿਲੀਜ
ਐਮੀ ਵਿਰਕ “punjabi singer ਦੀ ਜਲਦ ਆ ਰਹੀ ਪੰਜਾਬੀ ਫ਼ਿਲਮ punjabi movies ” ਕਿਸਮਤ ” ਦੇ ਗੀਤ ” ਕੌਣ ਹੋਏਗਾ ” ਪਸੰਦ ਜੱਟ ਦੀ ” ਅਤੇ ਆਵਾਜ਼ ਤੋਂ ਬਾਅਦ ਹੁਣ ਇਸਦਾ ਇੱਕ ਹੋਰ ਨਵਾਂ ਗੀਤ ਰਿਲੀਜ ਹੋ ਚੁੱਕਾ ਹੈ ਜਿਸਦਾ ਨਾਮ ਹੈ ” ਗੱਲਾਂ ਤੇਰੀਆਂ ” ਜਿਸਨੂੰ ਕਿ ਫੈਨਸ ਦੁਆਰਾ ਬਹੁਤ ਹੀ ਪਸੰਦ ਕੀਤਾ ਜਾ ਰਿਹਾ ਹੈ | ਦੱਸ ਦਈਏ ਕਿ ਇਹ ਪਾਰਟੀ ਗੀਤ ਹੈ | ਇਸ ਗੀਤ ਨੂੰ ਗਾਇਕ ” ਐਮੀ ਵਿਰਕ ਅਤੇ ਨੀਤੂ ਭੱਲਾ ” ਨੇਂ ਆਪਣੀ ਅਵਾਜ ਨਾਲ ਸ਼ਿੰਗਾਰਿਆ ਹੈ | ਜਿੱਥੇ ਕਿ ਇਸ ਗੀਤ ਦੇ ਬੋਲ ” ਜਾਨੀ ” ਦੁਆਰਾ ਲਿਖੇ ਗਏ ਹਨ ਓਥੇ ਹੀ ਇਸ ਗੀਤ ਨੂੰ ਮਿਊਜ਼ਿਕ ਮਸ਼ਹੂਰ ਮਿਊਜ਼ਿਕ ਡਾਇਰੈਕਟਰ ” ਮਿਊਜੀਕਲ ਡੋਕਟਰਜ ” ਦੁਆਰਾ ਦਿੱਤਾ ਗਿਆ ਹੈ | ਫ਼ਿਲਮ ਦੇ ਰਿਲੀਜ ਹੋਣ ਤੋਂ ਪਹਿਲਾ ਹੀ ਇਸ ਫ਼ਿਲਮ ਦੇ ਟ੍ਰੇਲਰ ਅਤੇ ਗੀਤਾਂ ਨੇਂ ਲੋਕਾਂ ਦੇ ਦਿਲਾਂ ਨੂੰ ਮੋਹ ਲਿਆ ਹੈ | ਹਾਲ ਹੀ ਵਿੱਚ ਇਸ ਫ਼ਿਲਮ ਦਾ ਇੱਕ ਗੀਤ ਰਿਲੀਜ ਹੋਇਆ ਸੀ ਜਿਸਦਾ ਨਾਮ ਸੀ ” ਆਵਾਜ਼ ” |

ਇਹ ਬਹੁਤ ਹੀ ਰੋਮਾੰਟਿਕ ਗੀਤ ਹੈ | ਜਿਸਨੂੰ ਕਿ ਮਸ਼ਹੂਰ ਗਾਇਕ ” ਕਮਲ ਖਾਨ ” ਦੁਆਰਾ ਗਇਆ ਗਿਆ ਹੈ | ਇਸ ਗੀਤ ਨੂੰ ਫੈਨਸ ਵੱਲੋਂ ਬਹੁਤ ਹੀ ਪਸੰਦ ਕੀਤਾ ਗਿਆ | ਇਸ ਗੀਤ ਦੇ ਬੋਲ ” ਜਾਨੀ ” ਦੁਆਰਾ ਲਿਖੇ ਗਏ ਹਨ ਅਤੇ ਇਸ ਗੀਤ ਨੂੰ ਮਿਊਜ਼ਿਕ ” ਬੀ ਪ੍ਰਾਕ ” ਦੁਆਰਾ ਦਿੱਤਾ ਗਿਆ ਹੈ | ਜੇਕਰ ਆਪਾਂ ਇਸ ਫ਼ਿਲਮ ਦੀ ਗੱਲ ਕਰੀਏ ਤਾ ਤੁਹਾਨੂੰ ਦੱਸ ਦਈਏ ਕਿ ਇਹ ਫ਼ਿਲਮ 21 ਸਤੰਬਰ ਨੂੰ ਰਿਲੀਜ ਹੋਣ ਜਾ ਰਹੀ ਹੈ | ਇਸ ਫਿਲਮ ‘ਚ ਐਮੀ ਵਿਰਕ ਅਤੇ ਸਰਗੁਨ ਮਹਿਤਾ ਰੋਮਾਂਸ ਕਰਦੇ ਨਜ਼ਰ ਆਉਣਗੇ |