
ਪੰਜਾਬੀ ਗਾਇਕੀ ਵਿੱਚ ਉੱਚਾ ਨਾਮ ਕਮਾਉਣ ਵਾਲੇ ਗਾਇਕ ਗੈਰੀ ਸੰਧੂ garry sandhu ਦੀ ਹਾਲ ਹੀ ਵਿੱਚ ਇੰਸਟਾਗ੍ਰਾਮ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਇਹ ਵੀਡੀਓ ਹੈਰਾਨ ਕਰਨ ਵਾਲੀ ਵੀ ਹੈ ਤੇ ਹਸਾਉਣ ਵਾਲੀ ਹੈ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਇਸ ਵੀਡੀਓ ਵਿੱਚ ਗੈਰੀ ਸੰਧੂ ਗੀਤ punjabi song ਨਹੀਂ ਬਲਕਿ ਬੜੇ ਹੀ ਮਜ਼ਾਕੀਆ ਤਰੀਕੇ ਨਾਲ ” ਸ਼ਕਤੀਮਾਨ ਸ਼ਕਤੀਮਾਨ ਅਤੇ ਵਾਸ਼ਿੰਗ ਪਾਊਡਰ ਨਿਰਮਾਂ ” ਗਾਉਂਦੇ ਹੋਏ ਨਜ਼ਰ ਆਏ | ਇਸ ਵੀਡੀਓ ਨੂੰ ਵੇਖ ਕੇ ਇਹ ਲੱਗਦਾ ਹੈ ਕਿ ਗੈਰੀ ਸੰਧੂ ਕਿਸੇ ਲਾਈਵ ਸ਼ੋ ਵਿੱਚ ਸਨ |
ਵੈਸੇ ਵੇਖਿਆ ਜਾਵੇ ਤਾਂ ਗੈਰੀ ਸੰਧੂ ਆਪਣੇ ਫੈਨਸ ਲਈ ਹਮੇਸ਼ਾ ਸੋਸ਼ਲ ਮੀਡਿਆ ਦੇ ਜਰੀਏ ਕੁੱਝ ਨਾ ਕੁੱਝ ਪੋਸਟ ਕਰਦੇ ਰਹਿੰਦੇ ਹਨ | ਗੈਰੀ ਹਮੇਸ਼ਾ ਆਪਣੇ ਪ੍ਰਸ਼ੰਸਕਾਂ ਨੂੰ ਆਪਣੀ ਨਵੀਂ ਦਿੱਖ ਤੇ ਸੋਚ ਨਾਲ ਹੈਰਾਨ ਕਰਦੇ ਹਨ | ਗੈਰੀ ਸੰਧੂ ਆਪਣੀ ਗਾਇਕੀ ਦੇ ਨਾਲ ਨਾਲ ਮਸਤੀ ਕਰਨ ਵਿੱਚ ਵੀ ਬਹੁਤ ਸ਼ੋਂਕ ਰੱਖਦੇ ਹਨ ਅਤੇ ਹਮੇਸ਼ਾ ਖੁਸ਼ ਰਹਿੰਦੇ ਹਨ ਅਤੇ ਇਹ ਵੀਡੀਓ ਜੋ ਕਿ ਵਾਇਰਲ ਹੋ ਰਹੀ ਹੈ ਇਹ ਵੀ ਓਸੇ ਗੱਲ ਦਾ ਸਬੂਤ ਹੈ |
ਜੇਕਰ ਆਪਾਂ ਇਹਨਾਂ ਦੀ ਗਾਇਕੀ ਦੀ ਗੱਲ ਕਰੀਏ ਤਾਂ ਅੱਜ ਤੱਕ ਇਹਨਾਂ ਵੱਲੋਂ ਜਿੰਨੇ ਵੀ ਗੀਤ ਗਾਏ ਗਏ ਹਨ ਸਭ ਨੂੰ ਬਹੁਤ ਹੀ ਭਰਵਾਂ ਹੁੰਗਾਰਾ ਮਿਲਿਆ ਹੈ | ਹਾਲ ਹੀ ਵਿੱਚ ਗੈਰੀ ਸੰਧੂ ਦਾ ਨਵਾਂ ਗੀਤ ਰਿਲੀਜ਼ ਹੋਇਆ ਸੀ ਜਿਸਦਾ ਨਾਂ ਹੈ ” ਆਈ ਸਵੇਅਰ ” ( ਮਲੰਗ ਜੱਟੀ ) ਅਤੇ ਇਸ ਗੀਤ ਨੂੰ ਯੂਟਿਊਬ ਤੇ 10 ਮਿਲੀਆਂ ਤੋਂ ਵੀ ਜਿਆਦਾ ਵਾਰ ਵੇਖਿਆ ਜਾ ਚੁੱਕਾ ਹੈ ਅਤੇ ਇਸ ਸਾਲ ਦੇ ਵਿੱਚ ਕਾਫੀ ਬੈਕ ਟੁ ਬੈਕ ਸੋਂਗ ਆਪਣੇ ਫੈਨਸ ਦੇ ਲਈ ਲੈ ਕੇ ਆਏ ਹਨ |