ਗੈਰੀ ਸੰਧੂ ਦੀਆਂ ਯਾਦਾਂ ‘ਚ ਵੱਸੇ ਹਨ ਗਾਇਕ ਸੋਨੀ ਪਾਬਲਾ, ਵੀਡਿਓ ‘ਚ ਦੇਖੋ ਕਿਸ ਤਰ੍ਹਾਂ ਯਾਦ ਕੀਤਾ ਪਾਬਲਾ ਨੂੰ ਗੈਰੀ ਸੰਧੂ ਨੇ

Written by Shaminder k

Published on : February 7, 2019 8:08
soni pabla
soni pabla

ਸੋਨੀ ਪਾਬਲਾ ਦਾ ਸੰਗੀਤਕ ਸਫਰ ਬਹੁਤ ਥੋੜਾ ਜਿਹਾ ਹੈ ਪਰ ਇਸ ਥੋੜੇ ਸਮੇਂ ਵਿੱਚ ਹੀ ਵੱਡਾ ਨਾਂ ਬਣਾ ਲਿਆ ਸੀ ।ਅੱਜ ਪਾਬਲਾ ਇਸ ਦੁਨੀਆ ਵਿੱਚ ਨਹੀਂ ਹਨ ਪਰ ਕੁਝ ਗਾਇਕ ਤੇ ਉਹਨਾਂ ਦੇ ਪ੍ਰਸ਼ੰਸਕ ਸੋਨੀ ਪਾਬਲਾ ਦੀਆਂ ਯਾਦਾਂ ਨੂੰ ਅੱਜ ਵੀ ਆਪਣੇ ਦਿਲ ਵਿੱਚ ਵਸਾਈ ਬੈਠੇ ਹਨ । ਅੱਜ ਦੇ ਮਸ਼ਹੂਰ ਗਾਇਕ ਗੈਰੀ ਸੰਧੂ ਵੀ ਪਾਬਲਾ ਦੇ ਵੱਡੇ ਫੈਨ ਹਨ ।ਸੋਸ਼ਲ ਮੀਡੀਆ ਤੇ ਇੱਕ ਵੀਡਿਓ ਸਾਹਮਣੇ ਆਈ ਹੈ ਜਿਸ ਵਿੱਚ ਉਹ ਕਹਿ ਰਹੇ ਹਨ ਕਿ ਉਹ ਸੋਨੀ ਪਾਬਲਾ ਦੇ ਗਾਣੇ ਤੇ ਉਹਨਾਂ ਨੂਮ ਬਹੁਤ ਮਿਸ ਕਰਦੇ ਹਨ । ਇਹ ਵੀਡਿਓ ਕਾਫੀ ਵਾਇਰਲ ਹੋ ਰਿਹਾ ਹੈ ਇਸ ਵੀਡਿਓ ਨੂੰ ਲੋਕ ਕਾਫੀ ਲਾਈਕ ਕਰ ਰਹੇ ਹਨ ।

ਹੋਰ ਵੇਖੋ :ਕੌਰ ਬੀ ਕਰ ਰਹੀ ਹੈ ਲਾਈਫ ਪਲਾਨ ,14 ਫਰਵਰੀ ਨੂੰ ਲੱਗੇਗਾ ਪਤਾ

soni pabla
soni pabla

ਸੋਨੀ ਪਾਬਲਾ ਦੇ ਮੁੱਢਲੇ ਜੀਵਨ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਦਾ ਜਨਮ ਉਨੱਤੀ ਜੂਨ 1976 ਨੂੰ ਹੁਸ਼ਿਆਰਪੁਰ ਦੇ ਪਿੰਡ ਬਿਲਾਸਪੁਰ ‘ਚ ਹੋਇਆ ਸੀ । ਉਨ੍ਹਾਂ ਦਾ ਅਸਲ ਨਾਂਅ ਤੇਜਪਾਲ ਸਿੰਘ ਸੀ ।ਉਨ੍ਹਾਂ ਨੇ ਸੰਗੀਤ ਦੀ ਸਿੱਖਿਆ ਰਜਿੰਦਰ ਰਾਜ ਤੋਂ ਹਾਸਲ ਕੀਤੀ ਅਤੇ ਉਨ੍ਹਾਂ ਨੇ ਪਲੇਨੇਟ ਰਿਕਾਰਡ ਦੇ ਲੇਬਲ ਹੇਠ ਕੈਨੇਡਾ ‘ਚ ਕੰਟ੍ਰੈਕਟ ਕਰ ਲਿਆ । ਇਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਸੰਗੀਤਕ ਸਫਰ ਦੀ ਸ਼ੁਰੂਆਤ ਕੀਤੀ ਅਤੇ ਹੀਰੇ,ਹੀਰੇ ਨਾਲ ਉਨ੍ਹਾਂ ਨੇ ਦੋ ਹਜ਼ਾਰ ਦੋ ‘ਚ ਡੈਬਿਉ ਕੀਤਾ ।

ਹੋਰ ਵੇਖੋ:ਮਿਸ ਪੂਜਾ ਨੇ ਕੀਤਾ ਡਾਂਸ ,ਵੀਡਿਓ ਸੋਸ਼ਲ ਮੀਡੀਆ ‘ਤੇ ਹੋਇਆ ਵਾਇਰਲ

ਦੋ ਹਜ਼ਾਰ ਚਾਰ ‘ਚ ਸੋਨੀ ਨੇ ਸੁਖਸ਼ਿੰਦਰ ਸ਼ਿੰਦਾ ਦੀ ਟੀਮ ਨਾਲ ਆਪਣੀ ਦੂਜੀ ਐਲਬਮ ਕੱਢੀ ‘ਗੱਲ ਦਿਲ ਦੀ’ ।ਜਿਸ ਨੂੰ ਕਿ ਵਿਲੋਸਟੀ ਰਿਕਾਰਡਸ ਦੇ ਬੈਨਰ ਹੇਠ ਕੱਢੀ ਗਈ ਸੀ । ਉਨ੍ਹਾਂ ਨੇ ਵੱਖ ਵੱਖ ਪ੍ਰੋਡਿਊਸਰਾਂ ਨਾਲ ਕੰਮ ਕੀਤਾ । ਚੌਦਾਂ ਅਕਤੂਬਰ 2006 ਨੂੰ ਉਨ੍ਹਾਂ ਦੀ ਮਹਿਜ਼ ਤੀਹ ਸਾਲ ਦੀ ਉਮਰ ‘ਚ ਮੌਤ ਹੋ ਗਈ ਸੀ ।Be the first to comment

Leave a Reply

Your email address will not be published.


*