ਹਾਜਿਰ ਹਨ ਗੈਰੀ ਸੰਧੂ ਆਪਣੇ ਨਵੇਂ ਗੀਤ “ਟੁੱਟਿਆ ਗਰੂਰ ” ਨੂੰ ਲੈਕੇ
ਗੱਲ ਚਾਹੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਹੋਵੇ ਭਾਵੇਂ ਸੋਸ਼ਲ ਮੀਡਿਆ ਦੀ ਦੋਵਾਂ ਤੇ ਹੀ ਪੰਜਾਬੀ ਗਾਇਕ punjabi singer ” ਗੈਰੀ ਸੰਧੂ ” ਨੇਂ ਕਾਫੀ ਧਮਾਲਾਂ ਪਾਈਆਂ ਹੋਈਆਂ ਹਨ | ਜੇਕਰ ਵੇਖਿਆ ਜਾਵੇ ਤਾਂ ” ਗੈਰੀ ਸੰਧੂ ” ਆਪਣੇ ਫੈਨਸ ਦਾ ਬਹੁਤ ਖਿਆਲ ਰੱਖਦੇ ਹਨ ਅਤੇ ਹਮੇਸ਼ਾ ਸੋਸ਼ਲ ਮੀਡਿਆ ਦੇ ਜਰੀਏ ਓਹਨਾ ਦੇ ਲਈ ਕੁੱਝ ਨਾ ਕੁੱਝ ਸਾਂਝਾ ਕਰਦੇ ਰਹਿੰਦੇ ਹਨ | ਪਿੱਛੇ ਹੀ ” ਗੈਰੀ ਸੰਧੂ ” ਨੇਂ ਆਪਣੇ ਨਵੇਂ ਗੀਤ ” ਟੁੱਟਿਆ ਗਰੂਰ ” ਦਾ ਪੋਸਟਰ ਸਾਂਝਾ ਕਰਕੇ ਸੱਭ ਨੂੰ ਸਰਪ੍ਰਾਈਸ ਦਿੱਤਾ ਸੀ ਅਤੇ ਤੁਹਾਨੂੰ ਦੱਸ ਦਈਏ ਕਿ ਓਹਨਾ ਦਾ ਇਹ ਗੀਤ ਰਿਲੀਜ ਹੋ ਚੁੱਕਾ ਹੈ | ਇਹ ਗੀਤ ਯੂਟਿਊਬ ਅਤੇ ਸੋਸ਼ਲ ਮੀਡਿਆ ਤੇ ਕਾਫੀ ਧਮਾਲਾਂ ਪਾ ਰਿਹਾ ਹੈ ਅਤੇ ਲੋਕਾਂ ਵੱਲੋਂ ਇਸ ਗੀਤ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ | ਇਸ ਗੀਤ ਦੇ ਬੋਲ ” ਸਾਹ ਅਲੀ ” ਦੁਆਰਾ ਲਿਖੇ ਗਏ ਹਨ ਅਤੇ ਇਸ ਗੀਤ ਨੂੰ ਮਿਊਜ਼ਿਕ ” ਹਬੀਬ ਕਲੇਰ ” ਦੁਆਰਾ ਦਿੱਤਾ ਗਿਆ ਹੈ |

ਇਸ ਤੋਂ ਪਹਿਲਾ ਵੀ ” ਗੈਰੀ ਸੰਧੂ ” ਨੇਂ ਪੰਜਾਬੀ ਇੰਡਸਟਰੀ ਨੂੰ ਕਾਫੀ ਸਾਰੇ ਗੀਤ ਦਿੱਤੇ ਹਨ ਜਿਵੇਂ ਕਿ ” ਰੱਬ ਜਾਣੇ , ਬੰਦਾ ਬਣ ਜਾ , ਦਿਲ ਦੇ ਕਰੀਬ ਆਦਿ ਅਤੇ ਇਹਨਾਂ ਗੀਤਾਂ ਨੂੰ ਲੋਕਾਂ ਨੇਂ ਕਾਫੀ ਪਿਆਰ ਦਿੱਤਾ | ਉਨ੍ਹਾਂ ਨੂੰ ਉਮੀਦ ਹੈ ਕਿ ਸਰੋਤੇ ਦੂਜੇ ਗੀਤਾਂ ਵਾਂਗ ਇਸ ਗੀਤ ਨੂੰ ਵੀ ਓਨਾ ਹੀ ਪਿਆਰ ਦੇਣਗੇ | ” ਗੈਰੀ ਸੰਧੂ ” ਇਕ ਅੱਛੇ ਗਾਇਕ ਹੋਣ ਦੇ ਨਾਲ ਨਾਲ ਬਹੁਤ ਹੀ ਵਧੀਆ ਲੇਖਕ ਵੀ ਹਨ | ਜੇਕਰ ਆਪਾਂ ਇਹਨਾਂ ਦੀ ਗਾਇਕੀ ਦੀ ਗੱਲ ਕਰੀਏ ਤਾਂ ਤੁਹਾਨੂੰ ਦੱਸ ਦਈਏ ਕਿ ਇਹਨਾਂ ਦੇ ਗੀਤਾਂ ਨੂੰ ਲੋਕ ਨਾ ਸਿਰਫ ਪੰਜਾਬ ਬਲਕਿ ਵਿਦੇਸ਼ਾਂ ਵਿਚ ਵੀ ਬਹੁਤ ਪਸੰਦ ਕਰਦੇ ਹਨ |