ਗਾਇਕ ਪਰਮੀਸ਼ ਵਰਮਾ ਤੇ ਹਮਲਾ ਕਰਨ ਵਾਲੇ ਗੈਂਗਸਟਰ ਦਿਲਪ੍ਰੀਤ ਬਾਬਾ ਨੂੰ ਮਾਰੀਆਂ ਗੋਲੀਆਂ
dilpreet

ਪਿਛਲੇ ਦਿਨੀ ਪੰਜਾਬ ਦੇ ਮਸ਼ਹੂਰ ਗਾਇਕ ਪਰਮੀਸ਼ ਵਰਮਾ ਤੇ ਗੋਲੀ ਚਲਾਉਣ ਵਾਲੇ ਦਿਲਪ੍ਰੀਤ ਬਾਬਾ ਨੂੰ ਅੱਜ ਪੁਲਿਸ ਨੇ ਗਿਰਫ਼ਤਾਰ ਕਰ ਲਿਆ ਹੈ | ਦੱਸਿਆ ਜਾ ਰਿਹਾ ਹੈ ਕੇ ਦਿਲਪ੍ਰੀਤ ਬਾਬਾ ਨੂੰ 3 ਗੋਲੀਆਂ ਵੀ ਲੱਗੀਆਂ ਹਨ ਤੇ ਜਿਸ ਤੋਂ ਬਾਅਦ ਓਹਨਾ ਨੂੰ ਚੰਡੀਗੜ੍ਹ ਪੀ ਜੀ ਆਈ ਵਿੱਚ ਭਰਤੀ ਕੀਤਾ ਗਿਆ | ਚੰਡੀਗੜ੍ਹ ਕ੍ਰਾਈਮ ਬ੍ਰਾਂਚ ਪੁਲਿਸ ਨੇ ਗੈਂਗਸਟਰ ਦਿਲਪ੍ਰੀਤ ਬਾਬਾ ਨੂੰ ਸੈਕਟਰ 43 ਬੱਸ ਸਟੈਂਡ ਦੇ ਨੇੜੇ ਗਿਰਫ਼ਤਾਰ ਕੀਤਾ ਹੈ |

dilpreet

ਕ੍ਰਾਈਮ ਬ੍ਰਾਂਚ ਦੇ ਇੰਚਾਰਜ ਇੰਸਪੈਕਟਰ ਅਮਨਜੋਤ ਸਿੰਘ ਨੇ ਦੱਸਿਆ ਕਿ ਜਦੋ ਉਹਨਾਂ ਆਪਣੀ ਟੀਮ ਨਾਲ ਮਿਲ ਕੇ ਦਿਲਪ੍ਰੀਤ ਨੂੰ ਗਿਰਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਗੈਂਗਸਟਰ ਦਿਲਪ੍ਰੀਤ ਨੇਂ ਭੱਜਣ ਦੀ ਕੋਸ਼ਿਸ ਕੀਤੀ ਅਤੇ ਇਸ ਤੋਂ ਬਾਅਦ ਇੰਸਪੈਕਟਰ ਅਮਨਜੋਤ ਨੇਂ ਦਿਲਪ੍ਰੀਤ ਦਾ ਪਿੱਛਾ ਕਰਦੇ ਹੋਏ ਉਸਦੀ ਦੀ ਗੱਡੀ ਨੂੰ ਪਿੱਛੋਂ ਟੱਕਰ ਮਾਰੀ | ਇਸ ਦੌਰਾਨ ਦੋਨਾਂ ਤਰਫੋਂ ਗੋਲੀ ਚਲਾਈ ਗਈ ਅਤੇ ਜਿਸ ਵਿੱਚ ਗੈਂਗਸਟਰ ਦਿਲਪ੍ਰੀਤ ਨੂੰ 3 ਗੋਲੀਆਂ ਲੱਗੀਆਂ | ਇਕ ਗੋਲੀ ਦਿਲਪ੍ਰੀਤ ਦੇ ਪੱਟ ਵਿੱਚ ਲੱਗੀ ਅਤੇ ਉਹ ਲਹੂ ਲੁਹਾਨ ਹੋ ਗਿਆ | ਮੌਕੇ ਤੇ ਪਹੁੰਚੀ ਥਾਣਾ ਪੁਲਿਸ , ਪੀਸੀਆਰ ਅਤੇ  ਕਿਊਆਰਟੀ ਟੀਮਾਂ ਨੇਂ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ |

ਪੰਜਾਬ ਵਿੱਚ ਚੱਲ ਇਸ ਗੈਂਗਸਟਰਵਾਦ ਨੇਂ ਵੀ ਬਹੁਤ ਬੁਰਾ ਹਾਲ ਕੀਤਾ ਹੈ ਇਸਦਾ ਕਾਰਨ ਕੁੱਝ ਤਾਂ ਬੇਰੁਜਗਾਰੀ ਹੈ ਅਤੇ ਕੁੱਝ ਅੱਜ ਕੱਲ ਚੱਲ ਰਹੇ ਭੜਕਾਊ ਗੀਤ ਹਨ ਜਿਸ ਨਾਲ ਕਿ ਸਾਡੇ ਪੰਜਾਬ ਸਾਰਾ ਮਾਹੌਲ ਖਰਾਬ ਹੋ ਰਿਹਾ ਹੈ |